ਅਨਾਜ ਮੰਡੀ ਮੋਰਿੰਡਾ ਵਿਚ ਕਣਕ ਦੀ ਆਮਦ ਵਿਚ ਇਕ ਦਮ ਤੇਜ਼ੀ ਕਾਰਨ ਕਣਕ ਦੇ ਅੰਬਾਰ ਲੱਗਣੇ ਸ਼ੁਰੂ

Monday, Apr 27, 2020 - 03:22 PM (IST)

ਮੋਰਿੰਡਾ - ਅਨਾਜ ਮੰਡੀ ਮੋਰਿੰਡਾ ਵਿਚ ਕਣਕ ਦੀ ਆਮਦ ਵਿਚ ਇਕ ਦਮ ਤੇਜ਼ੀ ਆ ਜਾਣ ਕਾਰਨ ਹੁਣ ਕਣਕ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਜਿਸ ਕਾਰਨ ਅਨਾਜ ਮੰਡੀ ਵਿਚ ਲਿਫਟਿੰਗ ਦੀ ਸਮੱਸਿਆ ਸ਼ੁਰੂ ਹੋ ਗਈ ਹੈ।ਅਨਾਜ ਮੰਡੀ ਮੋਰਿੰਡਾ ਵਿਚ ਲਿਫਟਿੰਗ ਦੀ ਰਫ਼ਤਾਰ ਘੱਟ ਹੋਣ ਕਾਰਨ ਕਿਸਾਨਾਂ ਨੂੰ ਕਣਕ ਉਤਾਰਨ ਲਈ ਦਿੱਕਤ ਹੋ ਰਹੀ ਹੈ ਜਿਸ ਦੇ ਚੱਲਦਿਆਂ ਅਨਾਜ ਮੰਡੀ ਦੇ ਬਾਹਰ ਸਵੇਰ ਸਮੇਂ ਸੜਕ ਤੇ ਟਰਾਲੀਆਂ  ਖੜ੍ਹੀਆਂ ਹੋਣ ਲੱਗੀਆਂ ਹਨ। ਇਸ ਸਬੰਧੀ ਅਨਾਜ ਮੰਡੀ ਮੋਰਿੰਡਾ ਵਿਖੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਹਲਕਾ ਚਮਕੌਰ ਸਾਹਿਬ ਦੇ ਇੰਚਾਰਜ ਹਰਮੋਹਨ ਸਿੰਘ ਸੰਧੂ ਨੇ ਕਿਹਾ ਕਿ ਜੇਕਰ ਅਨਾਜ ਮੰਡੀ ਵਿੱਚ ਸਮਾਂ ਰਹਿੰਦਿਆਂ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੇ ਪ੍ਰਬੰਧ ਨਾ ਕੀਤੇ ਗਏ ਤਾਂ ਕਿਸਾਨਾਂ ਨੂੰ ਅਨਾਜ ਮੰਡੀ ਦੇ ਬਾਹਰ ਸੜਕਾਂ ਤੇ ਰੁਲਣਾ ਪਏਗਾ। ਉਨ੍ਹਾਂ ਮੰਗ ਕੀਤੀ ਕਿ ਅਨਾਜ ਮੰਡੀ ਵਿਚ ਲਿਫਟਿੰਗ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਕਿਸਾਨਾਂ ਦੀ ਟਰਾਲੀਆਂ ਦੀ ਐਂਟਰੀ ਸਵੇਰੇ 8 ਵਜੇ ਦੀ ਥਾਂ 7 ਵਜੇ ਕੀਤੀ ਜਾਵੇ ਤਾਂ ਜੋ ਸੜਕਾਂ ਤੇ ਟਰਾਲੀਆਂ ਇਕੱਠੀਆਂ ਨਾ ਹੋਣ। ਉਨ੍ਹਾਂ ਕਿਸਾਨਾਂ ਨੂੰ ਹੋਰ ਵੱਧ ਪਾਸ ਬਣਾਉਣ ਦੀ ਮੰਗ ਵੀ ਕੀਤੀ ।

ਇਸ ਮੌਕੇ ਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਦੀਪ ਸਿੰਘ ਰੌਣੀ ਨੇ ਕਿਹਾ ਕਿ ਹੁਣ ਤੱਕ ਮੰਡੀ ਵਿੱਚ ਚੰਗੇ ਪ੍ਰਬੰਧਾਂ ਦੇ ਚੱਲਦੇ ਹਾਲਾਤ ਸੁਖਾਵੇਂ ਰਹੇ ਹਨ ਪ੍ਰੰਤੂ ਹੁਣ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ । ਉਨ੍ਹਾਂ ਵੀ ਕਿਸਾਨਾਂ ਲਈ ਟਰਾਲੀਆਂ ਦੇ ਟੋਕਨ ਹੋਰ ਵਧੇਰੇ ਦੇਣ ਦੀ ਮੰਗ ਕੀਤੀ ।

PunjabKesari


Harinder Kaur

Content Editor

Related News