ਸਫਾਈ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਕੀਤੀ ਹਡ਼ਤਾਲ
Wednesday, Dec 12, 2018 - 06:29 AM (IST)

ਆਦਮਪੁਰ, (ਕਮਲਜੀਤ, ਦਿਲਬਾਗੀ, ਚਾਂਦ)- ਆਦਮਪੁਰ ਵਿਖੇ ਸਫਾਈ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦਫ਼ਤਰ ਆਦਮਪੁਰ ਦੇ ਮੁੱਖ ਗੇਟ ’ਤੇ ਹਡ਼ਤਾਲ ਕਰ ਕੇ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ 10 ਸਾਲ ਦੀ ਇੰਕਰੀਮੈਂਟ ਲਾਈ ਜਾਵੇ, ਜਿਨ੍ਹਾਂ ਕਰਮਚਾਰੀਆਂ ਦੀ ਮੌਤ ਹੋ ਗਈ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਬਣਦੇ ਸੇਵਾ ਲਾਭ ਦਿੱਤੇ ਜਾਣ ’ਤੇ ਨੌਕਰੀ ਦਿੱਤੀ ਜਾਵੇ, ਜੋ ਕਰਮਚਾਰੀ ਸੇਵਾਮੁਕਤ ਹੋ ਗਏ ਹਨ, ਉਨ੍ਹਾਂ ਦੇ ਬਕਾਏ ਜਾਰੀ ਕੀਤੇ ਜਾਣ, ਉਨ੍ਹਾਂ ਦੀ ਪੈਨਸ਼ਨ ਅੱਧੀ ਦੀ ਬਜਾਏ ਪੂਰੀ ਦਿੱਤੀ ਜਾਵੇ, ਠੰਡੀਅਾਂ-ਗਰਮ ਵਰਦੀਆਂ ਦੇ ਪੈਸੇ ਦਿੱਤੇ ਜਾਣ, ਜੋ ਮੁਲਾਜ਼ਮ ਠੇਕੇ ’ਤੇ ਕੰਮ ਕਰਦੇ ਹਨ, ਉਨ੍ਹਾਂ ਨੂੰ ਨਵੇਂ ਰੇਟਾਂ ਅਨੁਸਾਰ ਤਨਖਾਹ ਬੈਂਕ ਖਾਤੇ ਰਾਹੀਂ ਦਿੱਤੀ ਜਾਵੇ, ਜਿਨ੍ਹਾਂ ਕਰਮਚਾਰੀਆਂ ਦਾ ਪ੍ਰੋਵੀਡੈਂਟ ਫੰਡ ਜਮ੍ਹਾ ਨਹੀਂ ਹੋਇਆ, ਉਨ੍ਹਾਂ ਦਾ ਫੰਡ ਜਮ੍ਹਾ ਕਰਵਾਇਆ ਜਾਵੇ, ਮੁਲਾਜ਼ਮਾਂ ਦਾ ਬੀਮਾ ਕਰਵਾਇਆ ਜਾਵੇ, ਕੁੂਡ਼ਾ ਸੁੱਟਣ ਲਈ ਜਗ੍ਹਾ ਦਿੱਤੀ ਜਾਵੇ, 10 ਨਵੇਂ ਸਫਾਈ ਸੇਵਕਾਂ ਦੀ ਨਿਯੁਕਤੀ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੁਤਲੇ ਫੂਕ ਪ੍ਰਦਰਸ਼ਨ ਕੀਤੇ ਜਾਣਗੇ।