1937 ’ਚ ਬਣੇ ਖੰਡਰ ਵਰਗੇ ਕਮਰੇ ਨੂੰ ਪਲਸਤਰ ਕਰਕੇ 10 ਲੱਖ ਦੀ ਗ੍ਰਾਂਟ ਹੜੱਪਣ ਦੀ ਸਾਜ਼ਿਸ਼ ਰਚ ਰਹੇ ਨੇ ਕਾਂਗਰਸੀ

Monday, Aug 08, 2022 - 02:18 PM (IST)

1937 ’ਚ ਬਣੇ ਖੰਡਰ ਵਰਗੇ ਕਮਰੇ ਨੂੰ ਪਲਸਤਰ ਕਰਕੇ 10 ਲੱਖ ਦੀ ਗ੍ਰਾਂਟ ਹੜੱਪਣ ਦੀ ਸਾਜ਼ਿਸ਼ ਰਚ ਰਹੇ ਨੇ ਕਾਂਗਰਸੀ

ਜਲੰਧਰ (ਖੁਰਾਣਾ)- ਨਾਰਥ ਖੇਤਰ ਦੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਨੇ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਦੇ ਹੀ 2 ਕੌਂਸਲਰਾਂ ਵਿੱਕੀ ਕਾਲੀਆ ਅਤੇ ਦੀਪਕ ਸ਼ਾਰਦਾ ਦੇ ਵਾਰਡਾਂ ’ਚ ਕਮਿਊਨਿਟੀ ਹਾਲ ਬਣਾਉਣ ਦੇ ਲਈ ਵੱਖ-ਵੱਖ ਸੋਸਾਇਟੀਆਂ ਦੇ ਨਾਂ ਨਾਲ ਜੋ 60 ਲੱਖ ਰੁਪਏ ਦੀ ਗ੍ਰਾਂਟ ਇਕੱਠੀ ਜਾਰੀ ਕੀਤੀ, ਉਸ ਨੂੰ ਲੈ ਕੇ ਇਨ੍ਹੀਂ ਦਿਨੀਂ ਸ਼ਹਿਰ ਦੀ ਸਿਆਸਤ ਗਰਮਾਈ ਹੋਈ ਹੈ ਅਤੇ ਕਈ ਕਾਂਗਰਸੀ ਨੇਤਾਵਾਂ ਦੇ ਨਾਲ-ਨਾਲ ਨਾਰਥ ਵਿਧਾਨ ਸਭਾ ਦੇ ਕਈ ਪ੍ਰਸਿੱਧ ਲੋਕ ਵੀ ਪੁਲਸ ਕਾਰਵਾਈ ਦੇ ਡਰ ਨਾਲ ਇਨ੍ਹੀਂ ਦਿਨੀਂ ਅੰਡਰਗਰਾਊਂਡ ਹਨ।

ਇਸੇ ਦਰਮਿਆਨ ਪਤਾ ਲੱਗਾ ਹੈ ਕਿ ਅੰਗਰੇਜ਼ਾਂ ਦੇ ਜ਼ਮਾਨੇ ’ਚ 1937 ’ਚ ਬਣੇ ਇਕ ਖੰਡਰ ਵਰਗੇ ਕਮਰੇ ਨੂੰ ਪਲੱਸਤਰ ਕਰਕੇ ਕਾਂਗਰਸੀ ਨੇਤਾਵਾਂ ਵੱਲੋਂ 10 ਲੱਖ ਰੁਪਏ ਦੀ ਗ੍ਰਾਂਟ ਹੜਪੱਣ ਦੀ ਜੋ ਸਾਜ਼ਿਸ਼ ਚੱਲ ਰਹੀ ਸੀ, ਉਸ ਨੂੰ ਭਾਜਪਾ ਨੇਤਾਵਾਂ ਕੇ. ਡੀ. ਭੰਡਾਰੀ ਅਤੇ ਜੌਲੀ ਬੇਦੀ ਦੇ ਨਾਲ-ਨਾਲ ਥਾਪਰਾਂ ਬਗੀਚੀ ਦੀ ਮੈਨੇਜਮੈਂਟ ਨੇ ਫੇਲ ਕਰ ਦਿੱਤਾ ਹੈ ਅਤੇ ਪੁਲਸ ਨੂੰ ਵੀ ਅਰਜ਼ੀ ਦੇ ਕੇ ਕੰਮ ਰੁਕਵਾ ਦਿੱਤਾ ਹੈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਟੋਲ ਪਲਾਜ਼ਾ ’ਤੇ ਵਿਧਾਇਕ ਦੀ ‘ਦਬੰਗਈ’, VIP ਲੇਨ ਨਹੀਂ ਖੁੱਲ੍ਹੀ ਤਾਂ ਤੁੜਵਾ ਦਿੱਤਾ ਬੈਰੀਅਰ

