ਤਲਵਾਰਾਂ ਨਾਲ ਹਮਲਾ ਕਰਕੇ ਕੰਪਨੀ ਦੇ ਮੁਲਾਜ਼ਮ ਤੋਂ ਲੁੱਟੇ 48 ਹਜ਼ਾਰ ਰੁਪਏ
Sunday, Jun 18, 2023 - 04:10 PM (IST)

ਮੁਕੰਦਪੁਰ (ਸੰਜੀਵ)- ਥਾਣਾ ਮੁਕੰਦਪੁਰ ਦੇ ਪਿੰਡ ਸਾਧਪੁਰ ਮਡੇਰਾ ਰੋਡ 'ਤੇ ਇਕ ਨਿੱਜੀ ਕੰਪਨੀ ਦੇ ਮੁਲਾਜ਼ਮ ਤੋਂ ਤਲਵਾਰਾਂ ਮਾਰ ਕੇ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਜ਼ਖ਼ਮੀ ਹੋਏ 25 ਸਾਲਾ ਨੌਜਵਾਨ ਅਕਾਸ਼ ਸੈਣੀ ਨੇ ਪੁਲਸ ਨੂੰ ਲਿਖ਼ਤੀ ਬਿਆਨ ਦਿੰਦੇ ਹੋਏ ਦੱਸਿਆ ਕਿ ਮੈਂ ਇਕ ਨਿੱਜੀ ਕੰਪਨੀ ਆਰ. ਬੀ. ਐੱਲ. ਫਿਨਸਰਵ ਲਿਮਟਿਡ ਵਿੱਚ ਬਤੌਰ ਫੀਲਡ ਅਫ਼ਸਰ ਕੰਮ ਕਰਦਾ ਹਾਂ। ਉਸ ਨੇ ਕਿਹਾ ਕਿ ਜਦੋਂ ਉਹ ਵੱਖ-ਵੱਖ ਪਿੰਡਾਂ ਤੋਂ ਕੁਲੈਕਸ਼ਨ ਕਰਦਾ ਪਿੰਡ ਸਾਧਪੁਰ ਮਡੇਰਾ ਰੋਡ ’ਤੇ ਪੁਹੰਚਿਆ ਤਾਂ ਤਿੰਨ ਨੌਜਵਾਨਾਂ ਨੇ ਮੇਰੇ ਅੱਗੇ ਮੋਟਰਸਾਈਕਲ ਲਾ ਕੇ ਮੇਰੇ ਤੋਂ ਮੇਰੀ ਕਿੱਟ ਮੰਗੀ ਅਤੇ ਮੈਂ ਡਰਦੇ ਨੇ ਕਿੱਟ ਉਨ੍ਹਾਂ ਨੂੰ ਦੋ ਦਿੱਤੀ, ਜਿਸ ਵਿੱਚ 48 ਹਜ਼ਾਰ ਦੇ ਕਰੀਬ ਰੁਪਏ ਅਤੇ ਟੈਬ ਸਣੇ ਕੰਪਨੀ ਦੇ ਕਾਗਜ਼ ਸਨ।
ਇਹ ਵੀ ਪੜ੍ਹੋ: ਵਧੀਆ ਤਨਖ਼ਾਹ ਦਾ ਝਾਂਸਾ ਦੇ ਕੇ ਔਰਤ ਨੂੰ ਭੇਜਿਆ ਮਸਕਟ, ਫਿਰ ਅੱਗੇ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
ਕਿੱਟ ਖੋਲ੍ਹਣ ਤੋਂ ਬਾਅਦ ਪਿੱਛੇ ਬੈਠੇ ਲੁਟੇਰੇ ਨੇ ਮੇਰੇ ’ਤੇ ਕਿਰਪਾਨ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਸਾਧਪੁਰ ਸਾਈਡ ਤੋਂ ਕੋਈ ਰਾਹਗੀਰ ਆਉਣ ਕਰਕੇ ਲੁਟੇਰੇ ਮੋਟਰਸਾਈਕਲ ’ਤੇ ਪਿੰਡ ਮਡੇਰਾ ਵੱਲ ਨੂੰ ਫਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਮੈਂ 112 ਨੰਬਰ ’ਤੇ ਦਿੱਤੀ। ਇਸ ਘਟਨਾ ਸਬੰਧੀ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਮੈਡਮ ਨਰੇਸ਼ ਕੁਮਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪਿਤਾ ਦਿਵਸ ਮੌਕੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਸਾਂਝੀ ਕੀਤੀ ਭਾਵੁਕ ਪੋਸਟ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani