ਜੰਗਲ ''ਚੋਂ ਬਰਾਮਦ ਹੋਈ ਔਰਤ ਦੀ ਲਾਸ਼, ਫਗਵਾੜਾ ਤੋਂ ਹੋਈ ਸੀ ਲਾਪਤਾ

Thursday, Nov 07, 2024 - 06:31 PM (IST)

ਜੰਗਲ ''ਚੋਂ ਬਰਾਮਦ ਹੋਈ ਔਰਤ ਦੀ ਲਾਸ਼, ਫਗਵਾੜਾ ਤੋਂ ਹੋਈ ਸੀ ਲਾਪਤਾ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਖੇਤਰ ਦੇ ਪਿੰਡ ਰੈਂਸੜਾ ਦੇ ਜੰਗਲ ’ਚੋਂ ਬੀਤੇ ਦਿਨੀਂ ਬਰਾਮਦ ਹੋਈ ਇਕ ਅਣਪਛਾਤੀ ਔਰਤ ਦੀ ਲਾਸ਼ ਦੀ ਪੁਲਸ ਵੱਲੋਂ ਕੁਝ ਘੰਟਿਆਂ ਬਾਅਦ ਹੀ ਸ਼ਨਾਖ਼ਤ ਕਰ ਲਈ ਗਈ ਹੈ। ਜ਼ਿਕਰਯੋਗ ਹੈ ਕਿ 5 ਨਵੰਬਰ ਨੂੰ ਕਿਸੇ ਵਿਅਕਤੀ ਨੇ ਪਿੰਡ ਰੈਂਸੜਾ ਦੇ ਜੰਗਲ ’ਚ ਪਈ ਇਕ 50 ਸਾਲਾ ਦੀ ਔਰਤ ਦੀ ਲਾਸ਼ ਨੂੰ ਵੇਖ ਕੇ ਇਸ ਦੀ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਰੈਂਸੜਾ ਨੂੰ ਜਾਣਕਾਰੀ ਦਿੱਤੀ। ਇਸ ਤੋਂ ਉਪਰੰਤ ਨਜ਼ਦੀਕ ਪੈਂਦੀ ਚੌਂਕੀ ਕਲਵਾਂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਕਤ ਲਾਸ਼ ਨੂੰ ਬਰਾਮਦ ਕਰਕੇ ਜਾਂਚ ਆਰੰਭ ਦਿੱਤੀ ਸੀ।

ਇਸ ਦੌਰਾਨ ਡੀ. ਐੱਸ. ਪੀ. ਸ੍ਰੀ ਅਨੰਦਪੁਰ ਸਾਹਿਬ ਅਜੇ ਸਿੰਘ ਅਤੇ ਥਾਣਾ ਮੁਖੀ ਨੂਰਪੁਰਬੇਦੀ ਗੁਰਵਿੰਦਰ ਸਿੰਘ ਢਿੱਲੋਂ ਨੇ ਵੀ ਮੌਕੇ ’ਤੇ ਪਹੁੰਚ ਕੇ ਸਮੁੱਚੇ ਹਾਲਾਤਾ ਦਾ ਜਾਇਜ਼ਾ ਲਿਆ ਅਤੇ ਕਈ ਵਿਭਾਗੀ ਮਾਹਿਰਾਂ ਨੂੰ ਵੀ ਜਾਂਚ ਲਈ ਬੁਲਾਇਆ। ਉਕਤ ਲਾਸ਼ ਬਰਾਮਦ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਪੁਲਸ ਵਿਭਾਗ ਦੇ ਸੋਸ਼ਲ ਮੀਡੀਆ ਸੈੱਲ ਵੱਲੋਂ ਫੈਲਾਈ ਗਈ ਸੂਚਨਾ ’ਤੇ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਸ਼ਹਿਰ ਲਾਗੇ ਪੈਂਦੇ ਪਿੰਡ ਬਾਬਾ ਸਿਪਾਹੀਆ ਤੋਂ ਪਹੁੰਚੇ ਇਕ ਪਰਿਵਾਰ ਨੇ ਪੁਲਸ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਉਕਤ ਲਾਸ਼ ਦੀ ਸ਼ਨਾਖਤ ਕੀਤੀ। ਇਸ ਦੌਰਾਨ ਚੌਂਕੀ ਕਲਵਾਂ ਦੇ ਇੰਚਾਰਜ ਸਮਰਜੀਤ ਸਿੰਘ ਨੇ ਦੱਸਿਆ ਕਿ ਕਰੀਬ 18 ਦਿਨਾਂ ਤੋਂ ਭੁਪਿੰਦਰ ਕੌਰ ਪਤਨੀ ਮਲਕੀਤ ਸਿੰਘ ਲਾਪਤਾ ਸੀ। ਬਾਬਾ ਸਿਪਾਹੀਆ ਨਿਵਾਸੀ ਰਿਸ਼ਤੇ ’ਚ ਦਿਓਰ ਲੱਗਦੇ ਗੁਰਨਾਮ ਸਿੰਘ ਪੁੱਤਰ ਫੁੰਮਣ ਸਿੰਘ ਵੱਲੋਂ ਆਪਣੀ ਵੱਡੀ ਭਾਬੀ ਦੇ 18 ਅਕਤੂਬਰ ਨੂੰ ਘਰੋਂ ਚਲੇ ਜਾਣ ਸਬੰਧੀ 19 ਅਕਤੂਬਰ ਨੂੰ ਫਗਵਾੜਾ ਥਾਣੇ ਵਿਖੇ ਸ਼ਿਕਾਇਤ ਲਿਖਵਾਈ ਗਈ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਕਾਲ ਬਣੀ ਤੇਜ਼ ਰਫ਼ਤਾਰ, 4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰੀ ਅਣਹੋਣੀ