ਜ਼ਿਕਰਯੋਗ ਹੈ ਕਿ ਵਿਧਾਇਕ ਬਾਵਾ ਹੈਨਰੀ ਨੇ ਕਾਂਗਰਸੀ ਕੌਂਸਲਰ ਦੀਪਕ ਸ਼ਾਰਦਾ ਦੇ ਵਾਰਡ ਨੰਬਰ 62 ਤਹਿਤ ਆਉਂਦੀ ਸੋਢਲ ਨਗਰ ਸਿੱਧ ਮੁਹੱਲਾ ਵੈਲਫੇਅਰ ਸੋਸਾਇਟੀ ਨੂੰ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਇਸ ਸੋਸਾਇਟੀ ਦੇ ਪ੍ਰਦਾਨ ਕੌਂਸਲਰ ਦੀਪਕ ਸ਼ਾਰਦਾ ਦੇ ਪਿਤਾ ਰਮੇਸ਼ ਸ਼ਾਰਦਾ ਦੱਸੇ ਜਾ ਰਹੇ ਹਨ ਪਰ ਕਿਹਾ ਜਾ ਰਿਹਾ ਹੈ ਕਿ ਵਾਰਡ ਨੰ. 62 ਦੀ ਇਸ ਸੋਸਾਇਟੀ ਨੂੰ ਆਪਣੇ ਵਾਰਡ ’ਚ ਕੋਈ ਸਥਾਨ ਅਜਿਹਾ ਨਹੀਂ ਮਿਲਿਆ, ਜਿੱਥੇ ਇਹ ਸਰਕਾਰੀ ਗ੍ਰਾਂਟ ਖ਼ਰਚ ਕੀਤੀ ਜਾ ਸਕਦੀ ਹੋਵੇ। ਇਸ ਲਈ ਇਸ ਗ੍ਰਾਂਟ ਦਾ ਖ਼ਰਚਾ ਵਿਖਾਉਣ ਲਈ ਵਾਰਡ ਨੰ. 63 ਅਧੀਨ ਆਉਂਦੇ ਥਾਪਰਾਂ ਗਾਰਡਨ ਵਿਖੇ ਕਾਹਲੀ ਨਾਲ ਮੌਕਾ ਦੇਖਿਆ ਗਿਆ, ਜਿੱਥੇ ਅੰਗਰੇਜ਼ਾਂ ਦੇ ਸਮੇਂ ਦੌਰਾਨ 1937 ਦਾ ਇਕ ਕਮਰਾ ਬਣਿਆ ਹੋਇਆ ਸੀ।
ਅੱਜ ਵੀ ਉਸ ਕਮਰੇ ਦੀ ਹਾਲਤ ਬਹੁਤ ਖ਼ਸਤਾ ਹੈ ਪਰ ਗ੍ਰਾਂਟ ਖ਼ਰਚ ਹੁੰਦੀ ਦਿਖਾਉਣ ਲਈ ਉਸ ਕਮਰੇ ਨੂੰ ਹੀ ਪਲੱਸਤਰ ਕਰਨਾ ਅਤੇ ਚੂਨਾ ਥੋਪਣਾ ਸ਼ੁਰੂ ਕਰ ਦਿੱਤਾ ਗਿਆ, ਜਦੋਂ ਥਾਪਰਾਂ ਬਗੀਚੀ ਮੈਨੇਜਮੈਂਟ ਨੂੰ ਇਸ ਦੀ ਭਣਕ ਲੱਗੀ ਤਾਂ ਉਨ੍ਹਾਂ ਨੇ ਜਾਂਚ ਅਧਿਕਾਰੀ ਅਤੇ ਪੁਲਸ ਨੂੰ ਕਹਿ ਕੇ ਕੰਮ ਰੁਕਵਾ ਦਿੱਤਾ। ਸਿੱਧ ਬਾਬਾ ਤਪਸਵੀ ਮੰਦਿਰ ਥਾਪਰਾਂ ਬਗੀਚੀ ਸੋਢਲ ਨਗਰ ਦੇ ਐਗਜ਼ੀਕਿਊਟਿਵ ਮੈਂਬਰ ਗੌਰਵ ਪੁਰੀ ਅਨੁਸਾਰ ਇਹ ਕਮਰਾ ਟਰੱਸਟ ਨਾਲ ਸਬੰਧਤ ਹੈ ਪਰ ਰਿਪੇਅਰ ਆਦਿ ਲਈ ਕੋਈ ਇਜਾਜ਼ਤ ਨਹੀਂ ਲਈ ਗਈ ਤੇ ਇਹ ਕੰਮ ਕਿਸ ਸੋਸਾਇਟੀ ਵਲੋਂ ਕਰਵਾਇਆ ਜਾ ਰਿਹਾ ਸੀ ਇਸ ਦੀ ਮੈਨੇਜਮੈਂਟ ਨੂੰ ਕੋਈ ਜਾਣਕਾਰੀ ਨਹੀਂ।

