ਕਾਂਗਰਸ MLA ਦਰਸ਼ਨ ਲਾਲ ਸਿੰਘ ਦੀ ਵਿਗੜੀ ਸਿਹਤ, ਸਟੇਜ ਤੋਂ ਹੋਏ ਬੇਹੋਸ਼

Sunday, Nov 22, 2020 - 07:33 PM (IST)

ਕਾਂਗਰਸ MLA ਦਰਸ਼ਨ ਲਾਲ ਸਿੰਘ ਦੀ ਵਿਗੜੀ ਸਿਹਤ, ਸਟੇਜ ਤੋਂ ਹੋਏ ਬੇਹੋਸ਼

ਨਵਾਂਸ਼ਹਿਰ- (ਜੋਵਨ ਪ੍ਰੀਤ)- ਨਵਾਂਸ਼ਹਿਰ 'ਚ ਮਨਪ੍ਰੀਤ ਬਾਦਲ ਦੀ ਸਪੀਚ ਦੌਰਾਨ ਨਾਲ ਖੜੇ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਤਬੀਅਤ ਅਚਾਨਕ ਖ਼ਰਾਬ ਹੋਣ ਕਰਕੇ  ਜ਼ਮੀਨ 'ਤੇ ਡਿੱਗ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਚ' ਦਾਖਲ ਕਰਾਇਆ ਗਿਆ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਨਵਾਂਸ਼ਹਿਰ ਦੇ ਕਸਬਾ ਬਲਾਚੌਰ ਵਿੱਚ  ਹੀਰੋ ਆਫ ਲੱਦਾਖ ਦੇ ਸ਼ਹੀਦ ਬਿਕਰਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਉਸਦੇ ਆਦਮ ਕੱਦ ਤੋਂ ਪਰਦਾ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਵਲੋਂ ਹਟਾ ਕੇ ਜਿਸ ਸਮੇਂ ਲੋਕਾਂ ਦੇ ਸਮਰਪਿਤ ਕੀਤਾ। ਉਸ ਉਪਰੰਤ ਜਦੋਂ ਇਸ ਸੰਬੰਧੀ ਇੱਕ ਸਮਾਗਮ ਚਲ ਰਿਹਾ ਸੀ ਤਾਂ ਉਸ ਦੌਰਾਨ ਜਦੋਂ ਮਨਪ੍ਰੀਤ ਬਾਦਲ ਆਪਣੀ ਸਪੀਚ ਕਰ ਰਹੇ ਸਨ ਤਾਂ ਹਲਕਾ ਬਲਾਚੌਰ ਦੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੀ ਤਬੀਅਤ ਇੱਕ ਦੰਮ ਖਰਾਬ ਹੋ ਗਈ ਅਤੇ ਇਕ ਦੰਮ ਡਿੱਗ ਪਏ ਜਿਹਨਾ ਨੂੰ ਤੁਰੰਤ ਪ੍ਰਾਇਵੇਟ ਗੱਡੀ ਰਾਹੀਂ ਬਲਾਚੌਰ ਦੇ ਤਿਆਗੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ। ਵਿੱਤ ਮੰਤਰੀ ਮਨਪ੍ਰੀਤ ਬਾਦਲ ਉਹਨਾ ਦੇ ਨਾਲ ਹੀ ਹਸਪਤਾਲ ਪਹੁੰਚ ਗਏ। ਇਸ ਲਈ ਇਹ ਪ੍ਰੋਗਰਾਮ ਵਿੱਚ ਹੀ ਰੱਦ ਕਰਨਾ ਪਿਆ।


author

Bharat Thapa

Content Editor

Related News