ਰੂਪਨਗਰ ਜ਼ਿਲ੍ਹੇ ’ਚ ਫਿਰ ਕੋਰੋਨਾ ਦਾ ਧਮਾਕਾ, ਇਕ ਦਿਨ ’ਚ 330 ਨਵੇਂ ਮਰੀਜ਼ਾਂ ਦੀ ਪੁਸ਼ਟੀ

Thursday, Jan 20, 2022 - 01:06 PM (IST)

ਰੂਪਨਗਰ ਜ਼ਿਲ੍ਹੇ ’ਚ ਫਿਰ ਕੋਰੋਨਾ ਦਾ ਧਮਾਕਾ, ਇਕ ਦਿਨ ’ਚ 330 ਨਵੇਂ ਮਰੀਜ਼ਾਂ ਦੀ ਪੁਸ਼ਟੀ

ਰੂਪਨਗਰ (ਕੈਲਾਸ਼)- ਰੂਪਨਗਰ ਜ਼ਿਲ੍ਹੇ ’ਚ ਫਿਰ ਕੋਰੋਨਾ ਬਲਾਸਟ ਹੋਇਆ ਹੈ। ਇਕ ਹੀ ਦਿਨ ’ਚ 330 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਣ ਦਾ ਸਮਾਚਾਰ ਹੈ ਜਦਕਿ 248 ਕੋਰੋਨਾ ਮਰੀਜ਼ਾਂ ਨੂੰ ਸਿਹਤਯਾਬ ਹੋਣ ’ਤੇ ਛੁੱਟੀ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਜ਼ਿਲ੍ਹੇ ’ਚ 1270 ਐਕਟਿਵ ਕੋਰੋਨਾ ਮਰੀਜ਼ ਮੌਜੂਦ ਹਨ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਬੁੱਧਵਾਰ ਬੀ. ਬੀ. ਐੱਮ. ਬੀ. ਨੰਗਲ ’ਚ 22, ਭਰਤਗੜ੍ਹ ’ਚ 46, ਚਮਕੌਰ ਸਾਹਿਬ ’ਚ 19, ਮੋਰਿੰਡਾ ’ਚ 33, ਨੂਰਪੁਰਬੇਦੀ ’ਚ 38, ਰੂਪਨਗਰ ’ਚ 96, ਕੀਰਤਪੁਰ ਸਾਹਿਬ ’ਚ 21, ਆਨੰਦਪੁਰ ਸਾਹਿਬ ’ਚ 24, ਐੱਸ. ਟੀ. ਐੱਚ. ਨੰਗਲ ’ਚ 31 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਉਕਤ 1270 ਮਰੀਜ਼ਾਂ ’ਚੋਂ 1259 ਕੋਰੋਨਾ ਮਰੀਜ਼ਾਂ ਨੂੰ ਘਰ ’ਚ ਹੀ ਇਕਾਂਤਵਾਸ ’ਚ ਰੱਖਿਆ ਗਿਆ ਹੈ । ਬਾਕੀ ਐੱਲ-1 ਦੇ 3 ਮਰੀਜ਼ਾਂ ਨੂੰ ਗੁਰਦੇਵ ਹਸਪਤਾਲ ਨੂਰਪੁਰਬੇਦੀ, ਇਕ ਨੂੰ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ’ਚ, ਇਕ ਨੂੰ ਅਮਰ ਹਸਪਤਾਲ ਮੁਹਾਲੀ ’ਚ , ਚਾਰ ਨੂੰ ਪੀ. ਜੀ. ਆਈ. ਚੰਡੀਗਡ਼੍ਹ ’ਚ ਇਸ ਤੋਂ ਇਲਾਵਾ ਐੱਲ-2 ਦੇ ਦੋ ਕੋਰੋਨਾ ਮਰੀਜ਼ਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਬੀ. ਬੀ. ਐੱਮ. ਬੀ. ਨੰਗਲ ’ਚ ਦਾਖ਼ਲ ਕਰਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ’ਚ 821 ਕੋਰੋਨਾ ਟੈਸਟ ਕੀਤੇ ਗਏ ਜਿਸ ਦੇ ਚਲਦਿਆਂ ਜ਼ਿਲੇ ’ਚ ਹੁਣ ਤਕ 477161 ਸ਼ੱਕੀ ਮਰੀਜ਼ਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 459898 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 1450 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15385 ਪਹੁੰਚ ਚੁੱਕੀ ਹੈ ਜਿਨ੍ਹਾਂ ’ਚੋਂ ਹੁਣ ਤਕ 13686 ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ । ਜ਼ਿਲੇ ’ਚ ਹੁਣ ਤੱਕ 428 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:  ਚੋਣਾਂ ਦੇ ਗਣਿਤ 'ਚ ਹਿੰਦੂਆਂ ਤੇ ਵਪਾਰੀਆਂ ਨੂੰ ਭੁੱਲੀਆਂ ਸਿਆਸੀ ਪਾਰਟੀਆਂ

