ਗਲਤ ਦਵਾਈ ਖਾਣ ਨਾਲ ਨੌਜਵਾਨ ਦੀ ਮੌਤ
Monday, Jul 22, 2024 - 01:27 PM (IST)
ਬੰਗਾ (ਰਾਕੇਸ਼ ਅਰੋੜਾ)- ਸਥਾਨਕ ਨਿਵਾਸੀ ਇਕ ਨੌਜਵਾਨ ਵੱਲੋਂ ਗਲਤ ਦਵਾਈ ਖਾਣ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਮ੍ਰਿਤਕ ਦੇ ਪਿਤਾ ਬੱਚਾ ਰਾਮ ਪੁੱਤਰ ਬਜਰੰਗ ਬਲੀ ਨਿਵਾਸੀ ਐੱਮ. ਸੀ. ਕਾਲੋਨੀ ਸੋਤਰਾਂ ਰੋਡ ਬੰਗਾ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦਾ ਪੁੱਤਰ ਪਿੰਟੂ ਮਿਸ਼ਰਾ ਜੋ ਸਭ ਤੋਂ ਛੋਟਾ ਹੈ , ਸ਼ਹਿਰ ਵਿਚ ਇਕ ਨਿੱਜੀ ਦੁਕਾਨ ’ਤੇ ਕੰਮ ਕਰਦਾ ਸੀ। ਉਸ ਦਾ ਪੁੱਤਰ ਬੀਤੀ ਸ਼ਾਮ 8 ਵਜੇ ਦੇ ਕਰੀਬ ਬੰਗਾ ਤੋਂ ਫਗਵਾੜਾ ਕਿਸੇ ਨਿੱਜੀ ਕੰਮ ਲਈ ਗਿਆ ਹੋਇਆ ਸੀ, ਜਿਸ ਦਾ ਪਹਿਲਾ ਤੋਂ ਹੀ ਫੂਡ ਪਾਈਪ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਉਸ ਦੀ ਦਵਾਈ ਚੱਲ ਰਹੀ ਸੀ।
ਉਨ੍ਹਾਂ ਦੱਸਿਆ ਕਿ ਉਸ ਦੇ ਪੁੱਤਰ ਪਿੰਟੂ ਮਿਸ਼ਰਾ ਨੇ ਆਪਣੇ ਭਰਾ ਨੀਰਜ ਮਿਸ਼ਰਾ ਨੂੰ ਫੋਨ ’ਤੇ ਦੱਸਿਆ ਕਿ ਦਵਾਈ ਖਾਣ ਮਗਰੋਂ ਉਸ ਦੀ ਸਿਹਤ ਵਿਗੜ ਰਹੀ ਹੈ। ਲੱਗਦਾ ਹੈ ਕਿ ਉਸ ਨੇ ਕੋਈ ਗਲਤ ਦਵਾਈ ਖਾ ਲਈ ਹੈ ਅਤੇ ਉਹ ਬੰਗਾ ਨੈਸ਼ਨਲ ਹਾਈਵੇਅ ’ਤੇ ਪੈਂਦੇ ਹਾਈਟੈੱਕ ਨਾਕੇ ਦੇ ਕੋਲ ਹੈ ਅਤੇ ਉਹ ਉਸ ਨੂੰ ਨਾਲ ਲੈ ਜਾਵੇ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦੀਆਂ ਵੱਧ ਸਕਦੀਆਂ ਨੇ ਮੁਸ਼ਕਿਲਾਂ, MP ਮੈਂਬਰਸ਼ਿਪ ਰੱਦ ਕਰਨ ਦੀ ਮੰਗ
ਉਪੰਰਤ ਉਸ ਦਾ ਭਰਾ ਨੀਰਜ ਆਪਣੇ ਇਕ ਦੋਸਤ ਨੂੰ ਨਾਲ ਲੈ ਕੇ ਉਸ ਕੋਲ ਪੁੱਜੇ ਅਤੇ ਉਸ ਦੀ ਸਿਹਤ ਨੂੰ ਵੇਖਦੇ ਹੋਏ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਲੈ ਆਏ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਬਹਿਰਾਮ ਪੁਲ ਨੇ ਮਿਲੀ ਸੂਚਨਾ ’ਤੇ ਬੀ. ਐੱਨ. ਐੱਨ. ਐੱਸ. 194 ਅਧੀਨ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪੰਰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।
ਇਹ ਵੀ ਪੜ੍ਹੋ- ਹਾਦਸੇ ਨੇ ਉਜਾੜ ਦਿੱਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 24 ਸਾਲਾ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।