ਨਵਾਂਸ਼ਹਿਰ 'ਚ 77 ਸਾਲਾ ਬੀਬੀ ਦੀ ਕੋਰੋਨਾ ਨਾਲ ਮੌਤ, 29 ਨਵੇਂ ਕੇਸ ਮਿਲੇ

06/03/2021 11:55:32 AM

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਵਿਖੇ 77 ਸਾਲਾ ਬੀਬੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ, ਜਦਕਿ ਜ਼ਿਲ੍ਹੇ ’ਚ 29 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਏ ਹਨ। ਡਾ.ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਬਲਾਕ ਸੁੱਜੋਂ ਵਾਸੀ 77 ਸਾਲਾ ਬੀਬੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਿਸ ਦੇ ਚਲਦੇ ਜ਼ਿਲ੍ਹੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 331 ਹੋ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਚੱਲ ਰਹੇ ਗੰਦੇ ਧੰਦੇ ਦੀਆਂ ਖੁੱਲ੍ਹੀਆਂ ਹੋਰ ਪਰਤਾਂ, ਅਯਾਸ਼ੀ ਲਾਬੀ ਸਰਗਰਮ ਤੇ ਮੀਡੀਆ 'ਤੇ ਵੀ ਟਾਰਗੇਟ

ਡਾ. ਕਪੂਰ ਨੇ ਦੱਸਿਆ ਕਿ ਨਵਾਂਸ਼ਹਿਰ ਵਿਖੇ 2, ਰਾਹੋਂ ਅਤੇ ਮੁਕੰਦਪੁਰ ਵਿਖੇ 1-1, ਸੁੱਜੋਂ ਵਿਖੇ 6, ਮੁਜ਼ੱਫਰਪੁਰ ਵਿਖੇ 10, ਬਲਾਚੌਰ ਵਿਖੇ 5 ਅਤੇ ਸੜੋਆ ਵਿਖੇ 4 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਏ ਹਨ। ਜਿਸਦੇ ਚਲਦੇ ਜ਼ਿਲੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 11,095 ਹੋ ਗਈ ਹੈ। ਹਾਲਾਂਕਿ 94.06 ਫ਼ੀਸਦੀ ਦਰ ਨਾਲ 10,437 ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਜ਼ਿਲ੍ਹੇ ’ਚ 2.98 ਫ਼ੀਸਦੀ ਦੀ ਦਰ ਨਾਲ 331 ਵਿਅਕਤੀਆਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਜਲੰਧਰ: ਬਰਗਰ ਪਸੰਦ ਨਹੀਂ ਆਇਆ ਤਾਂ ਨੌਜਵਾਨ ਨੇ ਰੇਹੜੀ ਵਾਲੇ 'ਤੇ ਪਿਸਤੌਲ ਤਾਣ ਕੀਤਾ ਇਹ ਕਾਰਾ

ਡਾ. ਕਪੂਰ ਨੇ ਦੱਸਿਆ ਕਿ ਹੁਣ ਤਕ 2,24,782 ਲੋਕਾਂ ਦੇ ਕੋਰੋਨਾ ਟੈਸਟ ਲਏ ਗਏ ਹਨ, ਜਿਨ੍ਹਾਂ ’ਚੋਂ 11,095 ਮਰੀਜ਼ ਪਾਜ਼ੇਟਿਵ ਪਾਏ ਗਏ ਹਨ, 10,437 ਰਿਕਵਰ ਹੋ ਚੁੱਕੇ ਹਨ ਅਤੇ 331 ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 281 ਮਰੀਜ਼ ਹੋਮ ਆਈਸੋਲੇਟ ਹਨ, ਜਦਕਿ 40 ਮਰੀਜ਼ ਵੱਖ-ਵੱਖ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਜ਼ਿਲ੍ਹੇ ’ਚ ਐਕਟਿਵ ਮਰੀਜ਼ਾਂ ਦੀ ਗਿਣਤੀ 327 (ਹੋਰ ਜ਼ਿਲ੍ਹਿਆਂ ਦੇ 10 ਸਮੇਤ ਕੁੱਲ 337) ਹੈ, ਜਦਕਿ 1234 ਦੇ ਨਤੀਜੇ ਅਜੇ ਆਉਣੇ ਬਾਕੀ ਹਨ।

ਇਹ ਵੀ ਪੜ੍ਹੋ:ਜਲੰਧਰ: ਗੈਂਗਰੇਪ ਮਾਮਲੇ 'ਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਬੇਬਾਕ ਬੋਲ, ਕਹੀ ਇਹ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News