ਜ਼ਿਲ੍ਹੇ ’ਚ 4 ਵੱਖ-ਵੱਖ ਬਣਾਏ ਗਏ ਕੰਟੋਨਮੈਂਟ ਜ਼ੋਨ
ਇਸ ਸਬੰਧੀ ਜ਼ਿਲ੍ਹਾ ਸਿਵਲ ਸਰਜਨ ਡਾ.ਪਰਮਿੰਦਰ ਕੁਮਾਰ ਨੇ ਦੱਸਿਆ ਕਿ ਗਿਆਨੀ ਜ਼ੈਲ ਸਿੰਘ ਨਗਰ ’ਚ ਮਕਾਨ ਨੰਬਰ 326 ਤੋਂ ਲੈ ਕੇ 332 ਤੱਕ ਮਾਈਕ੍ਰੋ ਕੰਟੋਨਮੈਂਟ ਜ਼ੋਨ ਬਣਾਇਆ ਗਿਆ ਹੈ । ਇਸ ਤੋਂ ਇਲਾਵਾ ਨਰਸਿੰਗ ਕਾਲਜ ਰੋਪੜ, ਆਈ. ਆਈ. ਟੀ. ਰੋਪੜ, ਨਵਾਂ ਨੰਗਲ ’ਚ ਕੰਟੋਨਮੈਂਟ ਜ਼ੋਨ ਬਣਾਏ ਗਏ ਹਨ।

ਜ਼ਿਲ੍ਹੇ ’ਚ ਰੂਪਨਗਰ ਹੈੱਡਕੁਆਰਟਰ ’ਚ 314 ਐਕਟਿਵ ਕੋਰੋਨਾ ਮਰੀਜ਼
ਜ਼ਿਲ੍ਹਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ’ਚ 1270 ਐਕਟਿਵ ਕੋਰੋਨਾ ਮਰੀਜ਼ ਮੌਜੂਦ ਹਨ ਜਿਨ੍ਹਾਂ ’ਚ ਬੀ. ਬੀ. ਐੱਮ. ਬੀ. ਨੰਗਲ ’ਚ 109, ਭਰਤਗੜ੍ਹ ’ਚ 191, ਚਮਕੌਰ ਸਾਹਿਬ ’ਚ 58, ਮੋਰਿੰਡਾ ’ਚ 121, ਨੂਰਪੁਰਬੇਦੀ ’ਚ 131, ਰੂਪਨਗਰ 314, ਕੀਰਤਪੁਰ ਸਾਹਿਬ 146, ਆਨੰਦਪੁਰ ਸਾਹਿਬ ਚ 77 , ਐੱਸ. ਟੀ. ਐੱਚ. ਨੰਗਲ ’ਚ 123 ਕੋਰੋਨਾ ਮਰੀਜ਼ ਮੌਜੂਦ ਹਨ।

ਇਹ ਵੀ ਪੜ੍ਹੋ:  ਭਾਜਪਾ ਸਰਕਾਰ ਸਾਡੇ ਵਿਰੁੱਧ ਕੇਸ ਦਰਜ ਕਰੇ, ਅਸੀਂ ਗ੍ਰਿਫ਼ਤਾਰੀਆਂ ਦੇਣ ਨੂੰ ਤਿਆਰ: ਸੁਖਜਿੰਦਰ ਰੰਧਾਵਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News