''ਮਿਸ਼ਨ ਫਤਿਹ'' ਤਹਿਤ ਭੋਗਪੁਰ ''ਚ ਪੁਲਸ ਨੇ ਕੱਢੀ ਕੋਰੋਨਾ ਜਾਗਰੂਕਤਾ ਰੈਲੀ

06/20/2020 5:10:35 PM

ਭੋਗਪੁਰ (ਰਾਜੇਸ਼ ਸੂਰੀ)— 'ਮਿਸ਼ਨ ਫਤਿਹ' ਪੰਜਾਬ ਤਹਿਤ ਅੱਜ ਭੋਗਪੁਰ 'ਚ ਪੁਲਸ ਵੱਲੋਂ ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਕੋਰੋਨਾ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ 'ਚ ਥਾਣਾ ਮੁਖੀ ਜਰਨੈਲ ਸਿੰਘ, ਮੁਨਸ਼ੀ ਮਨੋਹਰ ਲਾਲ, ਤਰਨਪ੍ਰੀਤ ਸਿੰਘ, ਨਗਰ ਕੌਂਸਲ ਭੋਗਪੁਰ ਦੀ ਪ੍ਰਧਾਨ ਮੰਜ਼ੂ ਅਗਰਵਾਲ ਦੇ ਪਤੀ ਅਤੇ ਸਮਾਜ ਸੇਵੀ ਸੰਜੀਵ ਅਗਰਵਾਲ, ਬਲਾਕ ਸੰਮਤੀ ਭੋਗਪੁਰ ਦੇ ਚੇਅਰਮੈਨ ਸਤਨਾਮ ਸਿੰਘ ਕੋਹਜ਼ਾ, ਸੀਨੀਅਰ ਕਾਂਗਰਸੀ ਮਹਿਲਾ ਆਗੂ ਮੀਰਾਂ ਸ਼ਰਮਾਂ, ਪਰਮਜੀਤ ਸਿੰਘ ਆਦਮਪੁਰ, ਗੁਰਪ੍ਰੀਤ ਸਿੰਘ ਅਟਵਾਲ ਆਦਿ ਵਿਸ਼ਸ ਤੌਰ 'ਤੇ ਸ਼ਾਮਲ ਹੋਏ।

ਇਹ ਵੀ ਪੜ੍ਹੋ: ਫਗਵਾੜਾ ਪ੍ਰਸ਼ਾਸਨ ਦਾ ਵਿਵਾਦਤ ਫ਼ਰਮਾਨ, ਹੁਣ ਅਧਿਆਪਕ ਵੀ ਕਰਨਗੇ ਨਾਕਿਆਂ 'ਤੇ 'ਡਿਊਟੀ'

ਇਹ ਰੈਲੀ ਭੋਗਪੁਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮਹੁੱਲਿਆਂ 'ਚੋਂ ਹੁੰਦੀ ਹੋਈ ਵਾਪਸ ਥਾਣਾ ਭੋਗਪੁਰ ਪੁੱਜੀ। ਰੈਲੀ ਦੌਰਾਨ ਪੁਲਸ ਵੱਲੋਂ ਲੋਕਾਂ ਨੂੰ ਮਾਸਕ ਵੰਡੇ ਗਏ। ਭੋਗਪੁਰ ਸ਼ਹਿਰ 'ਚ ਆਮ ਲੋਕਾਂ ਨੂੰ ਜਾਗਰੂਕ ਕਰਨ ਤੋਂ ਬਾਅਦ ਇਹ ਜਾਗਰੂਕਤਾ ਰੈਲੀ ਥਾਣਾ ਭੋਗਪੁਰ ਦੇ ਪਿੰਡਾਂ ਲਈ ਰਵਾਨਾ ਹੋ ਗਈ।

ਰੈਲੀ ਦੌਰਾਨ ਪੁਲਸ ਵੱਲੋਂ ਲੋਕਾਂ ਨੂੰ ਮਾਸਕ ਪਹਿਨਣ, ਹੱਥਾਂ ਨੂੰ ਵਾਰ ਵਾਰ ਧੋਣ ਅਤੇ ਸੈਨੇਟੀਜ਼ਰਾਂ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਐੱਸ. ਪੀ. ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਨੂੰ ਸੂਬੇ 'ਚੋਂ ਖਤਮ ਕਰਨ ਲਈ ਸ਼ਰੂ ਕੀਤੇ ਗਏ ਮਿਸ਼ਨ ਫਤਿਹ ਪੰਜਾਬ ਦੇ ਚਲਦਿਆਂ 20 ਜੂਨ ਨੂੰ ਪੁਲਸ ਵੱਲੋਂ ਆਮ ਲੋਕਾਂ ਨੂੰ ਜਾਗਰੂਕ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਸ ਤਹਿਤ ਅੱਜ ਪੁਲਸ ਵੱਲੋਂ ਭੋਗਪੁਰ ਸ਼ਹਿਰ ਅਤੇ ਥਾਣੇ ਹੇਠ ਆਉਂਦੇ ਪਿੰਡਾਂ 'ਚ ਇਹ ਜਾਗਰੂਕਤਾ ਰੈਲੀ ਕੱਢੀ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੇ ਜਾ ਰਹੇ ਆਦੇਸ਼ਾਂ ਅਤੇ ਗਾਇਡਲਾਇਨਾਂ ਦੀ ਗੰਭੀਰਤਾ ਨਾਲ ਪਾਲਣਾ ਕਰਨ। ਲੋਕ ਇਕੱਠੇ ਹੋਣ ਤੋਂ ਪ੍ਰਹੇਜ਼ ਕਰਨ। ਬਾਜ਼ਾਰਾਂ 'ਚ ਜ਼ਰੂਰੀ ਸਾਮਾਨ ਲੈਣ ਲਈ ਵੀ ਘਰ 'ਚੋਂ ਸਿਰਫ ਇਕ ਆਦਮੀ ਹੀ ਜਾਵੇ। ਕੋਰੋਨਾ ਦਾ ਇਕੋ ਇਕ ਇਲਾਜ ਜਾਗਰੂਕਤਾ ਅਤੇ ਪ੍ਰਹੇਜ਼ ਹੈ।

ਇਹ ਵੀ ਪੜ੍ਹੋ: ਹਸਪਤਾਲ ਦੇ ਗ਼ੁਸਲਖ਼ਾਨੇ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਕੁੜੀ-ਮੁੰਡਾ, ਸੱਚਾਈ ਨਿਕਲੀ ਕੁਝ ਹੋਰ


shivani attri

Content Editor

Related News