ਸਮਾਰਟ ਸਿਟੀ ਪ੍ਰਾਜੈਕਟ : ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਕਰੋੜਾਂ ਖ਼ਰਚ ਕਰਨ ਦੇ ਬਾਵਜੂਦ ਗ੍ਰੀਨ ਬੈਲਟ ਨਹੀਂ ਹੋਈ ‘ਗ੍ਰੀਨ’

Monday, Aug 05, 2024 - 01:47 PM (IST)

ਸਮਾਰਟ ਸਿਟੀ ਪ੍ਰਾਜੈਕਟ : ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਕਰੋੜਾਂ ਖ਼ਰਚ ਕਰਨ ਦੇ ਬਾਵਜੂਦ ਗ੍ਰੀਨ ਬੈਲਟ ਨਹੀਂ ਹੋਈ ‘ਗ੍ਰੀਨ’

ਜਲੰਧਰ (ਗੁਲਸ਼ਨ)- ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਸਰਕੁਲੇਟਿੰਗ ਏਰੀਆ ਦੇ ਕਾਇਆਕਲਪ ਲਈ ਲਗਭਗ 4 ਸਾਲ ਪਹਿਲਾਂ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਸਨ। ਰੇਲਵੇ ਦੇ ਕਾਬਿਲ ਇੰਜੀਨੀਅਰਾਂ ਵੱਲੋਂ ਸਰਕੁਲੇਟਿੰਗ ਏਰੀਆ ਦਾ ਨਵਾਂ ਨਕਸ਼ਾ ਤਿਆਰ ਕੀਤਾ ਗਿਆ ਸੀ। ਤੱਤਕਾਲੀਨ ਫਿਰੋਜ਼ਪੁਰ ਰੇਲ ਮੰਡਲ ਦੇ ਡੀ. ਆਰ. ਐੱਮ. ਰਾਜੇਸ਼ ਅਗਰਵਾਲ ਨੇ ਨਕਸ਼ੇ ਨੂੰ ਫਾਈਨਲ ਕੀਤਾ ਸੀ। ਸਰਕੁਲੇਟਿੰਗ ਏਰੀਆ ਨੂੰ ਨਵਾਂ ਰੂਪ ਦੇਣ ਲਈ ਲਗਭਗ 4 ਕਰੋੜ ਰੁਪਏ ਖ਼ਰਚ ਕੀਤੇ ਗਏ ਪਰ ਕਰੋੜਾਂ ਰੁਪਏ ਖ਼ਰਚ ਕਰਨ ਦੇ ਬਾਵਜੂਦ ਨਾ ਤਾਂ ਯਾਤਰੀਆਂ ਨੂੰ ਕੋਈ ਸਹੂਲਤ ਮਿਲੀ ਅਤੇ ਨਾ ਹੀ ਨਕਸ਼ਾ ਕਿਸੇ ਨੂੰ ਪਸੰਦ ਆਇਆ।

ਸਿਟੀ ਰੇਲਵੇ ਸਟੇਸ਼ਨ ਦੇ ਮੁੱਖ ਦੁਆਰ ਦੇ ਸਾਹਮਣੇ ਗ੍ਰੀਨ ਬੈਲਟ ਦੇ ਨਾਂ ’ਤੇ ਕਾਫ਼ੀ ਵੱਡੀ ਥਾਂ ਛੱਡੀ ਗਈ ਸੀ, ਜੋਕਿ ਪਿਛਲੇ 4 ਸਾਲਾਂ ’ਚ ਇਕ ਵਾਰ ਵੀ ਗ੍ਰੀਨ ਨਹੀਂ ਹੋਈ। ਇਸ ਖ਼ਾਲੀ ਛੱਡੀ ਜ਼ਮੀਨ ਦੇ ਕਾਰਨ ਸੜਕਾਂ ਕਾਫ਼ੀ ਛੋਟੀਆਂ ਕਰ ਦਿੱਤੀਆਂ ਗਈਆਂ। ਸਕੂਟਰ-ਸਾਈਕਲ, ਕਾਰ, ਟੈਕਸੀ, ਆਟੋ ਈ-ਰਿਕਸ਼ਾ ਲਈ ਬਣਾਇਆ ਪਾਰਕਿੰਗ ਸਥਾਨ ਵੀ ਪਹਿਲਾਂ ਦੇ ਮੁਤਾਬਕ ਨਹੀਂ ਬਣਿਆ। ਰੇਲਵੇ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਸ ਤੋਂ ਪੁਰਾਣਾ ਸਰਕੁਲੇਟਿੰਗ ਏਰੀਆ ਹੀ ਚੰਗਾ ਸੀ। ਸੜਕਾਂ ਖੁੱਲ੍ਹੀਆਂ ਹੋਣ ਦੇ ਨਾਲ-ਨਾਲ ਪਾਰਕਿੰਗ ਦੀ ਥਾਂ ਵੀ ਕਿਤੇ ਸੀ। ਨਵੇਂ ਨਕਸ਼ੇ ’ਚ ਤਾਂ ਸਰਕੁਲੇਟਿੰਗ ਏਰੀਆ ਦਾ ਬੇੜਾ ਗਰਕ ਹੀ ਕਰ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ-ਪੰਜਾਬ ਪੁਲਸ ਦੇ ਚਾਰ ਮੁਲਾਜ਼ਮ ਕਪੂਰਥਲਾ ਪੁਲਸ ਵੱਲੋਂ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ

ਸੜਕਾਂ ’ਤੇ ਖੜੇ ਆਟੋ ਤੇ ਈ-ਰਿਕਸ਼ਾ ਬਣ ਰਹੇ ਪ੍ਰੇਸ਼ਾਨੀ ਦਾ ਸਬੱਬ
ਸਟੇਸ਼ਨ ਦੇ ਬਾਹਰ ਆਟੋ, ਈ-ਰਿਕਸ਼ਾ ‘ਨੋ ਪਾਰਕਿਗ’ ਜ਼ੋਨ ’ਚ ਹੀ ਖੜ੍ਹੇ ਕੀਤੇ ਜਾ ਰਹੇ ਹਨ। ਸ਼ਹਿਰ ’ਚ ਨੋ ਪਾਰਕਿੰਗ ’ਚ ਖੜ੍ਹੇ ਵਾਹਨ ਨੂੰ ਜਾਂ ਤਾਂ ਟ੍ਰੈਫਿਕ ਪੁਲਸ ਟੋਕ ਕੇ ਲੈ ਜਾਂਦੀ ਹੈ ਨਹੀਂ ਤਾਂ ਉਸ ਦਾ ਚਲਾਨ ਕਰ ਦਿੱਤਾ ਜਾਂਦਾ ਹੈ ਪਰ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਸੜਕਾਂ ’ਤੇ ਖੜ੍ਹੇ ਆਟੋ, ਈ-ਰਿਕਸ਼ਾ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਹੇ ਹਨ ਪਰ ਇਸ ਨੂੰ ਹਟਾਉਣ ਲਈ ਨਾ ਤਾਂ ਰੇਲਵੇ ਪ੍ਰਸ਼ਾਸਨ ਕੁਝ ਕਰ ਰਿਹਾ ਹੈ ਤੇ ਨਾ ਹੀ ਜ਼ਿਲਾ ਪ੍ਰਸ਼ਾਸਨ।

PunjabKesari

ਮੁੱਖ ਦੁਆਰ ਦੇ ਸਾਹਮਣੇ ਪਿਕ ਐਂਡ ਡਰਾਪ ਦੀ ਸਹੂਲਤ ਵੀ ਹੋਈ ਬੰਦ
ਸਿਟੀ ਰੇਲਵੇ ਸਟੇਸ਼ਨ ਦੇ ਮੁੱਖ ਦੁਆਰ ਦੇ ਸਾਹਮਣੇ ਏਅਰਪੋਰਟ ਦੀ ਤਰਜ਼ ’ਤੇ ਯਾਤਰੀਆਂ ਦੀ ਸਹੂਲਤ ਲਈ ਪਿਕ ਐਂਡ ਡਰਾਪ ਦੀ ਵੀ ਵਿਵਸਥਾ ਰੱਖੀ ਗਈ ਸੀ ਪਰ ਇਸ ’ਚ ਵੀ ਕਈ ਤਰ੍ਹਾਂ ਦੀਆਂ ਕਮੀਆਂ ਹੋਣ ਕਾਰਨ ਕੁਝ ਦਿਨਾਂ ਤੋਂ ਬਾਅਦ ਹੀ ਇਸ ਸਹੂਲਤ ਨੂੰ ਬੰਦ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਲੱਖਾਂ ਰੁਪਏ ਤਨਖਾਹ ਲੈਣ ਵਾਲੇ ਰੇਲਵੇ ਇੰਜੀਨੀਅਰਾਂ ਦੀ ਕਲਾ ਕਿਸੇ ਨੂੰ ਪਸੰਦ ਨਹੀਂ ਆਈ। ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਚੰਗਾ ਸੀ ਕਿ ਕਿਸੇ ਪ੍ਰਾਈਵੇਟ ਆਰਕੀਟੇਕਟ ਤੋਂ ਨਕਸ਼ਾ ਬਣਵਾ ਲਿਆ ਗਿਆ ਹੁੰਦਾ ਤਾਂ ਕਰੋੜਾਂ ਰੁਪਏ ਬਰਬਾਦ ਨਾ ਹੁੰਦੇ।

