ਮੈਨੂੰ ਫੁੱਲਾਂ ਦੇ ਗੁਲਦਸਤੇ ਤੇ ਮੋਮੈਂਟੋ ਦੀ ਥਾਂ ਕਿਤਾਬਾਂ ਦਿਓ: ਸੰਤੋਖ ਚੌਧਰੀ

Thursday, Jan 16, 2020 - 05:42 PM (IST)

ਮੈਨੂੰ ਫੁੱਲਾਂ ਦੇ ਗੁਲਦਸਤੇ ਤੇ ਮੋਮੈਂਟੋ ਦੀ ਥਾਂ ਕਿਤਾਬਾਂ ਦਿਓ: ਸੰਤੋਖ ਚੌਧਰੀ

ਜਲੰਧਰ (ਧਵਨ)- ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਸਮਾਗਮਾਂ ਵਿਚ ਜਾਣ ਸਮੇਂ ਲੋਕ ਫੁੱਲਾਂ ਦੇ ਗੁਲਦਸਤੇ ਅਤੇ ਮੋਮੈਂਟੋ ਦੀ ਥਾਂ 'ਤੇ ਕਿਤਾਬਾਂ ਪੇਸ਼ ਕਰਨ, ਜਿਸ ਨਾਲ ਸਮਾਜ 'ਚ ਗਿਆਨ ਦਾ ਹੋਰ ਪ੍ਰਸਾਰ ਹੋ ਸਕੇ। ਉਨ੍ਹਾਂ ਕਿਹਾ ਕਿ ਰਾਜਸੀ ਆਗੂਆਂ ਦਾ ਸੁਆਗਤ ਅਸਲ 'ਚ ਲੋਕਾਂ ਅਤੇ ਸਵੈਮਸੇਵੀ ਸੰਗਠਨਾਂ ਵੱਲੋਂ ਫੁੱਲਾਂ ਦੇ ਗੁਲਦਸਤਿਆਂ ਤੇ ਮੋਮੈਂਟੋਜ਼ ਨਾਲ ਕੀਤਾ ਜਾਂਦਾ ਹੈ ਪਰ ਵਿੱਦਿਆ ਦਾ ਦਾਨ ਸਭ ਤੋਂ ਮਹਾਨ ਦਾਨ ਹੈ। ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਨੂੰ ਪਿਆਰ ਤੇ ਸਨਮਾਨ ਦੇ ਰੂਪ ਵਿਚ ਪੁਸਤਕਾਂ ਭੇਟ ਕਰਨ।

ਚੌਧਰੀ ਸੰਤੋਖ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਖਾਲੀ ਸਮਾਂ ਪੁਸਤਕਾਂ ਪੜ੍ਹਨ ਿਵਚ ਲਗਾਉਣ। ਇਸ ਲਈ ਉਹ ਆਪਣੀਆਂ ਮਾਤ ਭਾਸ਼ਾ ਦੀਆਂ ਪੁਸਤਕਾਂ ਵੀ ਚੁਣ ਸਕਦੇ ਹਨ। ਉਨ੍ਹਾਂ ਕਿਹਾ ਕਿ ਿਵਸ਼ਵ ਵਿਚ ਪੰਜਾਬੀ ਅਜਿਹੀਆਂ 10 ਭਾਸ਼ਾਵਾਂ ਵਿਚ ਸ਼ਾਮਲ ਹੈ, ਜੋ ਸਭ ਤੋਂ ਵੱਧ ਬੋਲੀਆਂ ਜਾਂਦੀਆਂ ਹਨ। ਸਾਨੂੰ ਵੱਧ ਤੋ ਵੱਧ ਪੰਜਾਬੀ ਪੁਸਤਕਾਂ ਖਰੀਦ ਕੇ ਪੜ੍ਹਨੀਆਂ ਚਾਹੀਦੀਆਂ ਹਨ ਇਸ ਨਾਲ ਸਾਡੇ ਲੇਖਕਾਂ ਦਾ ਸਨਮਾਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਵਧੇਗਾ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਜਦੋਂਕਿ ਵਿਸ਼ਵ ਪੱਧਰ 'ਤੇ ਮੁਕਾਬਲਾ ਵਧ ਗਿਆ ਹੈ ਉਸਨੂੰ ਵੇਖਦਿਆਂ ਸਾਨੂੰ ਆਪਣਾ ਗਿਆਨ ਵਧਾਉਣ ਦੀ ਲੋੜ ਹੈ। ਸੰਸਦ ਮੈਂਬਰ ਸੰਤੋਖ ਚੌਧਰੀ ਨੇ ਕਿਹਾ ਕਿ ਲੋਕਾਂ ਤੇ ਸਵੈਮ ਸੇਵੀ ਸੰਗਠਨਾਂ ਵਲੋਂ ਉਨ੍ਹਾਂ ਨੂੰ ਜੋ ਪੁਸਤਕਾਂ ਮਿਲਣਗੀਆਂ ਉਹ ਅੱਗੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਵਿਚ ਭੇਜ ਦੇਣਗੇ ਤਾਂ ਜੋ ਗਰੀਬ ਤੇ ਸਮਾਜ ਦੇ ਸੋਸ਼ਿਤ ਵਰਗ ਵਲੋਂ ਉਸਦਾ ਲਾਭ ਉਠਾਇਆ ਜਾ ਸਕੇ।


author

shivani attri

Content Editor

Related News