ਫ਼ਸਲ ਦੀ ਰਹਿੰਦ-ਖੂੰਹਦ ਸਾੜੀ ਤਾਂ ਸੈਟੇਲਾਈਟ ਜ਼ਰੀਏ ਖੇਤ ਪਹੁੰਚਿਆ ਪ੍ਰਸ਼ਾਸਨ, 2500 ਦਾ ਕੱਟਿਆ ਚਲਾਨ

Wednesday, Apr 06, 2022 - 03:22 PM (IST)

ਫ਼ਸਲ ਦੀ ਰਹਿੰਦ-ਖੂੰਹਦ ਸਾੜੀ ਤਾਂ ਸੈਟੇਲਾਈਟ ਜ਼ਰੀਏ ਖੇਤ ਪਹੁੰਚਿਆ ਪ੍ਰਸ਼ਾਸਨ, 2500 ਦਾ ਕੱਟਿਆ ਚਲਾਨ

ਜਲੰਧਰ (ਚੋਪੜਾ) : ਕਿਸਾਨਾਂ ਵੱਲੋਂ ਪਰਾਲੀ ਜਾਂ ਫ਼ਸਲ ਦੀ ਰਹਿੰਦ-ਖੂੰਹਦ ਸਾੜਨ ’ਤੇ ਹੁਣ ਪ੍ਰਸ਼ਾਸਨ ਨੂੰ ਸੈਟੇਲਾਈਟ ਜ਼ਰੀਏ ਹੀ ਜਾਣਕਾਰੀ ਮਿਲ ਜਾਇਆ ਕਰੇਗੀ ਕਿ ਆਖ਼ਿਰ ਕਿਸ ਪਿੰਡ ਦੇ ਕਿਹੜੇ ਖੇਤ ਵਿਚ ਪਰਾਲੀ ਜਾਂ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਈ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ, ਪਲਿਊਸ਼ਨ ਬੋਰਡ ਅਤੇ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਰੋਕਣ ਲਈ ਤਾਇਨਾਤ ਕੀਤੇ ਨੋਡਲ ਅਧਿਕਾਰੀਆਂ ਨੂੰ ਇਹ ਜਾਣਕਾਰੀ ਇਕ ਐਪ ਜ਼ਰੀਏ ਮਿਲਿਆ ਕਰੇਗੀ, ਜਿਸ ਤੋਂ ਬਾਅਦ ਉਕਤ ਅਧਿਕਾਰੀ ਅੱਗ ਲੱਗਣ ਵਾਲੀ ਲੋਕੇਸ਼ਨ ’ਤੇ ਜਾ ਕੇ ਅੱਗ ਲਾਉਣ ਵਾਲੇ ਕਿਸਾਨ ਦਾ ਚਲਾਨ ਕੱਟ ਕੇ ਉਸ ਕੋਲੋਂ ਵਾਤਾਵਰਨ ਮੁਆਵਜ਼ਾ/ਜੁਰਮਾਨਾ ਵਸੂਲਣਗੇ।

ਇਹ ਵੀ ਪੜ੍ਹੋ :   ਪੰਜਾਬ ਦੇ ਪੁਲਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਨਵੇਂ ਆਦੇਸ਼ ਜਾਰੀ

ਇਸ ਕੜੀ ਵਿਚ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿਚ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਰੋਕਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਅੱਜ ਐੱਸ. ਡੀ. ਐੱਮ.-1 ਹਰਪ੍ਰੀਤ ਸਿੰਘ ਅਟਵਾਲ ਨੇ ਪਿੰਡ ਸਰਨਾਣਾ ਤਹਿਸੀਲ ਜਲੰਧਰ-1 ਦੇ ਇਕ ਖੇਤ ਵਿਚ ਅੱਗ ਲਾਉਣ ਵਾਲੇ ਕਿਸਾਨ ਨੂੰ 2500 ਰੁਪਏ ਵਾਤਾਵਰਨ ਮੁਆਵਜ਼ਾ/ਜੁਰਮਾਨਾ ਭਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਦੌਰਾਨ ਉਨ੍ਹਾਂ ਨਾਲ ਤਹਿਸੀਲਦਾਰ-1 ਕਰਨਦੀਪ ਸਿੰਘ ਭੁੱਲਰ ਵੀ ਮੌਜੂਦ ਸਨ।

PunjabKesari

ਹਰਪ੍ਰੀਤ ਅਟਵਾਲ ਨੇ ਦੱਸਿਆ ਕਿ ਸੈਟੇਲਾਈਟ ਤੋਂ ਪ੍ਰਾਪਤ ਲੋਕੇਸ਼ਨ ਦੇ ਆਧਾਰ ’ਤੇ ਉਹ ਮੌਕੇ ਦਾ ਮੁਆਇਨਾ ਕਰਨ ਪੁੱਜੇ ਸਨ। ਖੇਤ ਵਿੱਚ ਅੱਗ ਲਾਉਣ ’ਤੇ ਕਿਸਾਨ ਕੇਹਰ ਸਿੰਘ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਹੁਕਮਾਂ ਅਨੁਸਾਰ 2500 ਰੁਪਏ ਵਾਤਾਵਰਨ ਮੁਆਵਜ਼ਾ ਲਾਇਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਜਿਹੇ ਰੁਝਾਨਾਂ ਨੂੰ ਛੱਡਣ ਦੀ ਅਪੀਲ ਕਰਦਿਆਂ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਹੋਰ ਢੰਗ-ਤਰੀਕੇ ਅਪਣਾਉਣ ਨੂੰ ਕਿਹਾ।ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਬਚਨ ਪਾਲ ਸਿੰਘ ਅਤੇ ਕਾਨੂੰਨਗੋ ਪੁਰਸ਼ੋਤਮ ਲਾਲ ਵੀ ਮੌਜੂਦ ਸਨ।

ਇਹ ਵੀ ਪੜ੍ਹੋ :  ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹਾਈਕੋਰਟ ਨੇ ਦਿੱਤੀ ਵੱਡੀ ਰਾਹਤ

ਨੋਟ : ਪ੍ਰਸ਼ਾਸਨ ਦੀ ਇਸ ਕਾਰਵਾਈ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News