ਕੋਰੋਨਾ ਵੈਕਸੀਨੇਸ਼ਨ : ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਨੇ ਕੁਝ ਨਿੱਜੀ ਹਸਪਤਾਲਾਂ ਦੇ ਸੰਚਾਲਕ

01/25/2021 3:30:57 PM

ਜਲੰਧਰ (ਰੱਤਾ)- ਕੋਰੋਨਾ ਵਾਇਰਸ ’ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਪਿਛਲੇ ਦਿਨੀਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਸਬੰਧੀ ਜਾਰੀ ਹੁਕਮਾਂ ਦੀਆਂ ਕੁਝ ਨਿੱਜੀ ਹਸਪਤਾਲਾਂ ਦੇ ਸੰਚਾਲਕ ਖੂਬ ਧੱਜੀਆਂ ਉਡਾ ਰਹੇ ਹਨ।

ਵਰਣਨਯੋਗ ਹੈ ਕਿ ਇਸ ਮਹਾ-ਮੁਹਿੰਮ ਦੇ ਪਹਿਲੇ ਪੜਾਅ ਵਿਚ ਸਰਕਾਰ ਨੇ ਸਿਰਫ ਸਿਹਤ ਮੁਲਾਜ਼ਮਾਂ ਨੂੰ ਹੀ ਟੀਕਾ ਲਾਉਣ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਦੇਖਣ ਵਿਚ ਆਇਆ ਹੈ ਕਿ ਕੁਝ ਨਿੱਜੀ ਹਸਪਤਾਲਾਂ ਦੇ ਸੰਚਾਲਕ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਅਤੇ ਨੰਬਰ ਬਣਾਉਣ ਦੇ ਚੱਕਰ ਵਿਚ ਉਨ੍ਹਾਂ ਲੋਕਾਂ ਨੂੰ ਵੀ ਟੀਕਾ ਲੁਆ ਰਹੇ ਹਨ, ਜਿਨ੍ਹਾਂ ਦਾ ਸਿਹਤ ਦੇ ਖੇਤਰ ਨਾਲ ਦੂਰ-ਦੂਰ ਤਕ ਕੋਈ ਲੈਣਾ-ਦੇਣਾ ਨਹੀਂ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅਜਿਹੇ ਨਾਨ-ਮੈਡੀਕੋਜ਼ ਟੀਕਾ ਲੁਆਉਣ ਤੋਂ ਬਾਅਦ ਆਪਣੀ ਫੋਟੋ ਵੀ ਜਨਤਕ ਕਰ ਰਹੇ ਹਨ ਅਤੇ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦੀ ਜ਼ਰਾ ਵੀ ਜਾਣਕਾਰੀ ਨਹੀਂ ਹੈ ਕਿ ਕੋਈ ਇਸ ’ਤੇ ਐਕਸ਼ਨ ਵੀ ਲੈ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਸ਼ਰਮਨਾਕ ਘਟਨਾ: 24 ਸਾਲਾ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ-ਜ਼ਿਨਾਹ

PunjabKesari

ਹੁਣ ਸਿਰਫ ਉਸੇ ਸਿਹਤ ਮੁਲਾਜ਼ਮ ਨੂੰ ਟੀਕਾ ਲੱਗੇਗਾ, ਜਿਸ ਦੀ ਪੋਰਟਲ ’ਤੇ ਹੋਵੇਗੀ ਐਂਟਰੀ : ਸਿਵਲ ਸਰਜਨ
ਕੁਝ ਨਿੱਜੀ ਹਸਪਤਾਲਾਂ ਵਿਚ ਨਾਨ-ਮੈਡੀਕੋਜ਼ ਨੂੰ ਟੀਕਾ ਲਾਉਣ ਦਾ ਮਾਮਲਾ ਜਦੋਂ ਸਿਵਲ ਸਰਜਨ ਡਾ. ਬਲਵੰਤ ਸਿੰਘ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਹੀ ਸਿਹਤ ਮਹਿਕਮੇ ਦੀਆਂ ਟੀਮਾਂ ਨੂੰ ਨਿਰਦੇਸ਼ ਜਾਰੀ ਕਰ ਚੁੱਕੇ ਹਨ ਕਿ ਸਿਰਫ ਉਸੇ ਸਿਹਤ ਮੁਲਾਜ਼ਮ ਨੂੰ ਟੀਕਾ ਲਾਇਆ ਜਾਵੇ, ਜਿਸ ਦੀ ਪੋਰਟਲ ’ਤੇ ਐਂਟਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵੈਕਸੀਨੇਸ਼ਨ ਸੈਂਟਰ ’ਤੇ ਆਫਲਾਈਨ ਐਂਟਰੀ ਕਰ ਕੇ ਕਿਸੇ ਸਿਹਤ ਮੁਲਾਜ਼ਮ ਨੂੰ ਟੀਕਾ ਨਹੀਂ ਲਾਇਆ ਜਾਵੇਗਾ ਅਤੇ ਟੀਕਾ ਲੁਆਉਣ ਲਈ ਸਿਹਤ ਮੁਲਾਜ਼ਮ ਲਈ ਪਹਿਲਾਂ ਪੋਰਟਲ ’ਤੇ ਐਂਟਰੀ ਕਰਵਾਉਣੀ ਜ਼ਰੂਰੀ ਹੋਵੇਗੀ।

ਇਹ ਵੀ ਪੜ੍ਹੋ:  ਟਰੈਕਟਰ ਪਰੇਡ ਤੋਂ ਪਹਿਲਾਂ ਆਈ ਮੰਦਭਾਗੀ ਖ਼ਬਰ, ਸੰਘਰਸ਼ ਦੌਰਾਨ ਜਲਾਲਾਬਾਦ ਦੇ ਕਿਸਾਨ ਦੀ ਮੌਤ

353 ਹੋਰ ਸਿਹਤ ਮੁਲਾਜ਼ਮਾਂ ਨੇ ਲੁਆਇਆ ਟੀਕਾ
ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਐਤਵਾਰ ਨੂੰ ਜ਼ਿਲ੍ਹੇ ਵਿਚ 353 ਹੋਰ ਸਿਹਤ ਮੁਲਾਜ਼ਮਾਂ ਨੇ ਟੀਕਾ ਲੁਆਇਆ। ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਨੂੰ ਪਟੇਲ ਹਸਪਤਾਲ ਵਿਚ 90, ਸੈਕਰਡ ਹਾਰਟ ਹਸਪਤਾਲ ਵਿਚ 80, ਐੱਨ. ਐੱਚ. ਐੱਸ. ਹਸਪਤਾਲ ਵਿਚ 68, ਜੌਹਲ ਹਸਪਤਾਲ ਵਿਚ 36, ਨਿਊ ਰੂਬੀ ਹਸਪਤਾਲ ਵਿਚ 25, ਸ਼੍ਰੀਮਨ ਹਸਪਤਾਲ ਵਿਚ 19, ਕਿਡਨੀ ਹਸਪਤਾਲ ਵਿਚ 18 ਅਤੇ ਜੋਸ਼ੀ ਹਸਪਤਾਲ ਵਿਚ 17 ਸਿਹਤ ਮੁਲਾਜ਼ਮਾਂ ਨੂੰ ਟੀਕਾ ਲਾਇਆ ਗਿਆ।

ਇਹ ਵੀ ਪੜ੍ਹੋ:  26 ਜਨਵਰੀ ਨੂੰ ਜਲੰਧਰ ਦੇ ਇਹ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਨੇ ਰੂਟ ਕੀਤੇ ਡਾਇਵਰਟ


shivani attri

Content Editor

Related News