ਵੱਡੇ ਨਸ਼ਾ ਸਮੱਗਲਰ ਨੂੰ ਕਪੂਰਥਲਾ ਤੋਂ ਭੇਜਿਆ ਗਿਆ ਬਠਿੰਡਾ ਜੇਲ੍ਹ

Wednesday, Nov 27, 2024 - 11:39 AM (IST)

ਵੱਡੇ ਨਸ਼ਾ ਸਮੱਗਲਰ ਨੂੰ ਕਪੂਰਥਲਾ ਤੋਂ ਭੇਜਿਆ ਗਿਆ ਬਠਿੰਡਾ ਜੇਲ੍ਹ

ਚੰਡੀਗੜ੍ਹ/ਜਲੰਧਰ/ਲੁਧਿਆਣਾ (ਅੰਕੁਰ, ਧਵਨ, ਅਨਿਲ)-ਐਂਟੀ ਨਾਰਕੋਟਿਕ ਟਾਸਕ ਫੋਰਸ (ਏ. ਐੱਨ. ਟੀ. ਐੱਫ਼.) ਨੇ ਨਾਰਕੋਟਿਕ ਡਰੱਗਜ਼ ਸਾਈਕੋਟ੍ਰੋਪਿਕ ਸਬਸਟੈਂਸ (ਪੀ. ਆਈ. ਟੀ.-ਐੱਨ. ਡੀ. ਪੀ. ਐੱਸ.) ਐਕਟ ਅਧੀਨ ਨਸ਼ਾ ਸਮੱਗਲਰ ਗੁਰਦੀਪ ਸਿੰਘ ਉਰਫ਼ ਰਾਣੋ ਸਰਪੰਚ ਵਾਸੀ ਪਿੰਡ ਰਾਣੋ, ਲੁਧਿਆਣਾ ਨੂੰ ਕਾਬੂ ਕੀਤਾ ਹੈ। ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਰੋਕਥਾਮ ਨਜ਼ਰਬੰਦੀ ਦਾ ਇਹ ਦੂਜਾ ਅਜਿਹਾ ਮਾਮਲਾ ਹੈ, ਜਿਸ ’ਚ ਸਮਰੱਥ ਅਥਾਰਿਟੀ ਵੱਲੋਂ ਪੀ. ਆਈ. ਟੀ.-ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 3 ਤਹਿਤ ਆਦੇਸ਼ ਜਾਰੀ ਕੀਤੇ ਗਏ ਹਨ। ਪੀ. ਆਈ. ਟੀ.-ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 3 ਸਰਕਾਰ ਨੂੰ ਅਜਿਹੇ ਨਸ਼ਾ ਸਮੱਗਲਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਗ਼ੈਰ-ਕਾਨੂੰਨੀ ਸਮੱਗਲਿੰਗ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਰੋਕਥਾਮ ਨਜ਼ਰਬੰਦੀ ਦਾ ਅਧਿਕਾਰ ਦਿੰਦੀ ਹੈ।

ਇਹ ਵੀ ਪੜ੍ਹੋ- ਜਲੰਧਰ 'ਚ ਐਨਕਾਊਂਟਰ, ਬਦਮਾਸ਼ਾਂ ਨਾਲ ਪੁਲਸ ਦਾ ਮੁਕਾਬਲਾ, ਚੱਲੀਆਂ ਗੋਲ਼ੀਆਂ

ਇਕ ਮਹੀਨਾ ਪਹਿਲਾਂ ਪੰਜਾਬ ਪੁਲਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਸ਼ਾਹੂਰ ਕਲਾਂ ਦੇ ਅਵਤਾਰ ਸਿੰਘ ਉਰਫ਼ ਤਾਰੀ ਵਜੋਂ ਜਾਣੇ ਜਾਂਦੇ ਨਸ਼ਾ ਸਮੱਗਲਰ ਨੂੰ ਪੀ. ਆਈ. ਟੀ.-ਐੱਨ. ਡੀ. ਪੀ. ਐੱਸ. ਐਕਟ ਤਹਿਤ ਵਿਸ਼ੇਸ਼ ਧਾਰਾਵਾਂ ਦੀ ਵਰਤੋਂ ਕਰਦਿਆਂ 2 ਸਾਲਾਂ ਲਈ ਹਿਰਾਸਤ ’ਚ ਲੈਣ ਦੇ ਹੁਕਮਾਂ ਨੂੰ ਅਮਲ ’ਚ ਲਿਆਂਦਾ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗੁਰਦੀਪ ਸਿੰਘ ਉਰਫ਼ ਰਾਣੋ ਸਰਪੰਚ ਦੇ ਅੰਤਰਰਾਸ਼ਟਰੀ ਸਮੱਗਲਰਾਂ ਹਰਮਿੰਦਰ ਸਿੰਘ ਉਰਫ਼ ਰੋਮੀ ਰੰਧਾਵਾ, ਰਾਜਨ ਸ਼ਰਮਾ, ਤਨਵੀਰ ਬੇਦੀ ਅਤੇ ਬਲਜੀਤ ਸਿੰਘ ਉਰਫ਼ ਬੱਬੂ ਖੇੜਾ ਨਾਲ ਸਬੰਧ ਸਨ। ਗੁਰਦੀਪ ਸਿੰਘ ਦੀ ਗ਼ੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀ 7.80 ਕਰੋੜ ਰੁਪਏ ਦੀ ਜਾਇਦਾਦ ਨੂੰ ਸਮਰੱਥ ਅਥਾਰਟੀ ਵਲੋਂ ਫ੍ਰੀਜ਼ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ 7 ਕੇਸ ਦਰਜ ਹਨ। ਉਹ ਪਾਕਿਸਤਾਨੀ ਸਮੱਗਲਰਾਂ ਨਾਲ ਸਰਹੱਦ ਪਾਰੋਂ ਨਸ਼ਾ ਸਮੱਗਲਿੰਗ ਦੇ ਨੈੱਟਵਰਕ ’ਚ ਸ਼ਾਮਲ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜ ਸਿੰਘ ਸਾਹਿਬਾਨਾਂ ਨੇ 2 ਦਸੰਬਰ ਨੂੰ ਸੱਦੀ ਮੀਟਿੰਗ, ਲਏ ਜਾਣਗੇ ਵੱਡੇ ਫ਼ੈਸਲੇ

ਐੱਸ. ਟੀ. ਐੱਫ਼. ਲੁਧਿਆਣਾ ਰੇਂਜ ਨੇ ਅਕਤੂਬਰ 2020 ’ਚ ਮੁਲਜ਼ਮ ਗੁਰਦੀਪ ਸਿੰਘ ਤੇ ਹੋਰ ਸਹਿ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਸੀ ਅਤੇ 31 ਕਿੱਲੋ 418 ਗ੍ਰਾਮ ਹੈਰੋਇਨ, 6 ਕਿੱਲੋ ਐਮਫੈਟਾਮਾਈਨ, 2 ਕਿੱਲੋ ਕੈਮੀਕਲ ਪਾਊਡਰ ਤੇ 5 ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਸਨ। ਇਸ ਤੋਂ ਇਲਾਵਾ ਨਵੰਬਰ 2020 ’ਚ ਉਸ ਵਿਰੁੱਧ ਇਕ ਹੋਰ ਕੇਸ ਦਰਜ ਕੀਤਾ ਗਿਆ ਸੀ। ਉਦੋਂ ਉਸ ਕੋਲੋਂ 5.7 ਕਿੱਲੋ ਹੈਰੋਇਨ, 400 ਗ੍ਰਾਮ ਅਫ਼ੀਮ, 3 ਪਿਸਤੌਲ, 1 ਰਿਵਾਲਵਰ, 2 ਰਾਈਫਲਾਂ, 12 ਲਗਜ਼ਰੀ ਕਾਰਾਂ ਤੇ 50.24 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਸੀ। ਉਸ ਨੂੰ ਪੀ. ਆਈ. ਟੀ.-ਐੱਨ. ਡੀ. ਪੀ. ਐੱਸ. ਐਕਟ ਤਹਿਤ ਇਕ ਸਾਲ ਲਈ ਹਿਰਾਸਤ ’ਚ ਲਿਆ ਗਿਆ ਹੈ ਤੇ ਸਖ਼ਤ ਨਿਗਰਾਨੀ ਹੇਠ ਕੇਂਦਰੀ ਜੇਲ ਕਪੂਰਥਲਾ ਤੋਂ ਕੇਂਦਰੀ ਜੇਲ ਬਠਿੰਡਾ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਨਵੀਂ ਅਪਡੇਟ ਆਈ ਸਾਹਮਣੇ, 7 ਜ਼ਿਲ੍ਹਿਆਂ 'ਚ ਜਾਰੀ ਹੋਇਆ ਅਲਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News