ਦੀਵਾਲੀ ਮੌਕੇ ਵੀ ਨਹੀਂ ਸੁਧਰੇ ਸ਼ਹਿਰ ਵਾਸੀ, ਮਹਾਨਗਰ ’ਚ ਹੋਏ ਝਗੜਿਆਂ ''ਚ 42 ਲੋਕ ਜ਼ਖ਼ਮੀ

11/06/2021 5:14:13 PM

ਜਲੰਧਰ (ਸ਼ੋਰੀ)– ਦੀਵਾਲੀ ਦੇ ਸ਼ੁੱਭ ਮੌਕੇ ’ਤੇ ਸ਼ਹਿਰ ਵਾਸੀਆਂ ਨੇ ਜਿੱਥੇ ਇਕ ਪਾਸੇ ਪੂਜਾ ਅਰਚਨਾ ਨਾਲ ਪਟਾਕੇ ਚਲਾ ਕੇ ਇਸ ਤਿਉਹਾਰ ਦੀ ਖ਼ੁਸ਼ੀ ਮਨਾਈ ਗਈ, ਉਥੇ ਹੀ ਦੂਜੇ ਪਾਸੇ ਕੁਝ ਲੋਕਾਂ ਨੇ ਮਾਮੂਲੀ ਗੱਲਾਂ ਨੂੰ ਲੈ ਕੇ ਆਪਣੀ ਵਿਰੋਧੀ ਧਿਰ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਮਹਾਨਗਰ ਵਿਚ ਲਗਭਗ 42 ਲੋਕ ਵੱਖ-ਵੱਖ ਥਾਵਾਂ ’ਤੇ ਹੋਏ ਝਗੜਿਆਂ ਵਿਚ ਜ਼ਖ਼ਮੀ ਹੋਏ ਅਤੇ ਆਪਣੀ ਕਾਨੂੰਨੀ ਕਾਰਵਾਈ ਲਈ ਸਿਵਲ ਹਸਪਤਾਲ ਵਿਚ ਐੱਮ. ਐੱਲ. ਆਰ. ਕਟਵਾਉਣ ਪਹੁੰਚੇ, ਜਿਸ ਕਾਰਨ ਸਿਵਲ ਹਸਪਤਾਲ ਵੀ ਹਾਊਸਫੁੱਲ ਹੋ ਗਿਆ।

ਇਹ ਵੀ ਪੜ੍ਹੋ: ਜਦੋਂ ਪੈਸੇ ਮੰਗ ਕੀਤਾ ਜਵਾਈ ਦਾ ਸਸਕਾਰ ਤੇ ਫੁੱਲ ਚੁਗਣ ਤੋਂ ਪਹਿਲਾਂ ਦੇਣੀ ਪਈ ਰਿਸ਼ਵਤ, ਜਾਣੋ ਪੂਰਾ ਮਾਮਲਾ

ਸਿਵਲ ਹਸਪਤਾਲ ਦੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਦੀਵਾਲੀ ਵਾਲੀ ਰਾਤ ਮਹਾਨਗਰ ਵਿਚੋਂ ਦਰਜਨਾਂ ਦੀ ਗਿਣਤੀ ਵਿਚ ਲੋਕ ਜ਼ਖ਼ਮੀ ਹੋ ਕੇ ਹਸਪਤਾਲ ਆਉਂਦੇ ਹਨ, ਜਿਸ ਕਾਰਨ ਪ੍ਰਬੰਧਕਾਂ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ 2 ਡਾਕਟਰਾਂ ਡਾ. ਮੋਇਨ ਮੁਹੰਮਦ ਅਤੇ ਡਾ. ਗਗਨ ਸਿੰਘ ਦੀ ਡਿਊਟੀ ਲਾਈ ਸੀ। ਦੋਵਾਂ ਡਾਕਟਰਾਂ ਨੇ ਮਿਲ ਕੇ ਸਵੇਰੇ ਲਗਭਗ 4 ਵਜੇ ਤੱਕ ਲੋਕਾਂ ਦੀ ਐੱਮ. ਐੱਲ. ਆਰ. ਕੱਟੀ ਅਤੇ ਹਸਪਤਾਲ ਵਿਚ ਜਮ੍ਹਾ ਭੀੜ ਨੂੰ ਘੱਟ ਕੀਤਾ।

ਇਹ ਵੀ ਪੜ੍ਹੋ: ਕਪੂਰਥਲਾ: ਪਤਨੀ ਦੇ ਪ੍ਰੇਮ-ਸੰਬੰਧਾਂ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਪਤੀ ਨੇ ਲਾਇਆ ਮੌਤ ਨੂੰ ਗਲੇ

ਜ਼ਿਕਰਯੋਗ ਹੈ ਕਿ ਐਮਰਜੈਂਸੀ ਵਾਰਡ ਵਿਚ ਡਾਕਟਰ ਰੂਮ ਵਿਚ ਰੋਜ਼ਾਨਾ ਇਕ ਡਾਕਟਰ ਦੀ ਹੀ ਡਿਊਟੀ ਲੱਗਦੀ ਹੈ ਕਿਉਂਕਿ ਰੁਟੀਨ ਵਿਚ ਕੁੱਟਮਾਰ ਵਿਚ ਜ਼ਖ਼ਮੀ ਲੋਕ ਘੱਟ ਹੀ ਹਸਪਤਾਲ ਆਉਂਦੇ ਹਨ। ਇਸਦੇ ਨਾਲ ਹੀ ਪ੍ਰਬੰਧਕਾਂ ਨੇ ਪਟਾਕਿਆਂ ਨਾਲ ਝੁਲਸਣ ਵਾਲੇ ਮਰੀਜ਼ਾਂ ਦੇ ਇਲਾਜ ਲਈ ਵੀ ਸਪੈਸ਼ਲਿਸਟ ਡਾਕਟਰਾਂ ਦੀ ਡਿਊਟੀ ਲਾਈ ਹੋਈ ਸੀ। ਹਾਲਾਂਕਿ ਪਟਾਕਿਆਂ ਨਾਲ ਝੁਲਸਣ ਵਾਲੇ ਬਹੁਤ ਘੱਟ ਲੋਕ ਆਏ, ਜਿਹੜੇ ਇਲਾਜ ਕਰਵਾਉਣ ਤੋਂ ਬਾਅਦ ਆਪਣੇ ਘਰਾਂ ਨੂੰ ਚਲੇ ਗਏ।

ਇਹ ਵੀ ਪੜ੍ਹੋ: ਟਾਂਡਾ ਦਾ ਨੌਜਵਾਨ ਅਮਰੀਕਾ 'ਚ ਬਣਿਆ ਪੁਲਸ ਅਫ਼ਸਰ, ਚਮਕਾਇਆ ਮਾਪਿਆਂ ਦਾ ਨਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News