2 ਦਿਨਾਂ ਤੋਂ ਪੋਸਟਮਾਰਟਮ ਨਾ ਹੋਣ ਕਾਰਨ ਪੁਲਸ ਤੇ ਪਰਿਵਾਰ ਪ੍ਰੇਸ਼ਾਨ
ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਪਰਿਵਾਰ ਨੂੰ ਲਾਸ਼ ਸੌਂਪਣ ਤੋਂ ਪਹਿਲਾਂ ਉਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਿਜਵਾਇਆ ਗਿਆ ਹੈ, ਜਿਸ ਦਾ ਦੂਜੇ ਦਿਨ ਵੀ ਪੋਸਟਮਾਰਟਮ ਨਹੀਂ ਹੋ ਸਕਿਆ। ਥਾਣਾ ਮੁਖੀ ਨੂਰਪੁਰਬੇਦੀ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਮੋਹਾਲੀ ਵਿਖੇ ਭੇਜਣ ਲਈ ਕਿਹਾ ਗਿਆ ਹੈ। ਇਸ ਲਈ ਸਬੰਧਤ ਪਰਿਵਾਰ ਅਤੇ ਪੁਲਸ ਅਧਿਕਾਰੀ ਪ੍ਰੇਸ਼ਾਨ ਹਨ। ਇਸ ਸਬੰਧ ’ਚ ਪੋਸਟਮਾਰਟਮ ਕਰਨ ਵਾਲੇ ਮੈਡੀਕਲ ਅਧਿਕਾਰੀ ਡਾ. ਨਵਨੀਤ ਭਾਰਦਵਾਜ ਨੇ ਸੰਪਰਕ ਕਰਨ ’ਤੇ ਆਖਿਆ ਕਿ ਉਕਤ ਬਾਡੀ ਡੀਕੰਪੋਜ਼ ਹੋ ਚੁੱਕੀ ਹੈ ਅਤੇ ਇਨ੍ਹਾਂ ਹਾਲਾਤ ’ਚ ਮੌਤ ਦਾ ਸਮਾਂ ਅਤੇ ਉਸ ਦੇ ਅਸਲ ਕਾਰਨਾਂ ਸਬੰਧੀ ਪਤਾ ਨਾ ਚੱਲਣ ਕਾਰਨ ਮੋਹਾਲੀ ਸਥਿਤ ਫੇਜ-6 ਵਿਖੇ ਫੋਰੈਂਸਿਕ ਮਾਹਿਰਾਂ ਵੱਲੋਂ ਜਾਂਚ ਉਪਰੰਤ ਹੀ ਲਾਸ਼ ਦਾ ਪੋਸਟਮਾਰਟਮ ਹੋ ਸਕੇਗਾ। ਇਸ ਲਈ ਪਰਿਵਾਰ ਨੂੰ ਲਾਸ਼ ਬਰਾਮਦ ਕਰਨ ਅਤੇ ਪੁਲਸ ਨੂੰ ਜਾਂਚ ਅੱਗੇ ਵਧਾਉਣ ਲਈ ਕੁਝ ਹੋਰ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ।
 

ਇਹ ਵੀ ਪੜ੍ਹੋ- ਪੰਜਾਬ 'ਚ ਦੇਹ ਵਪਾਰ ਦਾ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਫੜ੍ਹਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News