ਬੜਾ ਪਿੰਡ ਹਸਪਤਾਲ ''ਚ ਕੋਵਿਡ ਦੀ ਜਾਂਚ ਲਈ ਲਏ ਗਏ 50 ਨਮੂਨੇ

Saturday, Jun 06, 2020 - 05:29 PM (IST)

ਬੜਾ ਪਿੰਡ ਹਸਪਤਾਲ ''ਚ ਕੋਵਿਡ ਦੀ ਜਾਂਚ ਲਈ ਲਏ ਗਏ 50 ਨਮੂਨੇ

ਗੋਰਾਇਆ (ਮੁਨੀਸ਼ ਬਾਵਾ)— ਕਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿਖੇ ਕੋਵਿਡ 19 ਦੇ ਟੈਸਟ ਲਈ ਸਵੈਬ ਨਮੂਨੇ ਲਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੋਕੇਲਾਂ ਨੇ ਦੱਸਿਆ ਕਿ ਪੂਲ ਸੈਂਪਲਿੰਗ ਦੇ ਤਹਿਤ ਆਸ਼ਾ ਵਰਕਰਸ, ਗਰਬਵਤੀ ਔਰਤਾਂ, ਕੈਮਿਸਟ ਦੇ 50 ਨਮੂਨੇ ਲਏ ਗਏ ਹਨਅਤੇ ਇਨ੍ਹਾਂ ਨਮੂਨਿਆਂ ਨੂੰ ਕੋਵਿਡ 19 ਦੇ ਟੈਸਟ ਲਈ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਭੇਜਿਆ ਜਾਵੇਗਾ। ਡਾ. ਕੁਲਦੀਪ ਰਾਏ, ਡੈਂਟਲ ਮੈਡੀਕਲ ਅਫਸਰ, ਸਿਵਲ ਹਸਪਤਾਲ ਫਿਲੌਰ ਅਤੇ ਉਨ੍ਹਾਂ ਦੇ ਟੀਮ ਵੱਲੋਂ ਨਮੂਨੇ ਨਿੱਜੀ ਪ੍ਰੋਟੈਕਸ਼ਨ ਕਿਟਸ ਪਾ ਕੇ ਲਏ ਗਏ। ਇਸ ਦੇ ਨਾਲ ਹੀ ਫਾਰਮਾਸਿਸਟਸ, ਕਮਿਊਨਿਟੀ ਹੈਲਥ ਅਫਸਰ, ਲੈਬ ਟੈਕਨੀਸ਼ੀਅਨ, ਸਟਾਫ ਨਰਸਾਂ ਨੂੰ ਨਮੂਨੇ ਲੈਣ ਦੀ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ 'ਤੇ ਡੈਂਟਲ ਮੈਡੀਕਲ ਅਫਸਰ ਡਾ. ਅਵਿਨਾਸ਼ ਮੰਗੋਤਰਾ, ਮੈਡੀਕਲ ਅਫਸਰ ਡਾ. ਗੌਰਵ, ਮੈਡੀਕਲ ਆਯੁਰਵੈਦਿਕ ਮੈਡੀਕਲ ਅਫਸਰ ਡਾ. ਬਲਜਿੰਦਰ ਸਿੰਘ, ਡਾ ਤਨੂੰ ਬਾਬਰੇ, ਹੈਲਥ ਸੁਪਰਵਾਈਜ਼ਰਜ ਕੁਲਦੀਪ ਵਰਮਾ, ਅਵਤਾਰ ਚੰਦ, ਸਤਨਾਮ, ਹੈਲਥ ਵਰਕਰ ਸ਼ਿਵ ਮੌਜੂਦ ਸਨ।


author

shivani attri

Content Editor

Related News