ਨਸ਼ੇ ਵਾਲੇ ਪਾਊਡਰ ਸਣੇ 3 ਮੁਲਜ਼ਮ ਆਏ ਟਾਂਡਾ ਪੁਲਸ ਅੜਿੱਕੇ
03/29/2023 3:33:54 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ, ਜਸਵਿੰਦਰ )-ਟਾਂਡਾ ਪੁਲਸ ਦੀ ਟੀਮ ਨੇ ਟੀ ਪੁਆਇੰਟ ਦਸਮੇਸ਼ ਨਗਰ ਨੇੜਿਓਂ 3 ਵਿਅਕਤੀਆਂ ਨੂੰ 650 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਟਾਂਡਾ ਐੱਸ. ਆਈ. ਮਲਕੀਅਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਸਰਤਾਜ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐੱਸ. ਆਈ. ਅਜੀਤ ਦੀ ਟੀਮ ਇਹ ਸਫ਼ਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਜਲੰਧਰ: ਵਿਆਹ ਸਮਾਗਮ 'ਚ ਗਿਆ ਸੀ ਪਰਿਵਾਰ, ਵਾਪਸ ਆਏ ਤਾਂ ਪੁੱਤ ਨੂੰ ਇਸ ਹਾਲ ਵੇਖ ਉੱਡੇ ਹੋਸ਼
ਉਨ੍ਹਾਂ ਦੱਸਿਆ ਕਿ ਕਾਬੂ ਆਏ ਮੁਲਜ਼ਮਾਂ ਦੀ ਪਛਾਣ ਅਮਨਪ੍ਰੀਤ ਸਿੰਹਗ ਪੰਨੂ ਪੁੱਤਰ ਰਜਵੰਤ ਸਿੰਘ ਵਾਸੀ ਘੋੜਾਵਾਹੀ (ਭੋਗਪੁਰ)ਜਲੰਧਰ, ਰਾਜ ਕੁਮਾਰ ਉਰਫ਼ ਸੋਨੂ ਪੁੱਤਰ ਮੰਗਤ ਰਾਮ ਵਾਸੀ ਵਾਰਡ 7 ਦਸਮੇਸ਼ ਨਗਰ ਭੋਗਪੁਰ ਅਤੇ ਗੁਰਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਹਰਦੇੜ (ਬੁੱਲੋਵਾਲ) ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨੇ ਖੱਖ ਰੋਡ 'ਤੇ ਗਸ਼ਤ ਦੌਰਾਨ ਦਸਮੇਸ਼ ਨਗਰ ਨੇੜੇ ਪੰਨੂ ਦੇ ਕਬਜ਼ੇ ਵਿੱਚੋ 270 ਗ੍ਰਾਮ ਨਸ਼ੇ ਵਾਲਾ ਪਾਊਡਰ, ਸੋਨੂ ਦੇ ਕਬਜ਼ੇ ਵਿਚ 255 ਗ੍ਰਾਮ ਅਤੇ ਗੁਰਵਿੰਦਰ ਦੇ ਕਬਜ਼ੇ ਵਿੱਚੋ 125 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਤਾ ਲਾਇਆ ਜਾ ਰਿਹਾ ਹੈ ਕਿ ਇਸ ਮੁਲਜ਼ਮ ਦੀ ਨਸ਼ੇ ਸਬੰਧੀ ਸਪਲਾਈ ਲਾਈਨ ਕੀ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ SSP ਜਲੰਧਰ ਦਿਹਾਤੀ ਸਣੇ ਵੱਡੇ ਪੱਧਰ 'ਤੇ ਕੀਤੇ ਗਏ ਪੁਲਸ ਅਧਿਕਾਰੀਆਂ ਦੇ ਤਬਾਦਲੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।