ਹੈਰੋਇਨ ਸਣੇ 2 ਅੌਰਤਾਂ ਕਾਬੂ

Friday, Feb 28, 2020 - 12:00 AM (IST)

ਹੈਰੋਇਨ ਸਣੇ 2 ਅੌਰਤਾਂ ਕਾਬੂ

ਬੰਗਾ,(ਚਮਨ ਲਾਲ/ਰਾਕੇਸ਼ ਅਰੋਡ਼ਾ)- ਥਾਣਾ ਸਦਰ ਪੁਲਸ ਪਾਰਟੀ ਵਲੋਂ ਹੈਰੋਇਨ ਸਮੇਤ 2 ਅੌਰਤਾਂ ਨੂੰ ਕਾਬੂ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਏ.ਐੱਸ.ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਜਨਰਲ ਚੈਕਿੰਗ ਅਤੇ ਭੈਡ਼ੇ ਪੁਰਸ਼ਾਂ ਦੀ ਤਲਾਸ਼ ਵਿਚ ਬੰਗਾ ਤੋਂ ਪਿੰਡ ਲੰਗੇਰੀ ਵੱਲ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਪਿੰਡ ਲੰਗੇਰੀ ਵਿਖੇ ਬਣੇ ਇਕ ਮੰਦਰ ਲਾਗੇ ਪੁੱਜੀ ਤਾਂ ਉਨ੍ਹਾਂ ਨੇ ਸਾਹਮਣੇ ਤੋਂ ਇਕ ਸਕੂਟਰ ’ਤੇ ਸਵਾਰ 2 ਅੌਰਤਾਂ ਨੂੰ ਆਉਂਦਾ ਵੇਖਿਆ, ਸ਼ੱਕ ਦੇ ਆਧਾਰ ’ਤੇ ਉਕਤ ਅੌਰਤਾਂ ਨੂੰ ਰੋਕਿਆ ਗਿਆ ਤਾਂ ਸ਼ੁਰੂਆਤੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣਾ ਨਾਮ ਜਸਵਿੰਦਰ ਉਰਫ ਸ਼ਿੰਦਰ ਪਤਨੀ ਤਰਸੇਮ ਵਾਸੀ ਜਮਾਲਪੁਰ ਥਾਣਾ ਭੋਗਪੁਰ ਅਤੇ ਦੂਜੀ ਨੇ ਆਪਣਾ ਨਾਮ ਬਿਮਲਾ ਪਤਨੀ ਸੋਢੀ ਰਾਮ ਵਾਸੀ ਲੰਗੇਰੀ ਦੱਸਿਆ। ਜਦੋਂ ਉਨ੍ਹਾਂ ਦੇ ਸਕੂਟਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 10.15 ਗ੍ਰਾਮ ਦੇ ਕਰੀਬ ਹੈਰੋਇਨ ਬਰਾਮਦ ਹੋਈ। ਜਿਸ ’ਤੇ ਕਾਰਵਾਈ ਕਰਦੇ ਹੋਏ ਉਕਤ ਦੋਵਾਂ ਨੂੰ ਥਾਣਾ ਸਦਰ ਲਿਆਂਦਾ ਗਿਆ ਅਤੇ ਉਨ੍ਹਾਂ ਖਿਲਾਫ ਐੱਨ.ਡੀ.ਪੀ.ਐੱਸ. ਅਧੀਨ ਮਾਮਲਾ ਦਰਜ ਕਰ ਕੇ ਅੱਜ ਡਾਕਟਰੀ ਜਾਂਚ ਉਪਰੰਤ ਨਵਾਂਸ਼ਹਿਰ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


author

Bharat Thapa

Content Editor

Related News