ਕਪੂਰਥਲਾ ਜ਼ਿਲ੍ਹੇ ''ਚ ਕੋਵਿਡ ਦੇ 18 ਨਵੇਂ ਕੋਰੋਨਾ ਮਰੀਜਾਂ ਦੀ ਪੁਸ਼ਟੀ

12/02/2020 1:57:23 PM

ਕਪੂਰਥਲਾ (ਮਹਾਜਨ)— ਕਪੂਰਥਲਾ ਜ਼ਿਲ੍ਹੇ 'ਚ ਰੋਜ਼ਾਨਾ ਕੋਰੋਨਾ ਦੇ ਗ੍ਰਾਫ 'ਚ ਉਤਾਰ ਚੜਾਅ ਹੋ ਰਿਹਾ ਹੈ। ਕੋਰੋਨਾ ਦੇ ਮਾਮਲਿਆਂ 'ਚ ਸਥਿਰਤਾ ਅਤੇ ਗਿਰਾਵਟ ਨਾ ਆਉਣ ਕਾਰਨ ਅਜੇ ਵੀ ਇਹ ਲਾਗ ਦੀ ਬੀਮਾਰੀ ਪ੍ਰਸ਼ਾਸਨ, ਸਿਹਤ ਮਹਿਕਮਾ ਅਤੇ ਲੋਕਾਂ ਦੇ ਲਈ ਚੁਣੌਤੀ ਬਣਿਆ ਹੋਇਆ ਹੈ। ਜ਼ਿਲ੍ਹੇ 'ਚ ਵੱਖ-ਵੱਖ ਸਿਹਤ ਟੀਮਾਂ ਦੀ ਨਿਗਰਾਨੀ ਹੇਠ ਆਪਣਾ ਇਲਾਜ ਕਰਵਾ ਰਹੇ ਕੋਰੋਨਾ ਮਰੀਜਾਂ 'ਚ 15 ਮਰੀਜਾਂ ਦੇ ਪੂਰੀ ਤਰ੍ਹਾਂ ਠੀਕ ਹੋਣ 'ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ: ਸ਼ੂਟਿੰਗ ਕਰਦੇ ਸਮੇਂ ਪੁਲਸ ਦੀ AK-47 'ਚੋਂ ਨਿਕਲੀ ਗੋਲੀ ਡੇਢ ਕਿੱਲੋਮੀਟਰ ਦੂਰ ਕਿਸਾਨ ਦੀ ਛਾਤੀ ਤੋਂ ਹੋਈ ਆਰ-ਪਾਰ

ਮੰਗਲਵਾਰ ਨੂੰ ਜ਼ਿਲ੍ਹੇ 'ਚ 18 ਨਵੇਂ ਕੋਰੋਨਾ ਮਰੀਜਾਂ ਦੀ ਪੁਸ਼ਟੀ ਕੀਤੀ ਗਈ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸ਼ੁਕਰਵਾਰ ਨੂੰ ਜ਼ਿਲ੍ਹੇ 'ਚ 992 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ ਕਪੂਰਥਲਾ ਤੋਂ 198, ਫਗਵਾੜਾ ਤੋਂ 196, ਭੁਲੱਥ ਤੋਂ 61, ਬੇਗੋਵਾਲ ਤੋਂ 92, ਢਿਲਵਾਂ ਤੋਂ 122, ਕਾਲਾ ਸੰਘਿਆਂ ਤੋਂ 55, ਫੱਤੂਢੀਂਗਾ ਤੋਂ 74, ਪਾਂਛਟਾ ਤੋਂ 107 ਤੇ ਟਿੱਬਾ ਤੋਂ 87 ਲੋਕਾਂ ਦੇ ਸੈਂਪਲ ਲਏ ਗਏ ਹਨ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਨੂੰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ

ਕੋਰੋਨਾ ਦੀ ਸਥਿਤੀ
ਕੁੱਲ ਕੇਸ-4432
ਠੀਕ ਹੋਏ-4123
ਐਕਟਿਵ ਮਾਮਲੇ-124
ਕੁੱਲ ਮੌਤਾਂ-181

ਇਹ ਵੀ ਪੜ੍ਹੋ : ਹੱਥਾਂ 'ਤੇ ਮਹਿੰਦੀ ਲਾ ਸ਼ਾਮ ਤੱਕ ਲਾੜੇ ਦੀ ਰਾਹ ਤੱਕਦੀ ਰਹੀ ਲਾੜੀ, ਜਦੋਂ ਸੱਚ ਪਤਾ ਲੱਗਾ ਤਾਂ ਉੱਡੇ ਹੋਸ਼


shivani attri

Content Editor

Related News