ਟਾਂਡਾ ਵਿਖੇ ਦਾਰਾਪੁਰ ਬਾਈਪਾਸ 'ਤੇ ਵਾਪਰਿਆ ਸੜਕ ਹਾਦਸਾ, 1 ਦੀ ਮੌਤ, 8 ਜ਼ਖ਼ਮੀ
Friday, May 26, 2023 - 05:04 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਜਸਵਿੰਦਰ, ਕੁਲਦੀਸ਼, ਮੋਮੀ)- ਜਲੰਧਰ ਪਠਾਨਕੋਟ ਹਾਈਵੇਅ 'ਤੇ ਦਾਰਾਪੁਰ ਬਾਈਪਾਸ ਟਾਂਡਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਜਦਕਿ 8 ਹੋਰ ਜ਼ਖ਼ਮੀ ਹੋ ਗਏ। ਹਾਦਸਾ ਸ਼ਾਮ 4 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ ਜਦੋਂ ਸੰਗਮ ਵਿਹਾਰ ਮੇਰਠ (ਉੱਤਰ ਪ੍ਰਦੇਸ਼) ਤੋਂ ਪਰਿਵਾਰ ਸਮੇਤ ਵੈਸ਼ਨੂੰ ਦੇਵੀ ਜਾ ਰਹੇ ਪੁਲਸ ਇੰਸਪੈਕਟਰ ਰਵਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਟੱਪ ਸੜਕ ਦੇ ਦੂਸਰੇ ਪਾਸੇ ਜਾ ਕੇ ਟਾਂਡਾ ਵੱਲ ਜਾ ਰਹੀ ਕਾਰ ਅਤੇ ਮੋਟਰਸਾਈਕਲ ਵਿਚ ਜਾ ਟਕਰਾਈ। ਜਿਸ ਕਾਰਨ ਰਵਿੰਦਰ ਸਿੰਘ ਅਤੇ ਕਾਰ ਚਲਾ ਰਿਹਾ ਉਸ ਦਾ ਪੁੱਤਰ ਵਿਵੇਕ, ਪਤਨੀ ਪਵਿੱਤਰਾ, ਬੇਟੀ ਵੰਦਨਾ ਅਤੇ ਪੁੱਤਰ ਦੀ ਨੂੰਹ ਆਂਚਲ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ - ਜਲੰਧਰ 'ਚ ਸਰਗਰਮ ਹੋਇਆ ਕੱਛਾ ਗਿਰੋਹ, ਦਹਿਸ਼ਤ ’ਚ ਲੋਕ, ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ
ਦੂਜੀ ਕਾਰ ਵਿਚ ਸਵਾਰ ਡਰਾਈਵਰ ਸਤਨਾਮ ਸਿੰਘ ਵਾਸੀ ਪੁਰਹੀਰਾਂ ਦੀ ਇਸ ਹਾਦਸੇ ਵਿਚ ਮੌਤ ਹੋ ਗਈ ਜਦਕਿ ਕਾਰ ਸਵਾਰ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਤੌਰ ਅਤੇ ਚੇਤਨ ਵਾਸੀ ਊਨਾ, ਮੋਟਰਸਾਈਕਲ ਸਵਾਰ ਸਵਾਰਦੀਂਨ ਵਾਸੀ ਬੂਰੇ ਜੱਟਾ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਜ਼ਖ਼ਮੀਆਂ ਨੂੰ ਐੱਸ. ਐੱਮ. ਓ. ਡਾ. ਕਰਨ ਕੁਮਾਰ ਸੈਣੀ ਦੀ ਦੇਖਰੇਖ ਵਿਚ ਮੁੱਢਲੀ ਡਾਕਟਰੀ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ ਹੈ। ਜ਼ਖ਼ਮੀਆਂ ਵਿੱਚੋਂ ਵਿਵੇਕ, ਚੇਤਨ, ਵੰਦਨਾ ਅਤੇ ਪਵਿੱਤਰਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟਾਂਡਾ ਪੁਲਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਸ਼ੁਰੂ ਕੀਤੀ OTS ਸਕੀਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani