ਵੋਟਾਂ ਦੀ ਗਿਣਤੀ ਕੱਲ੍ਹ, ਪੈਰਾ-ਮਿਲਟਰੀ ਫੋਰਸ ਦੇ 1 ਹਜ਼ਾਰ ਮੁਲਾਜ਼ਮ ਰਹਿਣਗੇ ਤਾਇਨਾਤ : DC ਘਣਸ਼ਾਮ ਥੋਰੀ

Wednesday, Mar 09, 2022 - 09:35 PM (IST)

ਵੋਟਾਂ ਦੀ ਗਿਣਤੀ ਕੱਲ੍ਹ, ਪੈਰਾ-ਮਿਲਟਰੀ ਫੋਰਸ ਦੇ 1 ਹਜ਼ਾਰ ਮੁਲਾਜ਼ਮ ਰਹਿਣਗੇ ਤਾਇਨਾਤ : DC ਘਣਸ਼ਾਮ ਥੋਰੀ

ਜਲੰਧਰ : ਪੰਜਾਬ 'ਚ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਕੱਲ੍ਹ ਕੀਤੀ ਜਾਣੀ ਹੈ, ਜਿਸ ਨੂੰ ਲੈ ਕੇ ਜਲੰਧਰ ਵਿਖੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਲੰਧਰ 'ਚ ਅੱਜ ਡਿਪਟੀ ਕਮਿਸ਼ਨਰ ਅਤੇ ਮੁੱਖ ਚੋਣ ਅਧਿਕਾਰੀ ਘਣਸ਼ਾਮ ਥੋਰੀ ਨੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ : ਅੱਜ ਦੀਆਂ ਵੱਡੀਆਂ ਖ਼ਬਰਾਂ

ਇਸ ਮੌਕੇ ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ਵਿਖੇ ਤਿੰਨ ਥਾਵਾਂ 'ਤੇ ਹੋਏਗੀ, ਜਿਨ੍ਹਾਂ 'ਚੋਂ ਮੈਰੀਟੋਰੀਅਸ ਸਕੂਲ, ਸਪੋਰਟਸ ਐਂਡ ਆਰਟਸ ਕਾਲਜ ਜਲੰਧਰ ਅਤੇ ਪਟਵਾਰਖਾਨਾ ਸ਼ਾਮਲ ਹੈ। ਇਨ੍ਹਾਂ ਤਿੰਨਾਂ ਥਾਵਾਂ 'ਤੇ ਵੋਟਿੰਗ ਪ੍ਰਕਿਰਿਆ ਨੂੰ ਚਲਾਉਣ ਲਈ ਕਰੀਬ ਇਕ ਹਜ਼ਾਰ ਸਿਵਲ ਸਟਾਫ ਦੇ ਨਾਲ-ਨਾਲ ਪੁਲਸ ਅਤੇ ਪੈਰਾ-ਮਿਲਟਰੀ ਫੋਰਸ ਦੇ ਕਰੀਬ ਇਕ ਹਜ਼ਾਰ ਮੁਲਾਜ਼ਮ ਅਤੇ ਅਫ਼ਸਰ ਤਾਇਨਾਤ ਰਹਿਣਗੇ।

ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਗਿਣਤੀ ਦੀ ਇਹ ਪ੍ਰਕਿਰਿਆ 14 ਰਾਊਂਡ ਵਿਚ ਪੂਰੀ ਕੀਤੀ ਜਾਵੇਗੀ, ਜਿਸ ਲਈ 18 ਹਾਲ ਵਿੱਚ ਮਸ਼ੀਨਾਂ ਨੂੰ ਰੱਖਿਆ ਜਾਏਗਾ ਤੇ ਇਕ ਹਾਲ 'ਚ 7 ਟੇਬਲ ਲਗਾਏ ਜਾਣਗੇ। ਇਹੀ ਨਹੀਂ, ਇਨ੍ਹਾਂ ਮਸ਼ੀਨਾਂ ਨੂੰ ਲਿਆਉਣ ਤੇ ਲਿਜਾਣ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਏਗੀ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਅਣਗਹਿਲੀ ਨਾ ਹੋ ਸਕੇ।

ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਬਾਅਦ ਜੇਤੂ ਉਮੀਦਵਾਰ ਕੱਢਣਗੇ ਜਲੂਸ ਤਾਂ ਹੋਵੇਗੀ ਸਖ਼ਤ ਕਾਰਵਾਈ: ਡਿਪਟੀ ਕਮਿਸ਼ਨਰ

ਥੋਰੀ ਨੇ ਦੱਸਿਆ ਕਿ ਕੱਲ੍ਹ ਦੀ ਇਸ ਗਿਣਤੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਤੇ ਹੁਣ ਉਡੀਕ ਹੈ ਕੱਲ੍ਹ ਦੀ, ਜਦੋਂ ਇਹ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਜਲੰਧਰ ਦੇ 94 ਉਮੀਦਵਾਰਾਂ ਨੂੰ ਉਨ੍ਹਾਂ ਦੀ ਹਾਰ-ਜਿੱਤ ਦਾ ਪਤਾ ਲੱਗੇਗਾ।


author

Harnek Seechewal

Content Editor

Related News