ਨਵਾਂਸ਼ਹਿਰ 'ਚ 2 ਕੋਰੋਨਾ ਮਰੀਜ਼ਾਂ ਦਾ ਮੌਤ, 18 ਨਵੇਂ ਮਾਮਲੇ
Saturday, Oct 03, 2020 - 01:59 PM (IST)

ਨਵਾਂਸ਼ਹਿਰ (ਤ੍ਰਿਪਾਠੀ) - ਨਵਾਂਸ਼ਹਿਰ ਵਿਖੇ ਕੋਰੋਨਾ ਦੇ 18 ਨਵੇਂ ਪਾਜ਼ੇਟਿਵ ਮਰੀਜ਼ ਡਿਟੈਕਟ ਹੋਣ ਨਾਲ ਕੋਰੋਨਾ ਮਰੀਜ਼ਾਂ ਦਾ ਅੰਕੜਾ 1663 ਹੋ ਗਿਆ। ਜਦਕਿ 46 ਸਾਲ ਅਤੇ 62 ਸਾਲ ਦੇ 2 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਣ ਕਾਰਣ ਮ੍ਰਿਤਕਾ ਦਾ ਅੰਕੜਾ 49 ਪੁੱਜ ਗਿਆ। ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਨਵਾਂਸ਼ਹਿਰ ਅਰਬਨ, ਰਾਹੋਂ, ਮੁਕੰਦਪੁਰ ਅਤੋ ਸੜੋਆ 'ਚ 1-1, ਮੁਜੱਫਰਪੁਰ ਬਲਾਕ 'ਚ 2 ਅਤੇ ਬੰਗਾ ਅਰਬਨ 'ਚ 12 ਨਵੇਂ ਮਾਮਲੇ ਸਾਹਮਣੇ ਆਏ ਹਨ।
ਡਾ. ਭਾਟੀਆ ਨੇ ਦੱਸਿਆ ਕਿ ਬਲਾਕ ਮੁਜਫਰਪੁਰ ਦਾ 46 ਸਾਲ ਦਾ ਵਿਅਕਤੀ ਜਿਹੜਾ ਹਾਈਪਰਟੈਂਸ਼ਨ ਬੀਮਾਰੀ ਨਾਲ ਪੀੜਤ ਸੀ ਅਤੇ ਲੁਧਿਆਣਾ ਦੇ ਡੀ. ਐੱਸ. ਸੀ.ਹਸਪਤਾਲ 'ਚ ਜ਼ੇਰੇ ਇਲਾਜ ਸੀ ਦੀ ਕੋਰੋਨਾ ਨਾਲ ਮੌਤ ਹੋ ਗਈ ਜਦਕਿ ਮੁਕੰਦਪੁਰ ਬਲਾਕ ਦੇ 62 ਸਾਲਾਂ ਦੇ ਵਿਅਕਤੀ ਦੀ ਘਰ 'ਚ ਹੀ ਕੋਰੋਨਾ ਨਾਲ ਮੌਤ ਹੋਈ ਹੈ।
ਇਹ ਵੀ ਪੜ੍ਹੋ: ਸਮਾਜਿਕ ਦੂਰੀ ਦੀਆਂ ਉੱਡੀਆਂ ਧੱਜੀਆਂ, ਲੁਧਿਆਣਾ ਦੇ ਸਿਵਲ ਹਸਪਤਾਲ 'ਚ ਚੱਲੀ ਡੀ. ਜੇ. ਪਾਰਟੀ
ਡਾ. ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ 35, 258 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ। ਜਿਸ 'ਚ 1663 ਵਿਅਕਤੀ ਪਾਜ਼ੇਟਿਵ ਪਾਏ ਗਏ ਹਨ, 1388 ਰਿਕਵਰ ਹੋ ਚੁੱਕੇ ਹਨ, 49 ਦੀ ਮੌਤ ਹੋਈ ਹੈ, 334 ਦੇ ਨਤੀਜ਼ੇ ਅਵੇਟਿਡ ਹਨ, ਜਦਕਿ 229 ਐਕਟਿਵ ਮਰੀਜ਼ ਹਨ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ 'ਚ 26 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 185 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ।