ਜ਼ਹਿਰੀਲਾ ਪਦਾਰਥ ਨਿਗਲਣ ਨਾਲ ਵਿਅਕਤੀ ਦੀ ਮੌਤ

Saturday, Apr 30, 2022 - 03:51 PM (IST)

ਜ਼ਹਿਰੀਲਾ ਪਦਾਰਥ ਨਿਗਲਣ ਨਾਲ ਵਿਅਕਤੀ ਦੀ ਮੌਤ

ਜਲੰਧਰ (ਮਹੇਸ਼)– ਥਾਣਾ ਸਦਰ ਦੀ ਪੁਲਸ ਚੌਕੀ ਫਤਿਹਪੁਰ (ਪ੍ਰਤਾਪਪੁਰਾ) ਅਧੀਨ ਪੈਂਦੇ ਪਿੰਡ ਫੂਲਪੁਰ ਵਿਚ 40 ਸਾਲਾ ਵਿਅਕਤੀ ਦੀ ਕੋਈ ਜ਼ਹਿਰੀਲਾ ਪਦਾਰਥ ਨਿਗਲਣ ਨਾਲ ਮੌਤ ਹੋ ਗਈ। ਫਤਿਹਪੁਰ ਚੌਂਕੀ ਦੀ ਪੁਲਸ ਨੇ ਇਸ ਸਬੰਧ ਵਿਚ ਅਜੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ। ਚੌਂਕੀ ਇੰਚਾਰਜ ਵਿਕਟਰ ਮਸੀਹ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਲਾਡੀ ਪੁੱਤਰ ਸੋਹਣ ਲਾਲ ਨਿਵਾਸੀ ਪਿੰਡ ਫੂਲਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਸੋਹਣ ਲਾਲ ਤੇ ਮਾਤਾ ਸੰਤੋਸ਼ ਕੁਮਾਰੀ ਨੇ ਦੱਸਿਆ ਕਿ ਲਾਡੀ ਨੂੰ ਗੰਭੀਰ ਹਾਲਤ ਵਿਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਸਾਬਕਾ CM ਚੰਨੀ ਦੇ ਭਾਣਜੇ ਹਨੀ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ, 2 ਮਈ ਨੂੰ ਹੋਵੇਗੀ ਅਗਲੀ ਸੁਣਵਾਈ

ਲਾਡੀ ਵਿਆਹਿਆ ਹੋਇਆ ਅਤੇ 3 ਬੱਚਿਆਂ ਦਾ ਬਾਪ ਸੀ। ਪੁਲਸ ਨੇ ਕਿਹਾ ਕਿ ਮ੍ਰਿਤਕ ਦਾ ਭਰਾ ਮਹਿੰਦਰ ਪਾਲ ਦੁਬਈ ਵਿਚ ਹੈ, ਉਸ ਨੂੰ ਲਾਡੀ ਦੀ ਮੌਤ ਦੀ ਸੂਚਨਾ ਦੇ ਦਿੱਤੀ ਗਈ ਹੈ। ਮਹਿੰਦਰ ਪਾਲ ਦੇ ਆਉਣ ’ਤੇ ਉਸਦੇ ਬਿਆਨਾਂ ਅਨੁਸਾਰ ਪੁਲਸ ਬਣਦੀ ਕਾਨੂੰਨੀ ਕਾਰਵਾਈ ਕਰਦਿਆਂ ਲਾਡੀ ਦੀ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪੇਗੀ। ਫਿਲਹਾਲ ਲਾਡੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਰੂਪਨਗਰ ਦੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News