ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਮਾਮਲੇ ''ਚ ਪੰਜਾਬ ਸਰਕਾਰ ਵਲੋਂ ਸਿਟ ਦਾ ਗਠਨ

Wednesday, Apr 03, 2019 - 09:10 PM (IST)

ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਮਾਮਲੇ ''ਚ ਪੰਜਾਬ ਸਰਕਾਰ ਵਲੋਂ ਸਿਟ ਦਾ ਗਠਨ

ਰੂਪਨਗਰ,(ਸੱਜਨ ਸੈਣੀ) : 29 ਮਾਰਚ ਨੂੰ ਹੋਏ ਡਰੱਗ ਅਫ਼ਸਰ ਨੇਹਾ ਸ਼ੋਰੀ ਦੇ ਕਤਲ ਮਾਮਲੇ 'ਚ ਪੰਜਾਬ ਸਰਕਾਰ ਵਲੋਂ ਹਰ ਪੱਖ ਦੀ ਗੰਭੀਰਤਾ ਨਾਲ ਜਾਂਚ ਕਰਨ ਵਾਸਤੇ ਸਿਟ ਦਾ ਗਠਨ ਕੀਤਾ ਗਿਆ ਹੈ । ਜਿਸ ਦੀ ਹਰ ਇਕ ਗੱਲ ਜਿਸ ਵਿੱਚ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ ਉਨ੍ਹਾਂ ਪਹਿਲੂਆਂ ਤੱਕ ਜਾਣਾ ਚਾਹੁੰਦੀ ਹੈ । ਇਸ ਲਈ ਆਈ. ਜੀ. ਨੇ ਜਲਦ ਹੀ ਇਕ ਬੈਠਕ ਰੱਖੀ ਹੈ, ਜਿਸ 'ਚ ਅਗਲੇਰੀ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ 29 ਮਾਰਚ ਨੂੰ ਨੇਹਾ ਸ਼ੋਰੀ ਡਰੱਗ ਅਫਸਰ ਦੀ ਖਰੜ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰਨ ਵਾਲੇ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਸੀ। ਇਸ ਕਤਲ ਪਿੱਛੇ ਸਿਰਫ ਇਹੀ ਸਾਫ਼ ਹੋ ਪਾਇਆ ਸੀ ਕਿ ਡਰੱਗ ਇੰਸਪੈਕਟਰ ਸ਼ੌਰੀ ਨੇ ਉਸ ਦੇ ਮੈਡੀਕਲ ਸਟੋਰ 'ਤੇ ਛਾਪਾ ਮਾਰ ਕੇ ਨਸ਼ੀਲੀਆਂ ਦਵਾਈਆਂ ਰੱਖਣ ਦੇ ਜੁਰਮ 'ਚ ਉਸ ਦਾ ਮੈਡੀਕਲ ਲਾਇਸੈਂਸ ਕੈਂਸਲ ਕਰ ਦਿੱਤਾ ਸੀ। ਜਿਸ ਦਾ ਉਸ ਨੇ 10 ਸਾਲ ਬਾਅਦ 'ਚ ਬਦਲਾ ਲਿਆ। ਪੰਜਾਬ ਸਰਕਾਰ ਵਲੋਂ ਇਸ ਮਾਮਲੇ ਬਾਰੇ ਗੰਭੀਰਤਾ ਨਾਲ ਪਤਾ ਲਗਾਉਣ ਲਈ ਇਕ ਸਿਟ ਦਾ ਗਠਨ ਕੀਤਾ ਗਿਆ। ਜਿਸ ਦੇ ਮੈਂਬਰ ਰੋਪੜ ਜ਼ਿਲ੍ਹੇ ਦੇ ਏ. ਡੀ. ਸੀ ਜਨਰਲ ਜਗਵਿੰਦਰ ਸਿੰਘ ਨੇ ਦੱਸਿਆ ਕਿ ਡੀ. ਜੀ. ਪੀ ਪੰਜਾਬ ਵਲੋਂ 1 ਅਪ੍ਰੈਲ 2019 ਨੂੰ ਸਿੱਟ ਬਣਾਈ ਗਈ ਹੈ। ਜਿਸ ਦੀ ਪ੍ਰਧਾਨਗੀ ਵੀ ਨੀਰਜਾ ਇੰਸਪੈਕਟਰ ਜਨਰਲ ਡਿਵੀਜ਼ਨਲ ਰੋਪੜ ਐੱਚ. ਐੱਸ. ਭੁੱਲਰ ਐਸ. ਐਸ. ਪੀ ਮੋਹਾਲੀ, ਸਵਪਨ ਸ਼ਰਮਾ ਐਸ. ਐਸ. ਪੀ. ਰੋਪੜ, ਸੰਜੀਵ ਗਰਗ ਅਸਿਸਟੈਂਟ ਜਨਰਲ ਡਰੱਗ ਕੰਟਰੋਲਰ ਅਤੇ ਜਗਵਿੰਦਰ ਸਿੰਘ ਏ. ਡੀ. ਸੀ. ਜਨਰਲ ਰੋਪੜ ਇਸ ਸਿਟ ਦਾ ਹਿੱਸਾ ਹੋਣਗੇ । ਇਸ ਮਾਮਲੇ ਦੀ ਜਾਂਚ ਦੇ ਚਾਰੋਂ ਪੁਆਇੰਟ ਦੇਖੇ ਜਾਣਗੇ ਅਤੇ ਕਤਲ ਕੇਸ ਨਾਲ ਜੁੜੇ ਹੋਏ ਹਰ ਇਕ ਪਹਿਲੂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ । ਨੰਬਰ ਇੱਕ ਕਤਲ ਦੇ ਹਰ ਇੱਕ ਫੈਕਟ ਨੂੰ ਦੇਖਿਆ ਜਾਵੇਗਾ, ਨੰਬਰ ਦੋ ਅਸਲੇ ਦਾ ਲਾਇਸੈਂਸ ਦੇਣ ਵਾਲੀ ਅਥਾਰਟੀ ਦੀ ਕਾਰਗੁਜ਼ਾਰੀ 'ਅਸਲਾ ਦੇਣ ਵਾਲੇ ਡੀਲਰ ਦੀ ਭੂਮਿਕਾ ਅਤੇ ਹੋਰ ਕਈ ਪਹਿਲੂਆਂ ਦੀ ਗੰਭੀਰਤਾ ਨਾਲ ਜੜ੍ਹ ਤੱਕ ਜਾਂਚ ਕੀਤੀ ਜਾਵੇਗੀ । ਇਸ ਦੇ ਨਾਲ ਹੀ ਏ. ਡੀ. ਸੀ ਨੇ ਦੱਸਿਆ ਕਿ ਰੂਪਨਗਰ ਜਿੱਥੋਂ ਅਸਲੇ ਦਾ ਲਾਇਸੈਂਸ ਦਿੱਤਾ ਗਿਆ, ਉਹ 8 ਮਾਰਚ ਨੂੰ ਦਿੱਤਾ ਗਿਆ ਸੀ ਪਰ ਛੁੱਟੀ ਹੋਣ ਕਰਕੇ ਉਸ ਨੂੰ 11 ਤਰੀਕ ਨੂੰ ਦਿੱਤਾ ਗਿਆ ਪਰ ਉਸ ਤਰੀਕ ਨੂੰ ਕੋਡ ਆਫ ਕੰਡਕਟ ਲਾਗੂ ਹੋ ਚੁੱਕਿਆ ਸੀ । ਇਸ ਦੇ ਬਾਵਜੂਦ ਵੀ ਵਰਮਾ ਗੰਨ ਹਾਊਸ ਨੇ ਉਸ ਨੂੰ ਕੋਡ ਆਫ ਕੰਡਕਟ 'ਚ ਹੀ ਦੇ ਦਿੱਤਾ। ਇਸ ਦੀ ਜਾਣਕਾਰੀ ਕਿਸੇ ਵੀ ਪ੍ਰਸ਼ਾਸਨ ਨੂੰ ਨਹੀਂ ਜਦ ਕਿ ਅਸਲਾ ਉਦੋਂ ਤਕ ਉਸ ਦੇ ਲਾਇਸੈਂਸ 'ਤੇ ਚੜ੍ਹਾਇਆ ਨਹੀਂ ਸੀ ਗਿਆ । ਹੁਣ ਇਸ ਸਾਰੇ ਮਾਮਲੇ ਦੀ ਛਾਣਬੀਣ ਸਿੱਟ ਕਰੇਗੀ ਅਤੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰੇਗੀ ।


Related News