‘ਸ਼ੋਅ ਐਂਡ ਟੈੱਲ’ ਪ੍ਰਤੀਯੋਗਿਤਾ ’ਚ ਦਿਵਯਮ, ਮਿਸ਼ਿਕਾ ਤੇ ਰਾਜਵੀਰ ਨੇ ਮਾਰੀ ਬਾਜ਼ੀ

Friday, Aug 09, 2024 - 01:03 PM (IST)

‘ਸ਼ੋਅ ਐਂਡ ਟੈੱਲ’ ਪ੍ਰਤੀਯੋਗਿਤਾ ’ਚ ਦਿਵਯਮ, ਮਿਸ਼ਿਕਾ ਤੇ ਰਾਜਵੀਰ ਨੇ ਮਾਰੀ ਬਾਜ਼ੀ

ਆਦਮਪੁਰ (ਦਿਲਬਾਗੀ, ਚਾਂਦ) - ਦਿ ਇੰਪੀਰੀਅਲ ਸਕੂਲ ਗ੍ਰੀਨ ਕੈਂਪਸ ’ਚ ‘ਸ਼ੋਅ ਐਂਡ ਟੈੱਲ’ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ’ਚ ਡਾਇਰੈਕਟਰ ਜਗਮੋਹਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਸਨ। ਪ੍ਰਿੰ. ਸਵਿੰਦਰ ਕੌਰ ਮੱਲੀ ਨੇ ਦੱਸਿਆ ਕਿ ਇਹ ਪ੍ਰਤਿਯੋਗਿਤਾ ਜਮਾਤ ਤੀਸਰੀ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤੀ ਗਈ ਸੀ। ਤੀਸਰੀ ਦੇ ਵਿਦਿਆਰਥੀਆਂ ਨੇ ਪ੍ਰਤੀਯੋਗਿਤਾ ’ਚ ਹਿੱਸਾ ਲੈ ਕੇ ਆਪਣੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਵਾਈਸ ਪ੍ਰਿੰਸੀਪਲ ਪੂਜਾ ਠਾਕੁਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤਿਯੋਗਿਤਾਵਾਂ ਨਾਲ ਰਚਨਾਤਮਕਤਾ ਦਾ ਵਿਕਾਸ ਹੋਵੇਗਾ। ਸਕੂਲ ਦੇ ਅਕਾਦਮਿਕ ਸਲਾਹਕਾਰ ਰੇਨੂੰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਵਿਦਿਆਰਥੀਆਂ ’ਚ ਨੈਤਿਕ ਤੇ ਆਤਮ- ਨਿਰਭਰਤਾ ਵਰਗੇ ਗੁਣ ਪੈਦਾ ਕਰਨਗੀਆਂ। ਇਸ ਪ੍ਰਤੀਯੋਗਤਾ ’ਚ ਪਹਿਲਾ ਸਥਾਨ ਦਿਵਯਮ ਜੈਨਾ, ਦੂਸਰਾ ਮਿਸ਼ਿਤਾ ਉੱਪਲ ਤੇ ਤੀਸਰਾ ਰਾਜਵੀਰ ਸਿੰਘ ਨੇ ਪ੍ਰਾਪਤ ਕੀਤਾ। ਡਾਇਰੈਕਟਰ ਜਗਮੋਹਨ ਅਰੋੜਾ ਤੇ ਪ੍ਰਿੰ. ਸਵਿੰਦਰ ਕੌਰ ਮੱਲੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News