ਹੁਸ਼ਿਆਰਪੁਰ ਵਿਚ ਕੋਰੋਨਾ ਨਾਲ ਇਕ ਮਰੀਜ਼ ਦੀ ਮੌਤ, 6 ਨਵੇਂ ਮਾਮਲਿਆਂ ਦੀ ਪੁਸ਼ਟੀ

09/17/2022 5:48:53 PM

ਹੁਸ਼ਿਆਰਪੁਰ (ਘੁੰਮਣ)- ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਮਰੀਜ਼ ਦੀ ਮੌਤ ਹੋ ਗਈ ਅਤੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕੋਵਿਡ-19 ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ 212 ਨਵੇਂ ਸੈਂਪਲ ਲੈਣ ਅਤੇ 604 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅੱਜ ਕੋਵਿਡ-19 ਦੇ 06 ਨਵੇਂ ਪੋਜ਼ਿਟਵ ਕੇਸ ਆਏ ਹਨ ਅਤੇ 01 ਮੌਤ  ਵੀ ਹੋਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ 11 ਕੇਸ ਐਕਟਿਵ ਹਨ ਅਤੇ 177 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਰ ਹੈ। 

ਇਹ ਵੀ ਪੜ੍ਹੋ: 'ਤੁਹਾਡੀ ਬਿਜਲੀ ਕੱਟੀ ਜਾਵੇਗੀ' ਲਿਖ ਆਇਆ ਮੈਸੇਜ, ਜਦੋਂ ਕੀਤੀ ਕਾਲ ਤਾਂ ਵਿਅਕਤੀ ਦੇ ਉੱਡੇ ਹੋਸ਼, ਜਾਣੋ ਪੂਰਾ ਮਾਮਲਾ

ਹੁਣ ਤੱਕ ਜ਼ਿਲ੍ਹੇ ਦੇ ਕੋਵਿਡ ਸੈਂਪਲਾਂ ਦੀ ਕੁੱਲ ਗਿਣਤੀ :1232360

ਜ਼ਿਲ੍ਹੇ 'ਚ ਨੈਗਟਿਵ ਸੈਂਪਲਾ ਦੀ ਕੁੱਲ ਗਿਣਤੀ: 1194558

ਜ਼ਿਲ੍ਹੇ 'ਚ ਪੋਜ਼ਿਟਵ ਸੈਂਪਲਾ ਦੀ ਕੁੱਲ ਗਿਣਤੀ: 42382

ਜ਼ਿਲ੍ਹੇ 'ਚ ਠੀਕ ਹੋਏ ਕੇਸਾਂ  ਦੀ ਕੁੱਲ ਗਿਣਤੀ: 40954

ਜ਼ਿਲ੍ਹੇ 'ਚ ਕੋਵਿਡ ਨਾਲ ਹੋਈ ਮੌਤਾਂ ਦੀ ਕੁੱਲ ਗਿਣਤੀ: 1418

ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਅਨੁਰੂਪ ਵਿਵਹਾਰ ਦੀ ਪਾਲਣਾ ਕਰਨਾ (ਮੂੰਹ ਤੇ ਮਾਸਕ ਲਗਾਉਣ, ਹੈਂਡ ਸੈਨੇਟਾਈਜ਼ ਕਰਨਾ, ਭੀੜ ਵਾਲੀਆਂ ਥਾਂਵਾਂ 'ਤੇ ਜਾਣ ਤੋਂ ਗੁਰਰੇਜ਼ ਅਤੇ ਦੋ-ਗਜ਼ ਦੀ ਦੂਰੀ ਬਣਾ ਕੇ ਰੱਖੋ)  12 ਸਾਲ ਤੋਂ 17 ਸਾਲ ਤੱਕ ਦੇ ਜ਼ਿਲ੍ਹਾ ਵਾਸੀਆਂ ਲਈ ਕੋਵਿਡ ਦੇ ਦੋ ਟੀਕੇ ਅਤੇ 18 ਸਾਲ ਤੋਂ ਵੱਧ ਲਈ 3 ਟੀਕੇ ਜ਼ਰੂਰੀ ਹਨ। ਤੀਸਰੀ ਡੋਜ਼ 18 ਤੋਂ 59 ਸਾਲ ਤੱਕ ਦੇ ਲਾਭਪਾਤਰੀਆਂ ਲਈ ਸਿਰਫ਼ 30 ਸੰਤਬਰ ਤੱਕ ਹੀ ਮੁਫ਼ਤ ਲਗਾਈ ਜਾਵੇਗੀ। ਆਪਣੇ ਨੇੜੇ ਦੇ ਸਿਹਤ ਕੇਂਦਰ ਤੋਂ ਇਹ ਟੀਕੇ ਜਲਦ ਤੋਂ ਜਲਦ ਲਗਵਾਓ। 

ਇਹ ਵੀ ਪੜ੍ਹੋ: ਮੁਸ਼ਕਿਲਾਂ ’ਚ ਘਿਰੇ ਜਲੰਧਰ ਦੇ DCP ਨਰੇਸ਼ ਡੋਗਰਾ, ਹੁਸ਼ਿਆਰਪੁਰ ਦੀ ਅਦਾਲਤ ਨੇ ਕੀਤਾ ਤਲਬ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News