ਇਹ ਵੀ ਪੜ੍ਹੋ- 4 ਸਾਲ ਇਕੱਠੇ ਰਹਿਣ ਮਗਰੋਂ ਸਹੇਲੀ ਨੇ ਕੀਤੀ ਦਗੇਬਾਜ਼ੀ, ਜਾਂਦੇ ਸਮੇਂ ਕਰ ਦਿੱਤਾ ਵੱਡਾ ਕਾਂਡ

ਸਰਕੁਲੇਟਿੰਗ ਏਰੀਆ ’ਚ ਖੜ੍ਹੀਆਂ ਰਹਿੰਦੀਆਂ ਹਨ ਰੇਹੜੀਆਂ, ਆਰ. ਪੀ. ਐੱਫ਼. ਖਾਮੋਸ਼
ਸਿਟੀ ਰੇਲਵੇ ਸਟੇਸ਼ਨ ਦੇ ਸਰਕੁਲੇਟਿੰਗ ਏਰੀਆ ’ਚ ਅਕਸਰ ਗੰਨੇ ਦਾ ਜੂਸ ਤੇ ਹੋਰ ਖੁਰਾਕ ਪਦਾਰਥਾਂ ਦੀਆਂ ਰੇਹੜੀਆਂ ਲੱਗੀਆਂ ਰਹਿੰਦੀਆਂ ਹਨ। ਇਨ੍ਹਾਂ ਨੂੰ ਹਟਾਉਣ ਦੀ ਜ਼ਿੰਮੇਵਾਰੀ ਆਰ. ਪੀ. ਐੱਫ਼. ਦੀ ਹੈ ਪਰ ਉਹ ਪੂਰੀ ਤਰ੍ਹਾਂ ਨਾਲ ਖਾਮੋਸ਼ ਹੈ। ਸਵੇਰ ਤੋਂ ਲੈ ਕੇ ਸ਼ਾਮ ਤਕ ਖੜ੍ਹੀਆਂ ਰਹਿੰਦੀਆਂ ਇਹ ਰੇਹੜੀਆਂ ਕਿਸੇ ਨੂੰ ਨਜ਼ਰ ਨਹੀਂ ਆਉਂਦੀਆਂ। ਇਨ੍ਹਾਂ ਰੇਹੜੀਆਂ ਕਾਰਨ ਟ੍ਰੈਫਿਕ ਇੰਨਾ ਜਾਮ ਰਹਿੰਦਾ ਹੈ ਕਿ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸੈਟਿੰਗ ਕਾਰਨ ਇਨ੍ਹਾਂ ਰੇਹੜੀਆਂ ਵਾਲਿਆਂ ਨੂੰ ਕੁਝ ਨਹੀਂ ਕਿਹਾ ਜਾਂਦਾ।

ਕੇਂਦਰੀ ਮੰਤਰੀਆਂ ਨੇ ਦਿੱਤਾ ਜਾਂਚ ਕਰਵਾਉਣ ਦਾ ਭਰੋਸਾ
ਉਹੀ ਦੂਸਰੇ ਪਾਸੇ ਸਿਟੀ ਰੇਲਵੇ ਸਟੇਸ਼ਨ ਦੇ ਸਰਕੁਲੇਟਿੰਗ ਏਰੀਆ ਦੇ ਨਵ-ਨਿਰਮਾਣ ਦੀ ਕੁਆਲਿਟੀ ’ਤੇ ਵੀ ਸਵਾਲ ਉੱਠਣ ਤੋਂ ਇਲਾਵਾ ਇਸ ’ਚ ਵੱਡੇ ਪੱਧਰ ’ਤੇ ਧਾਂਦਲੀ ਹੋਣ ਦਾ ਵੀ ਦੋਸ਼ ਲਾਇਆ ਜਾ ਰਿਹਾ ਹੈ, ਕਿਉਂਕਿ ਥੋੜ੍ਹੇ ਸਮੇਂ ’ਚ ਹੀ ਇਸ ਦੀ ਸੜਕਾ ’ਚ ਵੱਡੇ-ਵੱਡੇ ਟੋਏ ਪੈ ਗਏ। ਸੜਕਾਂ ’ਤੇ ਬਰਸਾਤੀ ਪਾਣੀ ਖੜ੍ਹਾ ਹੋ ਰਿਹਾ ਹੈ। ਸ਼ਹਿਰ ਦੇ ਮੁੱਖ ਭਾਜਪਾ ਨੇਤਾਵਾਂ ਵੱਲੋਂ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਵੀ ਇਸ ਮੁੱਦੇ ਨੂੰ ਉਠਾਇਆ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ- ਫੋਨ ਕਰਕੇ ਦੁਕਾਨਦਾਰ ਨੂੰ ਕਿਹਾ, 'ਹੈਲੋ ਮੈਂ ਫੂਡ ਸਪਲਾਈ ਦਾ ਇੰਸਪੈਕਟਰ ਬੋਲ ਰਿਹਾ ਹਾਂ'...ਫਿਰ ਹੋਇਆ ਉਹ ਜੋ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News