ਕੋਰੋਨਾ ਮਾਮਲਿਆਂ ''ਚ ਗਿਰਾਵਟ ਆਉਣ ਨਾਲ ਕਪੂਰਥਲਾ ਜ਼ਿਲ੍ਹਾ ਵਾਸੀਆਂ ''ਚ ਜਾਗੀ ਉਮੀਦ ਦੀ ''ਕਿਰਨ''

10/21/2020 12:55:02 PM

ਕਪੂਰਥਲਾ/ਫਗਵਾੜਾ (ਮਹਾਜਨ, ਹਰਜੋਤ)— ਇਨ੍ਹੀਂ ਦਿਨੀਂ ਭਾਵੇਂ ਹੀ ਕੋਰੋਨਾ ਦਾ ਖਤਰਾ ਬਰਕਰਾਰ ਹੈ, ਉੱਥੇ ਹੀ ਇਸ ਦੇ ਮਾਮਲਿਆਂ 'ਚ ਗਿਰਾਵਟ ਆਉਣ ਨਾਲ ਹੁਣ ਲੋਕਾਂ 'ਚ ਉਮੀਦ ਦੀ ਵੀ 'ਕਿਰਨ' ਪੈਦਾ ਹੋਣ ਲੱਗੀ ਹੈ ਕਿ ਜਲਦ ਹੀ ਕੋਵਿਡ-19 ਤੋਂ ਉਨ੍ਹਾਂ ਨੂੰ ਨਿਜ਼ਾਤ ਮਿਲ ਜਾਵੇਗੀ।

ਇਹ ਵੀ ਪੜ੍ਹੋ: ਵਜ਼ੀਫਾ ਘਪਲੇ ਨੂੰ ਲੈ ਕੇ ਮਜੀਠੀਆ ਦੇ ਸਾਧੂ ਸਿੰਘ ਧਰਮਸੋਤ ਨੂੰ ਰਗੜ੍ਹੇ, ਮੰਗੀ ਸੀ. ਬੀ. ਆਈ. ਜਾਂਚ

ਮੰਗਲਵਾਰ ਨੂੰ ਸਿਹਤ ਮਹਿਕਮੇ ਵੱਲੋਂ ਜਾਰੀ ਰਿਪੋਰਟ ਨੇ ਜ਼ਿਲ੍ਹਾ ਵਾਸੀਆਂ 'ਚ ਇਸ ਉਮੀਦ ਨੂੰ ਹੋਰ ਵਧਾ ਦਿੱਤਾ। ਰਿਪੋਰਟ ਅਨੁਸਾਰ ਜਿੱਥੇ ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਦੀ ਪੁਸ਼ਟੀ ਨਹੀਂ ਹੋਈ, ਉੱਥੇ ਹੀ ਜ਼ਿਲੇ 'ਚ ਸਿਰਫ 5 ਨਵੇਂ ਮਰੀਜ਼ ਹੀ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ 'ਚੋਂ 1 ਫਗਵਾੜਾ ਅਤੇ 3 ਬੇਗੋਵਾਲ ਨਾਲ ਸਬੰਧਤ ਹਨ, ਜਦਕਿ ਇਕ ਹੋਰ ਮਰੀਜ਼ ਕਿੱਥੋਂ ਦਾ ਹੈ, ਇਸ ਦੀ ਪੁਸ਼ਟੀ ਨਹੀਂ ਹੋਈ। ਜੇਕਰ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਹੁਣ ਜ਼ਿਲੇ 'ਚ ਹੁਣ 136 ਮਰੀਜ਼ ਵੀ ਅਜਿਹੇ ਹਨ, ਜੋ ਐਕਟਿਵ ਚੱਲ ਰਹੇ ਹਨ।

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਅਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਮੰਗਲਵਾਰ ਨੂੰ ਜ਼ਿਲ੍ਹੇ 'ਚ 1466 ਲੋਕਾਂ ਦੀ ਸੈਂਪਲ ਲਏ ਗਏ ਹਨ। ਜਿਨ੍ਹਾ 'ਚੋਂ ਕਪੂਰਥਲਾ ਤੋਂ 153, ਫਗਵਾੜਾ ਤੋਂ 230, ਭੁਲੱਥ ਤੋਂ 80, ਸੁਲਤਾਨਪੁਰ ਲੋਧੀ ਤੋਂ 140, ਬੇਗੋਵਾਲ ਤੋਂ 100, ਢਿਲਵਾਂ ਤੋਂ 151, ਕਾਲਾ ਸੰਘਿਆਂ ਤੋਂ 104, ਫੱਤੂਢੀਂਗਾ ਤੋਂ 141, ਪਾਂਛਟਾ ਤੋਂ 216 ਤੇ ਟਿੱਬਾ ਤੋਂ 151 ਲੋਕਾਂ ਦੀ ਸੈਂਪਲਿੰਗ ਹੋਈ।

ਇਹ ਵੀ ਪੜ੍ਹੋ​​​​​​​: ਟਾਂਡਾ: ਭਿਆਨਕ ਹਾਦਸੇ ਨੇ ਖੋਹੀਆਂ ਖੁਸ਼ੀਆਂ, 7 ਸਾਲਾ ਪੁੱਤਰ ਦੀ ਹੋਈ ਦਰਦਨਾਕ ਮੌਤ (ਤਸਵੀਰਾਂ)

ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦੀ ਸਥਿਤੀ
ਕੁੱਲ ਮਾਮਲੇ : 3906
ਠੀਕ ਹੋਏ : 3607
ਐਕਟਿਵ ਮਾਮਲੇ: 136
ਕੁੱਲ ਮੌਤਾਂ :163
ਇਹ ਵੀ ਪੜ੍ਹੋ​​​​​​​: ਪਤੀ ਨੇ ਪ੍ਰੇਮੀ ਨਾਲ ਪਾਰਕ 'ਚ ਰੰਗੇ ਹੱਥੀਂ ਫੜੀ ਪਤਨੀ, ਫਿਰ ਜੋ ਹੋਇਆ ਉਹ ਤਾਂ ਹੱਦ ਹੋ ਗਈ


shivani attri

Content Editor shivani attri