ਇਹ ਵੀ ਪੜ੍ਹੋ: ਜਲੰਧਰ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਕਿਸਾਨਾਂ ਨੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ, ਵੇਖੋ ਮੌਕੇ ਦੀਆਂ ਤਸਵੀਰਾਂ

ਗ੍ਰਾਂਟ ਸ਼ਾਰਦਾ ਨੂੰ ਪਰ ਕੰਮ ਹੋ ਰਿਹਾ ਕੌਂਸਲਰਪਤੀ ਓਮਪ੍ਰਕਾਸ਼ ਦੇ ਵਾਰਡ ’ਚ

ਉੱਤਰੀ ਖੇਤਰ ਦੀਆਂ ਵੱਖ-ਵੱਖ ਸੋਸਾਇਟੀਆਂ ਨੂੰ ਸਰਕਾਰੀ ਗ੍ਰਾਂਟਾਂ ਦੀ ਵੰਡ ਨੂੰ ਲੈ ਕੇ ਨਿੱਤ ਨਵੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਵਾਰਡ ਨੰ. 62 ਦੀ ਸੋਡਲ ਨਗਰ ਸਿੱਧ ਮੁਹੱਲਾ ਵੈੱਲਫੇਅਰ ਸੋਸਾਇਟੀ ਨੂੰ ਮਿਲੀ 10 ਲੱਖ ਰੁਪਏ ਦੀ ਗ੍ਰਾਂਟ ਦੀ ਗੱਲ ਕਰੀਏ ਤਾਂ ਇਹ ਵਾਰਡ ਦੇ ਕੌਂਸਲਰ ਦੀਪਕ ਸ਼ਾਰਦਾ ਦੀ ਹੈ ਪਰ ਜਿੱਥੇ ਇਹ ਗ੍ਰਾਂਟ ਖ਼ਰਚ ਹੁੰਦੀ ਵਿਖਾਈ ਦੇ ਰਹੀ ਹੈ, ਉਹ ਇਲਾਕਾ ਕੌਂਸਲਰ ਓਮਪ੍ਰਕਾਸ਼ ਦੇ ਵਾਰਡ ’ਚ ਆਉਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕੌਂਸਲਰ ਦੀਪਕ ਸ਼ਾਰਦਾ ਨੂੰ ਆਪਣੇ ਵਾਰਡ ’ਚ ਅਜਿਹੀ ਕੋਈ ਥਾਂ ਨਹੀਂ ਮਿਲੀ ਜਿੱਥੇ ਉਹ 10 ਲੱਖ ਦੀ ਗ੍ਰਾਂਟ ਨਾਲ ਕੰਮ ਕਰਵਾ ਸਕਣ। ਇਸ ਮਾਮਲੇ ’ਚ ਇਕ ਕਮੇਟੀ ਦੇ ਅਹੁਦੇਦਾਰਾਂ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ।

ਕੌਂਸਲਰ ਰਵੀ ਸੈਣੀ ਵਲੋਂ ਮਿਲੀ ਗ੍ਰਾਂਟ ਦੀ ਵੀ ਜਾਂਚ ਕਰਵਾਈ ਜਾਵੇਗੀ: ਜੌਲੀ ਬੇਦੀ

ਸ਼ਿਕਾਇਤਕਰਤਾ ਜੌਲੀ ਬੇਦੀ ਨੇ ਐੱਮ. ਐੱਲ. ਏ. ਉੱਤਰੀ ਖੇਤਰ ਦੀਆਂ ਸੋਸਾਇਟੀਆਂ ਨੂੰ ਮਿਲੀ ਗ੍ਰਾਂਟ ’ਚ ਗਬਨ ਦੇ ਮੁੱਖ ਸ਼ਿਕਾਇਤਕਰਤਾ ਕੇ. ਡੀ. ਭੰਡਾਰੀ ਸਮੇਤ ਭਾਜਪਾ ਆਗੂ ਜੌਲੀ ਬੇਦੀ ਨੇ ਕਿਹਾ ਕਿ ਕੌਂਸਲਰ ਵਿੱਕੀ ਕਾਲੀਆ ਤੇ ਦੀਪਕ ਸ਼ਾਰਦਾ ਦੇ ਨਾਲ-ਨਾਲ ਕੌਂਸਲਰ ਪਤੀ ਰਵੀ ਸੈਣੀ ਨੂੰ ਵਿਧਾਇਕ ਕੋਲ ਭੇਜਿਆ ਗਿਆ ਸੀ। ਉਸ ਕੋਲੋਂ ਕਿੰਨੀ ਗ੍ਰਾਂਟ ਮਿਲੀ, ਇਸ ਦੀ ਵੀ ਜਾਂਚ ਕਰਨ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 50 ਹਜ਼ਾਰ ਰੁਪਏ ਦੀ ਵੀ ਗ੍ਰਾਂਟ ਜਾਰੀ ਕਰਦੇ ਸਮੇਂ ਪੂਰੀ ਸੋਸਾਇਟੀ ਨੂੰ ਬੁਲਾ ਕੇ ਫੋਟੋ ਖਿਚਵਾਉਣ ਤੇ ਖਬਰ ਲਗਵਾਉਣ ਵਾਲੇ ਵਿਧਾਇਕ ਨੇ 60-70 ਲੱਖ ਰੁਪਏ ਚੈੱਕ ਸਿਰਫ 2 ਕੌਂਸਲਰਾਂ ਨੂੰ ਸੌਂਪ ਦਿੱਤੇ। ਇਹ ਕਿਵੇਂ ਸੰਭਵ ਹੋ ਸਕਦਾ ਹੈ ਇਸ ਲਈ ਸਾਰੇ ਮਾਮਲੇ ’ਚ ਵਿਧਾਇਕ ਦੀ ਭੂਮਿਕਾ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਮਾਤਾ ਨੈਣਾ ਦੇਵੀ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 32 ਜ਼ਖ਼ਮੀ

ਬੈਂਕ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਹੋ ਸਕਦੀ ਹੈ ਜਾਂਚ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਫਰਜ਼ੀ ਸੋਸਾਇਟੀਆਂ ਤਿਆਰ ਕਰਨ ਤੋਂ ਬਾਅਦ ਦੋਸ਼ੀ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਦੂਸਰੇ ਬੈਂਕਾਂ ’ਚ ਖਾਤੇ ਖੁੱਲ੍ਹਵਾਏ, ਜਿੱਥੇ ਉਨ੍ਹਾਂ ਦੀ ਜਾਣ-ਪਛਾਣ ਸੀ। ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਸੋਸਾਇਟੀ ਦੇ ਖ਼ਾਤੇ ਖੁੱਲ੍ਹਵਾਉਣ ਲਈ ਕੀ ਬੈਂਕ ’ਚ ਪੂਰੇ ਅਤੇ ਸਹੀ ਦਸਤਾਵੇਜ਼ ਦਿੱਤੇ ਗਏ। ਇਹ ਵੀ ਇਕ ਨਿਯਮ ਹੈ ਕਿ ਸੋਸਾਇਟੀ ਦੇ ਖਾਤੇ ਤੋਂ ਕੈਸ਼ ਜਾਂ ਸੈਲਫ ਚੈੱਕ ਦੇ ਜ਼ਰੀਏ ਰਕਮ ਨਹੀਂ ਕਢਵਾਈ ਜਾ ਸਕਦੀ ਪਰ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਬੈਂਕ ਅਧਿਕਾਰੀਆਂ ਨੇ ਕਿਸੇ ਨਿਯਮ ਦੀ ਉਲੰਘਣਾ ਕੀਤੀ ਜਾਂ ਨਹੀਂ। ਬੈਂਕ ’ਚ ਕਿਹੜੇ ਲੋਕਾਂ ਦੇ ਪੈਨ ਕਾਰਡ ਖਾਤੇ ਖੁੱਲ੍ਹਵਾਉਣ ਸਮੇਂ ਲਏ ਗਏ ਅਤੇ ਕੀ ਸਾਰੇ ਦਸਤਾਵੇਜ਼ ਪੂਰੇ ਸਨ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News