ਘੱਟਣ ਲੱਗੀ ਕੋਰੋਨਾ ਦੀ ਰਫ਼ਤਾਰ, ਜਾਣੋ ਜਲੰਧਰ ਜ਼ਿਲ੍ਹੇ ਦੇ ਤਾਜ਼ਾ ਹਾਲਾਤ
Wednesday, Jun 09, 2021 - 01:22 PM (IST)
ਜਲੰਧਰ (ਰੱਤਾ)– ਪਿਛਲੇ 1-2 ਮਹੀਨਿਆਂ ਵਿਚ ਕੋਰੋਨਾ ਨਾਲ ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚੋਂ ਜ਼ਿਆਦਾਤਰ ਦੀ ਵੈਕਸੀਨੇਸ਼ਨ ਨਹੀਂ ਹੋਈ ਸੀ। ਵੱਖ-ਵੱਖ ਹਸਪਤਾਲਾਂ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ 1 ਅਪ੍ਰੈਲ 2021 ਤੋਂ ਹੁਣ ਤੱਕ ਜ਼ਿਲ੍ਹੇ ਦੇ ਜਿਨ੍ਹਾਂ 500 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਚੁੱਕੀ ਹੈ, ਇਨ੍ਹਾਂ ਵਿਚੋਂ ਕਈ ਜਿੱਥੇ ਹੋਰ ਕਿਸੇ ਬੀਮਾਰੀ ਨਾਲ ਪੀੜਤ ਸਨ, ਉਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਵੈਕਸੀਨ ਨਹੀਂ ਲੱਗੀ ਸੀ।
ਇਹ ਵੀ ਪੜ੍ਹੋ: ਜਲੰਧਰ: ਮੁੜ ਚਰਚਾ 'ਚ ਟਿੰਕੂ ਕਤਲ ਦਾ ਮਾਮਲਾ, ਪਰਿਵਾਰ ਨੇ ਪੁਲਸ ਕਮਿਸ਼ਨਰ ਅੱਗੇ ਰੱਖੀ ਇਹ ਮੰਗ
ਓਧਰ ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਮਹਿਕਮੇ ਨੂੰ ਮੰਗਲਵਾਰ ਵੱਖ-ਵੱਖ ਨਿੱਜੀ ਅਤੇ ਸਰਕਾਰੀ ਲੈਬਾਰਟਰੀਜ਼ ਤੋਂ ਕੁੱਲ 106 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਮਰੀਜ਼ਾਂ ਵਿਚੋਂ 7 ਹੋਰ ਨੇ ਦਮ ਤੋੜ ਦਿੱਤਾ। ਪਾਜ਼ੇਟਿਵ ਮਿਲੇ 106 ਮਰੀਜ਼ਾਂ ਵਿਚੋਂ 21 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ।
ਇਹ ਵੀ ਪੜ੍ਹੋ: ਫਿਲੌਰ ਵਿਖੇ ਭਿਆਨਕ ਸੜਕ ਹਾਦਸੇ ’ਚ ਪ੍ਰੇਮੀ-ਪ੍ਰੇਮਿਕਾ ਦੀ ਮੌਤ, ਕਾਰ ’ਚ ਅਜਿਹੀ ਚੀਜ਼ ਨੂੰ ਵੇਖ ਉੱਡੇ ਲੋਕਾਂ ਦੇ ਹੋਸ਼
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 85 ਮਰੀਜ਼ਾਂ ਵਿਚੋਂ ਕੁਝ ਸ਼ਿਵ ਵਿਹਾਰ, ਇੰਡਸਟਰੀਅਲ ਏਰੀਆ, ਆਦਰਸ਼ ਨਗਰ, ਪੱਕਾ ਬਾਗ, ਐੱਫ. ਸੀ. ਆਈ. ਕਾਲੋਨੀ, ਪੰਜਾਬੀ ਬਾਗ, ਅਰਬਨ ਅਸਟੇਟ, ਨਿਊ ਜਵਾਹਰ ਨਗਰ, ਮੋਤਾ ਸਿੰਘ ਨਗਰ, ਸਿਲਵਰ ਰੈਜ਼ੀਡੈਂਸੀ ਅਪਾਰਟਮੈਂਟ, ਰਾਜਾ ਗਾਰਡਨ, ਸ਼ਾਸਤਰੀ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਗੁਰੂ ਤੇਗ ਬਹਾਦਰ ਨਗਰ, ਜਸਵੰਤ ਨਗਰ, ਮਾਡਲ ਟਾਊਨ ਆਦਿ ਖੇਤਰਾਂ ਦੇ ਨਾਲ-ਨਾਲ ਜ਼ਿਲੇ ਦੇ ਵੱਖ-ਵੱਖ ਸ਼ਹਿਰੀ ਅਤੇ ਦਿਹਾਤੀ ਖੇਤਰਾਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ’ਚ ਪੜ੍ਹਦੇ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਦੇਵੇਗੀ ਇਹ ਖ਼ਾਸ ਸਹੂਲਤ
ਇਨ੍ਹਾਂ ਨੇ ਤੋੜਿਆ ਦਮ
37 ਸਾਲਾ ਰਾਕੇਸ਼ ਕੁਮਾਰ
43 ਸਾਲਾ ਅਮਰਜੀਤ ਸਿੰਘ
60 ਸਾਲਾ ਹਰਜਿੰਦਰ ਕੌਰ
63 ਸਾਲਾ ਹਰਪਾਲ ਸਿੰਘ
63 ਸਾਲਾ ਗੁਰਦੀਪ ਕੌਰ
70 ਸਾਲਾ ਸ਼ੀਲਾ ਕੁਮਾਰੀ
72 ਸਾਲਾ ਰਾਜਿੰਦਰ ਕੌਰ
ਇਹ ਵੀ ਪੜ੍ਹੋ: ਜਲੰਧਰ: ਪਿੰਡ ਚਹੇੜੂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਮੰਜ਼ਰ ਵੇਖ ਦਹਿਲਿਆ ਹਰ ਕਿਸੇ ਦਾ ਦਿਲ
3852 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 202 ਹੋਏ ਰਿਕਵਰ
ਓਧਰ ਸਿਹਤ ਮਹਿਕਮੇ ਨੂੰ ਮੰਗਲਵਾਰ 3852 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਵ ਮਰੀਜ਼ਾਂ ਵਿਚੋਂ 202 ਹੋਰ ਰਿਕਵਰ ਹੋ ਗਏ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 6538 ਹੋਰ ਲੋਕਾਂ ਦੇ ਸੈਂਪਲ ਲਏ।
ਇਹ ਵੀ ਪੜ੍ਹੋ: ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਪ੍ਰੇਮੀ ਨੂੰ ਬੰਧੀ ਬਣਾ ਕੇ ਕੁੱਟਮਾਰ ਕਰਕੇ ਜਬਰੀ ਪਿਲਾਇਆ ਪਿਸ਼ਾਬ
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਹੁਣ ਤੱਕ ਕੁੱਲ ਸੈਂਪਲ-1140762
ਨੈਗੇਟਿਵ ਆਏ-1016333
ਪਾਜ਼ੇਟਿਵ ਆਏ-61398
ਡਿਸਚਾਰਜ ਹੋਏ ਮਰੀਜ਼-58469
ਮੌਤਾਂ ਹੋਈਆਂ-1420
ਐਕਟਿਵ ਕੇਸ-1509
ਇਹ ਵੀ ਪੜ੍ਹੋ: ਫੇਸਬੁੱਕ 'ਤੇ ਇਸ ਨਾਂ ਦੀ ਕੁੜੀ ਦੇ ਪੁਆੜਿਆਂ ਨੂੰ ਜਾਣ ਹੋਵੋਗੇ ਹੈਰਾਨ, ਅਸ਼ਲੀਲ ਵੀਡੀਓ ਬਣਾ ਕੇ ਇੰਝ ਕਰਦੀ ਹੈ ਬਲੈਕਮੇਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