ਧੰਨ-ਧੰਨ ਮਾਤਾ ਗੁਜਰੀ ਜੀ ਸੇਵਾ ਸੋਸਾਇਟੀ ਅਤੇ ਤੇਰਾ-ਤੇਰਾ ਹੱਟੀ ਨੇ ਲਾਇਆ ਗੁਰਮਤਿ ਕੈਂਪ

Tuesday, Jun 16, 2026 - 09:43 PM (IST)

ਧੰਨ-ਧੰਨ ਮਾਤਾ ਗੁਜਰੀ ਜੀ ਸੇਵਾ ਸੋਸਾਇਟੀ ਅਤੇ ਤੇਰਾ-ਤੇਰਾ ਹੱਟੀ ਨੇ ਲਾਇਆ ਗੁਰਮਤਿ ਕੈਂਪ

ਜਲੰਧਰ (ਅਰੋੜਾ) - ਸ਼ਹੀਦਾਂ ਦੇ ਸਿਰਤਾਜ ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਧੰਨ-ਧੰਨ ਮਾਤਾ ਗੁਜਰੀ ਜੀ ਸੇਵਾ ਸੋਸਾਇਟੀ ਅਤੇ ਤੇਰਾ-ਤੇਰਾ ਹੱਟੀ ਵੱਲੋਂ 15 ਦਿਨਾਂ ਸਾਲਾਨਾ ਗੁਰਮਤਿ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਾਇਆ ਗਿਆ। ਕੈਂਪ ਵਿਚ 5 ਤੋਂ 15 ਸਾਲ ਦੇ 140 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ।

ਸੋਸਾਇਟੀ ਦੇ ਜਤਿੰਦਰਪਾਲ ਸਿੰਘ ਕਪੂਰ ਅਤੇ ਤੇਰਾ-ਤੇਰਾ ਹੱਟੀ ਦੇ ਤਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ ਕੈਂਪ ਦੌਰਾਨ ਵੱਖਰੇ-ਵੱਖਰੇ ਪ੍ਰਚਾਰਕਾਂ ਨੇ ਆ ਕੇ ਗੁਰਮਤਿ ਸਬੰਧੀ ਆਪਣੇ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਕੈਂਪ ਦੇ ਆਖਰੀ ਦਿਨ ਬੱਚਿਆਂ ਦਾ ਪੇਪਰ ਵੀ ਲਿਆ ਗਿਆ ਅਤੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਕੈਂਪ ਦੀ ਸਮਾਪਤੀ ’ਤੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

ਕੈਂਪ ਦੇ ਸਮਾਪਤੀ ਸਮਾਗਮ ਵਿਚ ਸਰਬਜੀਤ ਸਿੰਘ, ਅਰਮਾਨ, ਹਰਲੀਨ ਕੌਰ, ਸੁਖਵਿੰਦਰ ਕੌਰ, ਰਵਨੀਤ ਕੌਰ, ਖੁਸ਼ਦੀਪ ਕੌਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮਲਜੀਤ ਸਿੰਘ ਭਾਟੀਆ, ਕਮਲਜੀਤ ਸਿੰਘ ਸੈਂਹਬੀ, ਭਾਈ ਘਨੱਈਆ ਜੀ ਸੇਵਕ ਦਲ ਤੋਂ ਸਤਪਾਲ ਸਿੰਘ ਸਿਦਕੀ, ਅਮਰਜੀਤ ਸਿੰਘ, ਅਸ਼ਵਨੀ ਕੁਮਾਰ, ਬਾਬਾ ਖੜਕ ਸਿੰਘ, ਜਸਵਿੰਦਰ ਸਿੰਘ, ਰਾਜ ਕੌਰ, ਜਸਪਾਲ ਸਿੰਘ ਨੇ ਕੈਂਪ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਸਹਿਯੋਗ ਦਿੱਤਾ।

ਬੈਸਟ ਕੈਂਪਸ 
5 ਤੋ 10 ਸਾਲ ਤੱਕ ਦੇ ਗਰੁੱਪ ਵਿੱਚੋਂ : 
ਵਿਰਾਜ ਸੇਠੀ 
11 ਤੋਂ 15 ਸਾਲ ਦੇ ਗਰੁੱਪ ਵਿੱਚੋਂ: 
ਤਨਵੀ 

5  ਤੋਂ 10 ਸਾਲ ਦੇ ਪੇਪਰ ਵਾਲੇ ਬੱਚੇ: 
1st -ਹਿਰਦੇ ਸਿੰਘ 
2 nd -ਕਵਲ ਅਸੀਸ ਕੌਰ 
3rd -ਭਗਤ ਪ੍ਰੀਤ ਸਿੰਘ 

11-15 ਸਾਲ ਦੇ ਪੇਪਰ ਵਾਲੇ ਬੱਚੇ 
1st -ਗੁਰਪ੍ਰੀਤ ਕੌਰ 
2nd -ਸਹਿਜਪ੍ਰੀਤ ਸਿੰਘ 
3rd -ਮਨਦੀਪ ਕੌਰ
 


author

Inder Prajapati

Content Editor

Related News