ਜ਼ਿਲ੍ਹੇ ’ਚ 4 ਥਾਵਾਂ ’ਤੇ ਕੋਰੋਨਾ ਦੀ ਵੈਕਸੀਨੇਸ਼ਨ ਦਾ ‘ਡਰਾਈ ਰਨ’

Saturday, Jan 09, 2021 - 10:39 AM (IST)

ਜ਼ਿਲ੍ਹੇ ’ਚ 4 ਥਾਵਾਂ ’ਤੇ ਕੋਰੋਨਾ ਦੀ ਵੈਕਸੀਨੇਸ਼ਨ ਦਾ ‘ਡਰਾਈ ਰਨ’

ਜਲੰਧਰ (ਰੱਤਾ)–ਕੋਰੋਨਾ ਦੀ ਵੈਕਸੀਨੇਸ਼ਨ ਦੌਰਾਨ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਜਾਂ ਕਮੀ ਨਾ ਰਹਿ ਜਾਵੇ, ਇਸ ਦੇ ਲਈ ਸਿਹਤ ਮਹਿਕਮੇ ਵੱਲੋਂ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ 4 ਥਾਵਾਂ ’ਤੇ ਕੋਰੋਨਾ ਦੀ ਵੈਕਸੀਨ ਦਾ ‘ਡਰਾਈ ਰਨ’ ਕੀਤਾ ਗਿਆ।

ਸਿਵਲ ਸਰਜਨ ਡਾ. ਬਲਵੰਤ ਸਿੰਘ ਅਤੇ ਮੈਡੀਕਲ ਸੁਪਰਡੈਂਟ ਡਾ. ਪਰਮਿੰਦਰ ਕੌਰ ਨੇ ਸਿਵਲ ਹਸਪਤਾਲ ਵਿਚ ਵੈਕਸੀਨ ਦੇ ‘ਡਰਾਈ ਰਨ’ ਦਾ ਉਦਘਾਟਨ ਕਰਦਿਆਂ ਦੱਸਿਆ ਕਿ 3 ਹੋਰ ਥਾਵਾਂ ਅਰਬਨ ਸੀ. ਐੱਚ. ਸੀ. ਬਸਤੀ ਗੁਜ਼ਾਂ, ਪੀ. ਐੱਚ. ਸੀ. ਜਮਸ਼ੇਰ ਅਤੇ ਐੱਸ. ਜੀ. ਐੱਲ. ਹਸਪਤਾਲ ਵਿਚ ਵੀ ਕੋਰੋਨਾ ਦੀ ਵੈਕਸੀਨੇਸ਼ਨ ਦਾ ‘ਡਰਾਈ ਰਨ’ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦਾ ਉਦੇਸ਼ ਟੀਕਾਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਾ ਹੈ ਤਾਂ ਕਿ ਰਜਿਸਟਰਡ ਲਾਭਪਾਤਰੀਆਂ ਦਾ ਟੀਕਾਕਰਨ ਸਫਲਤਾਪੂਰਵਕ ਕੀਤਾ ਜਾ ਸਕੇ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ, ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਰਮਨ ਗੁਪਤਾ, ਸਿਹਤ ਸੰਗਠਨ ਦੇ ਡਾ. ਗਗਨ ਸ਼ਰਮਾ ਸਮੇਤ ਸਿਹਤ ਵਿਭਾਗ ਦੇ ਕਈ ਅਧਿਕਾਰੀ ਹਾਜ਼ਰ ਸਨ।


author

shivani attri

Content Editor

Related News