ਰੂਪਨਗਰ ਵਿਖੇ ਟਰੱਕ ’ਚੋਂ ਬਰਾਮਦ ਹੋਈ 5 ਕਿੱਲੋ ਅਫ਼ੀਮ, 2 ਮੁਲਜ਼ਮ ਗ੍ਰਿਫ਼ਤਾਰ

2021-09-23T18:13:15.337

ਰੂਪਨਗਰ (ਵਿਜੇ)-ਸਿਟੀ ਥਾਣਾ ਮੋਰਿੰਡਾ ਨੇ ਮੁਲਜ਼ਮਾਂ ਕੋਲੋਂ 5 ਕਿੱਲੋ ਅਫ਼ੀਮ ਬਰਾਮਦ ਹੋਣ ਦੇ ਮਾਮਲੇ ’ਚ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਪਰਚਾ ਦਰਜ ਕੀਤਾ। ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸੀ. ਆਈ. ਏ. ਸਟਾਫ਼ ਰੂਪਨਗਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਸਮਰਾਲਾ ਚੌਂਕ ਮੋਰਿੰਡਾ ਮੌਜੂਦ ਸੀ ਤਾਂ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਾਹਰਲੀ ਸਟੇਟ ਤੋਂ ਸਸਤੇ ਭਾਅ ਅਫ਼ੀਮ ਖ਼ਰੀਦ ਕੇ ਮਹਿੰਗੇ ਭਾਅ ਵੇਚਦੇ ਹਨ ਅਤੇ ਅੱਜ ਵੀ ਆਪਣੇ ਟਰੱਕ ’ਤੇ ਸਰਹੰਦ ਸਾਈਡ ਤੋਂ ਆ ਰਹੇ ਹਨ, ਜਿਨ੍ਹਾਂ ਨੂੰ ਨਾਕਾਬੰਦੀ ਕਰ ਕੇ ਚੈੱਕ ਕਰਨ ’ਤੇ 5 ਕਿੱਲੋ ਅਫ਼ੀਮ ਬਰਾਮਦ ਹੋਈ। ਪੁਲਸ ਨੇ ਦੋਸ਼ੀ ਗੁਰਿੰਦਰ ਸਿੰਘ ਉਰਫ਼ ਗਿੰਦਰੀ ਪੁੱਤਰ ਦਲਜੀਤ ਸਿੰਘ ਵਾਸੀ ਰਤਨਗੜ੍ਹ ਅਤੇ ਨੇਤਰ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਰੰਗੀਆਂ (ਮੋਰਿੰਡਾ) ਜ਼ਿਲ੍ਹਾ ਰੂਪਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਐੱਨ. ਡੀ. ਪੀ. ਐੱਸ. ਐਕਟ ਅਧੀਨ ਪਰਚਾ ਦਰਜ ਕਰ ਲਿਆ।
 


shivani attri

Content Editor

Related News