ਬਾਜ਼ਾਰਾਂ ’ਚ ਲੱਗੀਆਂ ਰੋਣਕਾਂ : ਲੋਕ ਆਨਲਾਈਨ ਦੀ ਜਗ੍ਹਾ ਘਰੇਲੂ ਉਤਪਾਦਾਂ ਦੀ ਖ਼ਰੀਦਦਾਰੀ ਪ੍ਰਤੀ ਵਿਖਾ ਰਹੇ ਨੇ ਦਿਲਚਸਪੀ
Saturday, Oct 18, 2025 - 03:50 PM (IST)

ਨੂਰਪੁਰਬੇਦੀ (ਭੰਡਾਰੀ)-ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਨੂਰਪੁਰਬੇਦੀ ਸ਼ਹਿਰ ਅਤੇ ਕਸਬੇ ਦੇ ਹੋਰ ਬਾਜ਼ਾਰ ਖ਼ੂਬ ਚਮਕਦੇ ਨਜ਼ਰ ਆ ਰਹੇ ਹਨ ਅਤੇ ਹਰ ਪਾਸੇ ਰੋਣਕਾਂ ਹੀ ਵਿਖਾਈ ਦੇ ਰਹੀਆਂ ਹਨ। ਮਿੱਟੀ ਦੇ ਦੀਵੇ, ਸਜ਼ਾਵਟੀ ਲੜੀਆਂ, ਰੰਗੋਲੀ ਦੇ ਰੰਗ, ਘਰੇਲੂ ਕਲਾਕਾਰਾਂ ਦੇ ਬਣਾਏ ਮੰਦਰ ਤੇ ਮੂਰਤੀਆਂ ਨਾਲ ਬਾਜ਼ਾਰਾਂ ਦੀ ਚਹਿਲ ਪਹਿਲ ਹੋਰ ਵੀ ਵਧ ਗਈ ਹੈ। ਇਸ ਦੌਰਾਨ ਔਰਤਾਂ, ਨੌਜਵਾਨਾਂ ਅਤੇ ਬੱਚਿਆਂ ਹਰ ਵਰਗ ਦੇ ਨਾਗਰਿਕਾਂ ਨਾਲ ਹਰ ਗਲੀ-ਮੁਹੱਲਾ ਚਾਨਣਾਂ ਨਾਲ ਭਰਿਆ ਵਿਖਾਈ ਦੇ ਰਿਹਾ ਹੈ ਅਤੇ ਲੋਕ ਖ਼ਰੀਦਦਾਰੀ ਲਈ ਘਰੋਂ ਬਾਹਰ ਨਿਕਲ ਰਹੇ ਹਨ ਅਤੇ ਇਸ ਤਿਉਹਾਰ ਨੂੰ ਖ਼ੁਸ਼ੀ ਨਾਲ ਮਨਾਉਣ ਦੀਆਂ ਹਰ ਪਾਸੇ ਤਿਆਰੀਆਂ ਜੋਰਾਂ ’ਤੇ ਹਨ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਦਹਿਲ ਜਾਣਾ ਸੀ ਪੰਜਾਬ! 5 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ, DGP ਦੇ ਵੱਡੇ ਖ਼ੁਲਾਸੇ
ਮਿੱਟੀ ਦੇ ਦੀਵੇ ਤੇ ਰੰਗੋਲੀ ਦੀ ਚਮਕ ਨਾਲ ਸਜ ਰਹੇ ਨੇ ਘਰ
ਸਥਾਨਕ ਵਪਾਰੀਆਂ ਮੁਤਾਬਕ ਇਸ ਵਾਰ ਲੋਕਾਂ ਦਾ ਰੁਝਾਨ ਦੇਸੀ ਸਮਾਨ ਤੇ ਘਰੇਲੂ ਕਲਾ ਵੱਲ ਵੱਧ ਰਿਹਾ ਹੈ। ਮਿੱਟੀ ਦੇ ਦੀਵੇ, ਹੱਥ ਨਾਲ ਬਣੀਆਂ ਮੂਰਤੀਆਂ, ਦੇਸੀ ਲੜੀਆਂ ਤੇ ਔਰਗੈਨਿਕ ਰੰਗਾਂ ਦੀ ਮੰਗ ਪਿਛਲੇ ਸਾਲਾਂ ਦੇ ਮੁਕਾਬਲੇ ਵਧ ਗਈ ਹੈ। ਬਾਜ਼ਾਰ ਮਿੱਟੀ ਅਤੇ ਕਲਾ ਦੀ ਖ਼ੁਸ਼ਬੂ ਨਾਲ ਭਰਪੂਰ ਨਜ਼ਰ ਆ ਰਹੇ ਹਨ। ਖੇਤਰ ਦੀ ਮਜ਼ਬੂਤ ਆਰਥਿਕਤਾ ਲਈ ਸਥਾਨਕ ਖ਼ਰੀਦਦਾਰੀ ਬਹੁਤ ਮਾਇਨੇ ਰੱਖਦੀ ਹੈ । ਦੁਕਾਨਦਾਰਾਂ ਤੇ ਕਾਰੋਬਾਰੀਆਂ ਨੇ ਦੱਸਿਆ ਕਿ ਸਥਾਨਕ ਖ਼ਰੀਦਦਾਰੀ ਨਾਲ ਖੇਤਰ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲਦੀ ਹੈ। ਹਰ ਖਰੀਦ ਕਿਸੇ ਘਰ ਦੀ ਰੋਜ਼ੀ ਰੋਟੀ ਨਾਲ ਜੁੜੀ ਹੁੰਦੀ ਹੈ। ਜਿਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਸਥਾਨਕ ਦੁਕਾਨਾਂ ਤੋਂ ਹੀ ਸਮਾਨ ਖ਼ਰੀਦਣ ਦੀ ਪ੍ਰਵਿਰਤੀ ਵਧਾਈ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਸੁਨਿਆਰੇ ਦੀ ਦੁਕਾਨ 'ਤੇ ਚੱਲੀਆਂ ਗੋਲ਼ੀਆਂ, ਕੰਬਿਆ ਇਲਾਕਾ
ਵਿਦੇਸ਼ੀ ਆਨਲਾਈਨ ਕੰਪਨੀਆਂ ਦੀ ਝੂਠੀ ਛੋਟ ਦੇ ਚੱਕਰ ’ਚ ਨਾ ਪਵੋ : ਕਨਵੀਨਰ ਗੌਰਵ ਰਾਣਾ
ਇਸ ਸਬੰਧ ’ਚ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ੀ ਆਨਲਾਈਨ ਕੰਪਨੀਆਂ ਦੀ ਝੂਠੀ ਛੋਟ ਦੇ ਚੱਕਰ ’ਚ ਨਾ ਪੈਣ, ਸਗੋਂ ਸਥਾਨਕ ਵਪਾਰੀਆਂ ਅਤੇ ਕਲਾਕਾਰਾਂ ਤੋਂ ਖ਼ਰੀਦਦਾਰੀ ਕਰਕੇ ਆਪਣੇ ਖੇਤਰ ਦੀ ਆਰਥਿਕਤਾ ਮਜ਼ਬੂਤ ਕਰਨ। ਉਨ੍ਹਾਂ ਕਿਹਾ ਦੀਵਾਲੀ ਸਿਰਫ਼ ਚਾਨਣਾਂ ਦਾ ਨਹੀਂ, ਸਗੋਂ ਇਕ–ਦੂਜੇ ਦੇ ਜੀਵਨ ’ਚ ਰੋਸ਼ਨੀ ਪੈਦਾ ਕਰਨ ਦਾ ਤਿਉਹਾਰ ਹੈ। ਜਦੋਂ ਅਸੀਂ ਆਪਣੇ ਖੇਤਰ ਦੇ ਵਪਾਰੀਆਂ ਤੋਂ ਖ਼ਰੀਦ ਕਰਦੇ ਹਾਂ, ਤਾਂ ਉਨ੍ਹਾਂ ਦੇ ਘਰਾਂ ਚ ਵੀ ਚਾਨਣ ਹੁੰਦਾ ਹੈ। ਇਹੀ ਸੱਚੀ ਦੀਵਾਲੀ ਦੀ ਖ਼ੁਸ਼ੀ ਹੈ।
ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੀ ਇੱਛਾ 'ਚ ਗਈ ਜਾਨ, ਸਮੁੰਦਰ ਵਿਚਕਾਰ ਜਲੰਧਰ ਦੇ ਨੌਜਵਾਨ ਦੀ ਕਿਸ਼ਤੀ ਪਲਟੀ, ਪੈਰਿਸ ਤੋਂ ਮਿਲੀ ਲਾਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8