ਦਾਜ ਦੀ ਮੰਗ ਪੂਰੀ ਨਾ ਹੋਣ ’ਤੇ NRI ਵੱਲੋਂ ਵਿਆਹੁਤਾ ਨੂੰ ਘਰ ਰੱਖਣ ਤੋਂ ਇਨਕਾਰ

Friday, Jan 31, 2025 - 06:08 PM (IST)

ਦਾਜ ਦੀ ਮੰਗ ਪੂਰੀ ਨਾ ਹੋਣ ’ਤੇ NRI ਵੱਲੋਂ ਵਿਆਹੁਤਾ ਨੂੰ ਘਰ ਰੱਖਣ ਤੋਂ ਇਨਕਾਰ

ਨਵਾਂਸ਼ਹਿਰ (ਤ੍ਰਿਪਾਠੀ)- ਵਿਆਹੁਤਾ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਅਤੇ ਉਸ ਨੂੰ ਰੱਖਣ ਤੋਂ ਇਨਕਾਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਦਰ ਦੀ ਪੁਲਸ ਨੇ ਪ੍ਰਵਾਸੀ ਭਾਰਤੀ ਪਤੀ ਸਮੇਤ ਉਸ ਦੇ ਸੱਸ ਅਤੇ ਸਹੁਰੇ ਖ਼ਿਲਾਫ਼ ਦਾਜ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਘਰ ਵਿਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਓਵਰਸੀਜ਼ ਇੰਡੀਅਨ ਵਿੰਗ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਪ੍ਰੀਤ ਕੌਰ ਪਤਨੀ ਸੁਖਵੀਰ ਸਿੰਘ ਪੁੱਤਰੀ ਅਵਤਾਰ ਸਿੰਘ ਵਾਸੀ ਪਿੰਡ ਸੋਲਖੀਆਂ ਤਹਿਸੀਲ ਅਤੇ ਜ਼ਿਲ੍ਹਾ ਰੂਪਨਗਰ ਨੇ ਦੱਸਿਆ ਕਿ ਉਸ ਦਾ ਵਿਆਹ 6 ਦਸੰਬਰ 2021 ਨੂੰ ਸੋਸ਼ਲ ਐਪ ਰਾਹੀਂ ਸੁਖਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨਵਾਂ ਰੰਘੜ੍ਹ ਨੰਗਲ, ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨਾਲ ਹੋਇਆ ਸੀ।

ਉਸ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਨੇ ਉਸ ਨੂੰ ਦੱਸਿਆ ਸੀ ਕਿ ਲੜਕਾ ਨਿਊਜ਼ੀਲੈਂਡ ’ਚ ਕੰਮ ਕਰਦਾ ਹੈ ਅਤੇ ਉਹ ਵਿਆਹ ’ਚ ਕੁਝ ਵੀ ਨਹੀਂ ਲੈਣਾ ਚਾਹੁੰਦੇ ਅਤੇ ਵਿਆਹ ਤੋਂ ਬਾਅਦ ਲੜਕੀ ਨੇ ਵਿਦੇਸ਼ ’ਚ ਰਹਿਣਾ ਹੈ। ਇਸ ਭਰੋਸੇ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਵਿਆਹ ਕਰਵਾ ਕੇ 25 ਲੱਖ ਰੁਪਏ ਖ਼ਰਚ ਕੀਤੇ, ਜਿਸ ’ਚੋਂ 15 ਲੱਖ ਰੁਪਏ ਗਹਿਣਿਆਂ ’ਤੇ ਖਰਚ ਕੀਤੇ ਗਏ।

ਇਹ ਵੀ ਪੜ੍ਹੋ : ਜਲੰਧਰ 'ਚ ਚੱਲੀ ਗੋਲ਼ੀ, ਮਿੰਟਾਂ 'ਚ ਪੈ ਗਈਆਂ ਭਾਜੜਾਂ, ਸੋਸ਼ਲ ਮੀਡੀਆ 'ਤੇ ਪੈ ਗਈ ਪੋਸਟ

ਉਸ ਨੇ ਦੱਸਿਆ ਕਿ ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਉਸ ਦਾ ਪਤੀ ਵਿਦੇਸ਼ ਚਲਾ ਗਿਆ ਸੀ। ਜਿਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਦਾਜ ਦੀ ਮੰਗ ਕੀਤੀ ਜਾਣ ਲੱਗੀ। ਉਸ ਨੇ ਦੱਸਿਆ ਕਿ ਅਗਸਤ 2022 ਵਿਚ ਉਹ ਆਪਣੇ ਪਤੀ ਨਾਲ ਮਿਲਣ ਵਿਦੇਸ਼ ਗਈ ਸੀ ਪਰ ਜਦੋਂ ਉਸ ਦੀ ਦਾਜ ਦੀ ਮੰਗ ਪੂਰੀ ਨਾ ਹੋਈ ਤਾਂ ਉਸ ਨੇ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ। ਬਾਅਦ ਵਿਚ ਉਸਦੇ ਮਾਪਿਆਂ ਨੇ ਉਸ ਨੂੰ ਆਪਣੇ ਖ਼ਰਚੇ ’ਤੇ ਉਸ ਦੇ ਪਤੀ ਕੋਲ ਭੇਜ ਦਿੱਤਾ ਪਰ ਉਸ ਨੇ ਉਸ ਨੂੰ ਘਰ ਵਿਚ ਨਹੀਂ ਰੱਖਿਆ ਅਤੇ ਉਸ ਨੂੰ ਸ਼ੈਲਟਰ ਹੋਮ ਵਿਚ ਰਹਿਣ ਲਈ ਮਜਬੂਰ ਕੀਤਾ ਗਿਆ।

ਇਹ ਵੀ ਪੜ੍ਹੋ : ਪ੍ਰੇਮ ਸੰਬੰਧਾਂ ਨੇ ਉਜਾੜਿਆ ਘਰ, ਪਹਿਲਾਂ ਪਿਲਾਈ ਸ਼ਰਾਬ ਫਿਰ ਦੋਸਤ ਦਾ ਕਰ 'ਤਾ ਕਤਲ

ਉਸ ਨੇ ਦੱਸਿਆ ਕਿ ਉਸ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਭਾਰਤ ਪਰਤਣਾ ਪਿਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਐੱਨ.ਆਰ.ਆਈ. ਥਾਣਾ ਪੁਲਸ ਨੇ ਪਤੀ ਸੁਖਵੀਰ ਸਿੰਘ, ਸਹੁਰਾ ਸਲਵਿੰਦਰ ਸਿੰਘ ਅਤੇ ਸੱਸ ਰਸ਼ਪਾਲ ਕੌਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੱਸਦਾ-ਖੇਡਦਾ ਉੱਜੜਿਆ ਪਰਿਵਾਰ, ਮਾਪਿਆਂ ਦੇ 20 ਸਾਲਾ ਪੁੱਤ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News