ਚੱਲਦੇ ਮੋਟਰਸਾਈਕਲ ''ਤੇ ਦਰੱਖਤ ਡਿੱਗਣ ਕਾਰਨ ਵਿਅਕਤੀ ਦੀ ਮੌਤ

06/17/2019 11:48:21 PM

ਕਪੂਰਥਲਾ, (ਮਹਾਜਨ)— ਕਾਲਾ ਸੰਘਿਆਂ ਮਾਰਗ 'ਤੇ ਪਿੰਡ ਬਲੇਰਖਾਨਪੁਰ ਦੇ ਨੇੜੇ ਚੱਲਦੇ ਮੋਟਰਸਾਈਖਲ 'ਤੇ ਤੇਜ਼ ਹਨੇਰੀ ਕਾਰਨ ਸਫੈਦੇ ਦਾ ਦਰੱਖਤ ਆ ਡਿੱਗਾ। ਜਿਸਦੇ ਕਾਰਨ ਇਕ ਨੌਜਵਾਨ ਰਾਜੇਸ਼ ਕੁਮਾਰ ਦੀ ਮੌਤ ਹੋ ਗਈ, ਜਦਕਿ 2 ਨੌਜਵਾਨ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਲੋਕਾਂ ਨੇ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਗੰਭੀਰ ਰੂਪ 'ਚ ਜ਼ਖਮੀ ਰਾਜ ਮਿਸਤਰੀ (46), ਵਕੀਲ ਪ੍ਰਸ਼ਾਦ ਯਾਦਵ ਪੁੱਤਰ ਦੁਲਾਰ ਪ੍ਰਸ਼ਾਦ ਯਾਦਵ ਨਿਵਾਸੀ ਕੁਸ਼ਟ ਆਸ਼ਰਮ ਰੋਡ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਸਵੇਰੇ ਉੱਗੀ ਨਿਵਾਸੀ ਇਕ ਵਿਅਕਤੀ ਮਕਾਨ ਦੀ ਮੁਰੰਮਤ ਲਈ ਲੈ ਗਿਆ। ਉਸਦੇ ਨਾਲ ਮਜ਼ਦੂਰ ਰਾਜੇਸ਼ ਕੁਮਾਰ ਵਾਸੀ ਬ੍ਰਹਮਕੁੰਡ ਰੋਡ ਤੇ ਬੂਟਾ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਸੁੰਦਰ ਨਗਰ ਬਤੋਰ ਮਜ਼ਦੂਰੀ ਲਈ ਦੇਰ ਸ਼ਾਮ ਤੋਂ ਬਾਅਦ ਇਕ ਹੀ ਮੋਟਰਸਾਈਕਲ 'ਤੇ ਤਿੰਨੋਂ ਕਪੂਰਥਲਾ ਵਾਪਸ ਆ ਰਹੇ ਸੀ। ਜਦੋਂ ਉਹ ਪਿੰਡ ਬਲੇਰਖਾਨਪੁਰ ਦੇ ਨਜ਼ਦੀਕ ਪਹੁੰਚੇ ਤਾਂ ਤੇਜ਼ ਹਨੇਰੀ ਆਉਣ ਕਾਰਨ ਸਫੈਦੇ ਦਾ ਦਰੱਖਤ ਉਨ੍ਹਾਂ 'ਤੇ ਆ ਡਿੱਗਾ। ਮੋਟਰਸਾਈਕਲ ਸਮੇਤ ਤਿੰਨੋਂ ਹੇਠਾਂ ਦੱਬੇ ਗਏ। ਲੋਕਾਂ ਨੇ ਉਨ੍ਹਾਂ ਨੂੰ ਦਰੱਖਤ ਦੇ ਥੱਲੋਂ ਕੱਢਿਆ ਉਦੋਂ ਤਕ ਰਾਜੇਸ਼ ਕੁਮਾਰ ਦੀ ਮੌਤ ਹੋ ਗਈ ਸੀ। ਲੋਕਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ। ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ 'ਚ ਰੱਖਿਆ ਗਿਆ ਹੈ। ਇਸ ਸਬੰਧੀ ਥਾਣਾ ਸਦਰ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


KamalJeet Singh

Content Editor

Related News