ਗਾਂਧੀ ਜਯੰਤੀ ਮੌਕੇ NIT ਜਲੰਧਰ ਵੱਲੋਂ ਚਲਾਈ ਗਈ ਸਫ਼ਾਈ ਮੁਹਿੰਮ
Wednesday, Oct 02, 2024 - 03:10 PM (IST)
ਜਲੰਧਰ (ਵੈੱਬ ਡੈਸਕ)- 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਚੱਲਣ ਵਾਲੇ ਸਵੱਛਤਾ ਦੀ ਸੇਵਾ 2024 ਮੁਹਿੰਮ ਤਹਿਤ ਐੱਨ. ਆਈ. ਟੀ. ਜਲੰਧਰ ਨੇ ਮਹਾਤਮਾ ਗਾਂਧੀ ਜਯੰਤੀ ਮੌਕੇ 'ਸਵੱਛ ਭਾਰਤ ਦਿਵਸ' ਮੌਕੇ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। 2 ਅਕਤੂਬਰ ਨੂੰ ਆਯੋਜਿਤ ਕੀਤੇ ਗਏ ਇਸ ਪ੍ਰੋਗਰਾਮ ਦਾ ਉਦੇਸ਼ ਫੈਕਲਟੀ ਵਿਦਿਆਰਥੀ ਅਤੇ ਸਟਾਫ਼ ਵਿਚਾਲੇ ਸਵੱਛਤਾ, ਵਾਤਾਵਰਣ ਸੁਰੱਖਿਆ ਨੂੰ ਵਾਧਾ ਦੇਣਾ ਸੀ।
'ਸਵੱਛ ਭਾਰਤ ਦਿਵਸ' ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ 'ਸਵੱਛ ਭਾਰਤ ਮੁਹਿੰਮ' ਦੀ 10ਵੀਂ ਵਰ੍ਹੇਗੰਢ 'ਤੇ ਆਯੋਜਿਤ ਕੀਤੀ ਗਈ। ਇਸ ਮੁਹਿੰਮ ਨੇ ਪਿਛਲੇ ਦਹਾਕੇ ਵਿਚ ਸਵੱਛਤਾ ਦੇ ਖੇਤਰ ਵਿਚ ਭਾਰਤ ਦੀ ਤਰੱਕੀ ਨੂੰ ਦਰਸਾਇਆ ਅਤੇ ਸਵੱਛਤਾ ਹੀ ਸੇਵਾ ਅੰਦੋਲਨ ਦੀ ਸਫ਼ਲਤਾ ਨੂੰ ਉਜਾਗਰ ਕੀਤਾ। ਇਸ ਸਾਲ ਦੀ ਥੀਮ 'ਸੁਭਾਅ ਸਵੱਛਤਾ ਸੰਸਕਾਰ ਸਵੱਛਤਾ' ਸੀ। ਜਿਸ ਦਾ ਉਦੇਸ਼ ਸਵੱਛਤਾ ਅਤੇ ਵਾਤਾਵਰਣ ਸਿਹਤ ਦਾ ਸੰਦੇਸ਼ ਫੈਲਾਉਣਾ ਸੀ।
ਇਹ ਵੀ ਪੜ੍ਹੋ- ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਕਪੂਰਥਲਾ ਦੇ ਮੁੰਡੇ ਦੀ ਅਮਰੀਕਾ 'ਚ ਮੌਤ, ਕੁਝ ਦਿਨ ਬਾਅਦ ਸੀ ਵਿਆਹ
ਇਸ ਮੁਹਿੰਮ ਦਾ ਉਦਘਾਟਨ ਸੰਸਥਾ ਦੇ ਨਿਰਦੇਸ਼ਕ ਪ੍ਰੋ. ਵਿਨੋਦ ਕੁਮਾਰ ਕਨੌਜੀਆ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਪ੍ਰੋ. ਅਜੈਬੰਸਲ (ਰਜਿਸਟਰਾਰ), ਪ੍ਰੋ. ਰਮਨਬੇਦੀ (ਡੀਨ ਅਕਾਦਮਿਕ), ਪ੍ਰੋ. ਅਨੀਸ਼ ਸਚਦੇਵਾ, (ਡੀਨ ਵਿਦਿਆਰਥੀ ਕਲਿਆਣ), ਪ੍ਰੋ. ਮਮਤਾ ਖੋਸਲਾ, (ਡੀਨ ਉਦਯੋਗ ਅਤੇ ਅੰਤਰਾਸ਼ਟਰੀ ਸੰਬੰਧ) ਪ੍ਰੋ. ਸੁਭਾਸ਼ ਚੰਦਰ, (ਡੀਨ ਯੋਜਨਾ ਅਤੇ ਵਿਕਾਸ), ਡਾ. ਕਿਰਨ ਸਿੰਘ ਅਤੇ ਡਾ. ਅਸ਼ੋਕ ਬੱਗਾ ਮੌਜੂਦ ਸਨ। ਕਈ ਫੈਕਲਟੀ ਮੈਂਬਰ, ਸਟਾਫ਼ ਅਤੇ ਵਿਦਿਆਰਥੀਆਂ ਨੇ ਇਸ ਮੁਹਿੰਮ ਵਿਚ ਸਰਗਰਮ ਰੂਪ ਨਾਲ ਹਿੱਸਾ ਲਿਆ ਅਤੇ ਕੰਪਲੈਕਸ ਦੀ ਸਫ਼ਾਈ ਕਰਕੇ ਸਵੱਛ ਵਾਤਾਵਰਣ ਬਣਾਏ ਰੱਖਣ ਦੇ ਪ੍ਰਤੀ ਵਚਨਬੱਧਤਾ ਵਿਖਾਈ। ਪ੍ਰੋ. ਕੰਨੌਜੀਆ ਨੇ ਸਾਫ਼-ਸਫ਼ਾਈ ਅਤੇ ਸਿਹਤਮੰਦ ਵਾਤਾਵਰਣ ਨੂੰ ਬਣਾਈ ਰੱਖਣ ਦੀ ਸਾਂਝੀ ਜ਼ਿੰਮੇਵਾਰੀ ਨੂੰ ਵਾਧਾ ਦੇਣ ਵਿਚ ਇਸ ਮੁਹਿੰਮ ਦੇ ਮਹੱਤਵ 'ਤੇ ਜ਼ੋਰ ਦਿੱਤਾ ।
ਇਹ ਵੀ ਪੜ੍ਹੋ- ਨਸ਼ਾ ਵਿਕਰੀ ਨੂੰ ਲੈ ਕੇ ਪੰਜਾਬ ਪੁਲਸ ਸਖ਼ਤ, DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
17 ਸਤੰਬਰ ਤੋਂ 2 ਅਤਬੂਰ ਤੱਕ ਇਸ ਮੁਹਿੰਮ ਦੇ ਤਹਿਤ ਸੰਸਥਾ ਵਿਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ੍ਹਾਂ ਵਿਚ 'ਸਫ਼ਾਈ ਮਿੱਤਰ ਸੁਰੱਖਿਆ ਕੈਂਪ' ਥੀਮ ਤਹਿਤ ਇਕ ਸਿਹਤ ਜਾਂਚ ਕੈਂਪ ਅਤੇ ਸਵੱਛਤਾ ਦੀ ਸਹੁੰ ਸ਼ਾਮਲ ਸੀ। ਇਸ ਪਹਿਲ ਨੇ ਕੰਪਲੈਕਸ ਵਿਚ ਭਾਈਚਾਰੇ ਵਿਚ ਸਵੱਛਤਾ ਬਣਾਏ ਰੱਖਣ ਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੱਤੀ। ਜਲੰਧਰ ਦੇ ਸੂਰਾ ਸਥਿਤ ਸਰਕਾਰੀ ਮਿਡਲ ਸਕੂਲ ਵਿਚ ਸਵੱਛਤਾ ਮੁਹਿੰਮ 'ਤੇ ਆਧਾਰਿਤ ਕਈ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ। ਇਨ੍ਹਾਂ ਗਤੀਵਿਧੀਆਂ ਵਿਚ ਇਕ ਦਰੱਖਤ ਮਾਂ ਦੇ ਨਾਮ, ਨੁੱਕੜ ਨਾਟਕ, ਸਵੱਛਤਾ ਸੰਵਾਦ ਅਤੇ ਸਵੱਛਤਾ ਕਲਾਸ ਸ਼ਾਮਲ ਸਨ, ਜਿਨ੍ਹਾਂ ਦੇ ਮਕਸਦ ਵਿਦਿਆਰਥੀਆਂ ਨੂੰ ਵੱਖ-ਵੱਖ ਸਵੱਛ ਅਭਿਆਸਾਂ ਬਾਰੇ ਸਿੱਖਿਆ ਦੇਣਾ ਸੀ। ਪ੍ਰੋ. ਅਜੇ ਬੰਸਲ, ਰਜਿਸਟਰਾਰ ਨੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿਚ ਉਨ੍ਹਾਂ ਦੀ ਹਿੱਸੇਦਾਰੀ ਲਈ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਤਿਉਹਾਰਾਂ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ, ਇਥੇ ਰਹੇਗੀ ਪੂਰਨ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