ਭੁਲੱਥ ਹਲਕੇ ‘ਚ ਜਲਦੀ ਹੀ ਵੱਡੀ ਰੈਲੀ ਕਰਨਗੇ ਨਵਜੋਤ ਸਿੰਘ ਸਿੱਧੂ: ਸੌਰਵ ਖੁੱਲਰ

Saturday, Dec 18, 2021 - 05:40 PM (IST)

ਭੁਲੱਥ ਹਲਕੇ ‘ਚ ਜਲਦੀ ਹੀ ਵੱਡੀ ਰੈਲੀ ਕਰਨਗੇ ਨਵਜੋਤ ਸਿੰਘ ਸਿੱਧੂ: ਸੌਰਵ ਖੁੱਲਰ

ਫਗਵਾੜਾ (ਜਲੋਟਾ)- ਜ਼ਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਨੇ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਕਾਂਗਰਸ ਪਾਰਟੀ ਦੀ ਰੈਲੀ ਦੌਰਾਨ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ ਅਤੇ ਵਿਧਾਨਸਭਾ ਹਲਕਾ ਭੁਲੱਥ ਵਿਚ ਵੱਡੀ ਚੋਣ ਰੈਲੀ ਕਰਨ ਦਾ ਸੱਦਾ ਦਿੱਤਾ। ਸੌਰਵ ਖੁੱਲਰ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਗੱਲ ਨੂੰ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਬਹੁਤ ਜਲਦੀ ਉਹ ਭੁਲੱਥ ਹਲਕੇ ਵਿਚ ਵੱਡੀ ਚੋਣ ਰੈਲੀ ਲਈ ਪਹੁੰਚਣਗੇ।

ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਕਾਂਗਰਸ 'ਤੇ ਤੰਜ, ਕਿਹਾ-ਜਿਨ੍ਹਾਂ ਦੀ ਆਪਸ 'ਚ ਨਹੀਂ ਬਣਦੀ ਉਹ ਪੰਜਾਬ ਦਾ ਕੀ ਸੰਵਾਰਨਗੇ
ਇਸ ਮੁਲਾਕਾਤ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨੇ ਸੌਰਵ ਖੁੱਲਰ ਧੀ ਪਿੱਠ ਵੀ ਥਾਪੀ ‘ਤੇ ਕਿਹਾ ਕਿ ਸਮੂਹ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿਚ ਲਾਮਬੰਦ ਕੀਤਾ ਜਾਵੇ ਤਾਂ ਜੋ ਇਕ ਵਾਰ ਫਿਰ ਪੰਜਾਬ ਅੰਦਰ ਯੂਥ ਦੀ ਤਾਕਤ ਦੇ ਜੋਰ ਤੇ ਸਰਕਾਰ ਦਾ ਗਠਨ ਕਰਕੇ ਨਵੇਂ ਪੰਜਾਬ ਮਾਡਲ ਅਨੁਸਾਰ ਸੂਬੇ ਨੂੰ ਕਰਜੇ ਤੋਂ ਮੁਕਤ ਕਰਕੇ ਵਿਕਾਸ ਦੀਆਂ ਲੀਹਾਂ 'ਤੇ ਪਾਇਆ ਜਾ ਸਕੇ। ਸੌਰਵ ਖੁੱਲਰ ਨੇ ਮੁਲਾਕਾਤ ਦੌਰਾਨ ਨਵਜੋਤ ਸਿੱਧੂ ਨੂੰ ਕੁੱਝ ਸੁਝਾਅ ਵੀ ਦਿੱਤੇ ਜਿਹਨਾਂ ਪ੍ਰਤੀ ਸਿੱਧੂ ਨੇ ਆਪਣੀ ਸਹਿਮਤੀ ਪ੍ਰਗਟਾਈ। 

ਇਹ ਵੀ ਪੜ੍ਹੋ: ਸੁਨੀਲ ਜਾਖੜ ਨੇ 'ਆਪ' 'ਤੇ ਚੁੱਕੇ ਸਵਾਲ, ਕਿਹਾ-ਕੇਜਰੀਵਾਲ ਪੰਜਾਬੀਆਂ ਨੂੰ ਬੇਵਕੂਫ਼ ਨਾ ਸਮਝਣ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News