ਤੇਜ਼ ਹਨੇਰੀ ਨਾਲ ਹੋਇਆ ਨੁਕਸਾਨ, ਦਰੱਖ਼ਤਾਂ ਦੇ ਡਿੱਗਣ ਕਾਰਨ ਟ੍ਰੈਫਿਕ ਹੋਈ ਪ੍ਰਭਾਵਿਤ
Wednesday, Apr 19, 2023 - 12:56 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਬੀਤੀ ਦੇਰ ਰਾਤ ਹੋਈ ਬਾਰਿਸ਼ ਅਤੇ ਚੱਲੀ ਤੇਜ਼ ਹਨੇਰੀ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਹੋਇਆ ਹੈ। ਇਸ ਦੌਰਾਨ ਟਾਂਡਾ ਸ੍ਰੀ ਹਰਿਗੋਬਿੰਦਪੁਰ ਅਤੇ ਹੋਰਨਾ ਸੜਕਾਂ 'ਤੇ ਤੇਜ਼ ਹਨੇਰੀ ਕਾਰਨ ਦਰੱਖ਼ਤਾਂ ਦੇ ਡਿੱਗਣ ਕਾਰਨ ਕੁਝ ਸਮੇ ਲਈ ਆਵਾਜਾਹੀ ਪ੍ਰਭਾਵਤ ਹੋਈ। ਲੋਕਾਂ ਨੇ ਖ਼ੁਦ ਉੱਦਮ ਕਰਕੇ ਡਿੱਗੇ ਹੋਏ ਦਰੱਖ਼ਤਾਂ ਨੂੰ ਸੜਕਾਂ ਤੋਂ ਹਟਾ ਕੇ ਸੜਕੀ ਆਵਾਜਾਹੀ ਨੂੰ ਬਹਾਲ ਕਰਵਾਇਆ।
ਇਸ ਦੌਰਾਨ ਟਾਂਡਾ,ਉੜਮੁੜ,ਦਾਰਾਪੁਰ,ਮਿਆਣੀ ਅਤੇ ਹੋਰਨਾਂ ਇਲਾਕਿਆਂ ਵਿਚ ਕਈ ਦੁਕਾਨਾਂ ਦੇ ਹੋਰਡਿੰਗਜ਼,ਸਾਈਨ ਬੋਰਡ ਅਤੇ ਹੋਰ ਸਾਮਾਨ ਨੁਕਸਾਨਿਆ ਗਿਆ ਹੈ। ਪਹਿਲਾਂ ਹੀ ਬੇਮੌਸਮ ਬਰਸਾਤ ਕਾਰਨ ਫ਼ਸਲਾਂ ਦਾ ਨੁਕਸਾਨ ਝੱਲਣ ਵਾਲੇ ਕਿਸਾਨ ਹੁਣ ਮੌਸਮ ਦੀ ਖ਼ਰਾਬੀ ਕਾਰਨ ਫਿਕਰਾਂ ਵਿਚ ਹਨ। ਇਸ ਦੌਰਾਨ ਤੇਜ਼ ਹਨੇਰੀ ਕਾਰਨ ਰਾਤ ਤੋਂ ਹੀ ਬਿਜਲੀ ਸਪਲਾਈ ਇਲਾਕੇ ਵਿਚ ਬੰਦ ਰਹੀ ਜੋ ਅੱਜ ਦੁਪਹਿਰ 12 ਵਜੇ ਦੇ ਕਰੀਬ ਬਹਾਲ ਹੋਈ।
ਇਹ ਵੀ ਪੜ੍ਹੋ : ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।