ਸਕਾਲਰਸ਼ਿਪ ਮਾਮਲੇ ''ਚ ਕਾਲਜਾਂ ਨੂੰ ਤਾਲੇ ਜੜ ਕੇ ਪ੍ਰਦਰਸ਼ਨ ਕਰਨਗੇ ਦਲਿਤ ਵਿਦਿਆਰਥੀ

Tuesday, Dec 01, 2020 - 05:08 PM (IST)

ਸਕਾਲਰਸ਼ਿਪ ਮਾਮਲੇ ''ਚ ਕਾਲਜਾਂ ਨੂੰ ਤਾਲੇ ਜੜ ਕੇ ਪ੍ਰਦਰਸ਼ਨ ਕਰਨਗੇ ਦਲਿਤ ਵਿਦਿਆਰਥੀ

ਜਲੰਧਰ(ਸੋਨੂੰ ਮਹਾਜਨ): ਦਲਿਤ ਵਿਦਿਆਰਥੀ ਸਕਾਲਰਸ਼ਿਪ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ ਹੁਣ ਉਹ ਆਪਣਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਜਲੰਧਰ ਦੇ ਡੀ.ਏ.ਵੀ ਕਾਲਜ ਐੱਚ.ਐੱਮ.ਵੀ. ਕਾਲਜ ਅਤੇ ਖਾਲਸਾ ਕਾਲਜ 'ਚ ਤਾਲਾ ਲਗਾ ਕੇ ਆਪਣਾ ਰੋਸ ਪ੍ਰਦਰਸ਼ਨ ਕਰਨਗੇ। ਉਨ੍ਹਾਂ ਨੇ ਕਿਹਾ ਹਾਲੇ ਤੱਕ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਹੈ ਅਤੇ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। 

PunjabKesari
ਪ੍ਰਦਰਸ਼ਨਕਾਰੀ ਨਵਦੀਪ ਦਕੋਹਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭਗਵਾਨ ਮਹਾਰਿਸ਼ੀ ਵਾਲਮੀਕ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਕੈਸ਼ਲੈੱਸ ਪੜਾਈ ਦੇ ਲਈ ਯੋਜਨਾ ਕੱਢੀ ਸੀ ਪਰ ਉਸ ਦਾ ਕਿਸੇ ਨੂੰ ਕੋਈ ਵੀ ਫ਼ਾਇਦਾ ਨਹੀਂ ਹੋਇਆ ਅਤੇ ਪਹਿਲਾਂ ਜਦੋਂ ਵੀ ਉਨ੍ਹਾਂ ਤੋਂ ਪੈਸੇ ਮੰਗ ਰਹੇ ਹਾਂ ਅਤੇ ਨਾ ਹੀ ਉਨ੍ਹਾਂ ਨੂੰ ਪੋਸਟ ਮੈਟਕਿਰ ਸਕਾਲਰਸ਼ਿੱਪ ਦਾ ਕੋਈ ਲਾਭ ਮਿਲਿਆ ਹੈ ਜਿਸ ਦੇ ਲਈ ਉਹ ਅੱਜ ਜਲੰਧਰ ਦੇ ਡੀ.ਏ.ਵੀ. ਕਾਲਜ, ਐੱਚ.ਐੱਮ.ਵੀ. ਕਾਲਜ ਅਤੇ ਖਾਲਸਾ ਕਾਲਜ 'ਤੇ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਦੇ ਬਾਵਜੂਦ ਸਰਕਾਰਾਂ ਉਨ੍ਹਾਂ ਨੂੰ ਦਿਲਾਸਾ ਦਿੰਦੀਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪੋਸਟ ਮੈਟਰਿਕ ਸਕਾਲਰਸ਼ਿਪ ਟੀਮ ਦੇ ਘੋਟਾਲੇ 'ਚ ਕੇਂਦਰੀ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਹਾਲਾਂਕਿ ਉਸ ਘੋਟਾਲੇ ਦੇ ਪੁਖਤਾ ਨਤੀਜ਼ੇ ਉਨ੍ਹਾਂ ਦੇ ਕੋਲ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਦਲਿਤ ਭਾਈਚਾਰੇ ਨੂੰ ਉਨ੍ਹਾਂ ਦੀ ਸਿੱਖਿਆ ਦਾ ਹੱਕ ਨਹੀਂ ਮਿਲਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਖਾਲਸਾ ਕਾਲਜ ਦੇ ਪ੍ਰਿੰਸੀਪਲ ਗੁਰਪਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਵੇਰੇ ਵੀ ਵਿਦਿਆਰਥੀਆਂ ਨਾਲ ਮੀਟਿੰਗ ਹੋਈ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਫੀਸ ਦੀ ਮੰਗ ਨਹੀਂ ਕੀਤੀ ਜਾ ਰਹੀ ਹੈ ਪਰ ਜੇਕਰ ਉੱਪਰੋਂ ਕੋਈ ਫੀਸ ਲੈਣ ਦਾ ਪ੍ਰਬੰਧ ਹੋਵੇਗਾ ਤਾਂ ਉਹ ਵਿਦਿਆਰਥੀਆਂ ਨੂੰ ਇਸ ਬਾਰੇ ਜ਼ਰੂਰ ਦੱਸਣਗੇ। ਫਿਲਹਾਲ ਅਜਿਹੀ ਕੋਈ ਵੀ ਗੱਲ ਵਿਦਿਆਰਥੀਆਂ ਨੂੰ ਨਹੀਂ ਕਹੀਂ ਗਈ।


author

Aarti dhillon

Content Editor

Related News