ਗੁਰਦਿਆਲ ਰਾਜੂ ਦੀ ਭਾਲ ਲਈ CIA ਸਟਾਫ਼ ਦੀ ਛਾਪੇਮਾਰੀ, ਘਰਾਂ ਤੋਂ ਫ਼ਰਾਰ ਚੱਲ ਰਹੇ ਮੁਲਜ਼ਮ

Saturday, Nov 16, 2024 - 05:20 PM (IST)

ਗੁਰਦਿਆਲ ਰਾਜੂ ਦੀ ਭਾਲ ਲਈ CIA ਸਟਾਫ਼ ਦੀ ਛਾਪੇਮਾਰੀ, ਘਰਾਂ ਤੋਂ ਫ਼ਰਾਰ ਚੱਲ ਰਹੇ ਮੁਲਜ਼ਮ

ਜਲੰਧਰ (ਵਰੁਣ)–ਮਕਸੂਦਾਂ ਸਬਜ਼ੀ ਮੰਡੀ ਵਿਚ ਦਫ਼ਤਰ ਲੈ ਕੇ ਡੱਬਾ ਟ੍ਰੇਡਰਜ਼ ਵਿਚ ਬਲੈਕਮਨੀ ਇਨਵੈਸਟ ਕਰਕੇ ਟੈਕਸ ਚੋਰੀ ਦੇ ਮਾਮਲੇ ਵਿਚ ਗੁਰਦਿਆਲ ਰਾਜੂ ਅਤੇ ਹਾਲ ਹੀ ਵਿਚ ਨਾਮਜ਼ਦ ਕੀਤੇ ਗਏ ਡੀ. ਸੀ. ਦੀ ਭਾਲ ਵਿਚ ਸੀ. ਆਈ. ਏ. ਸਟਾਫ਼ ਨੇ ਰੇਡ ਤੇਜ਼ ਕਰ ਦਿੱਤੀ ਹੈ। ਇਹ ਮੁਲਜ਼ਮ ਆਪਣੇ-ਆਪਣੇ ਘਰਾਂ ਤੋਂ ਫਰਾਰ ਹਨ। ਓਧਰ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦਾ ਸਰਗਣਾ ਚਾਰਜੀ ਗਿਰੋਹ ਦੇ ਫੜੇ ਜਾਣ ਦੇ ਅਗਲੇ ਹੀ ਦਿਨ ਵਿਦੇਸ਼ ਭੱਜ ਗਿਆ ਹੈ। ਪੁਲਸ ਨੇ ਉਸ ਦੇ ਨੰਬਰ ਦੀ ਕਾਲ ਡਿਟੇਲ ਵੀ ਕਢਵਾਈ ਹੈ, ਜਿਸ ਵਿਚ ਕੁਝ ਹੋਰ ਜਿਊਲਰਜ਼ ਦੇ ਨਾਂ ਸਾਹਮਣੇ ਆਏ ਹਨ ਅਤੇ ਜਲਦ ਪੁਲਸ ਉਨ੍ਹਾਂ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬੱਚੇ ਸਣੇ ਤਿੰਨ ਜੀਆਂ ਦੀ ਮੌਤ (ਵੀਡੀਓ)

ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਫੜੇ ਗਏ 5 ਮੁਲਜ਼ਮਾਂ ਨੂੰ ਰਿਮਾਂਡ ਖ਼ਤਮ ਹੋਣ ’ਤੇ ਜੇਲ੍ਹ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚਾਰਜੀ ਦੇ ਟਿਕਾਣਿਆਂ ’ਤੇ ਰੇਡ ਕੀਤੀ ਗਈ, ਜਿੱਥੋਂ ਪਤਾ ਲੱਗਾ ਕਿ ਸਿਰਫ਼ ਕੁਝ ਦਿਨ ਪਹਿਲਾਂ ਹੀ ਉਹ ਭਾਰਤ ਛੱਡ ਚੁੱਕਾ ਹੈ ਅਤੇ ਵਿਦੇਸ਼ ਭੱਜ ਗਿਆ। ਉਨ੍ਹਾਂ ਕਿਹਾ ਕਿ ਗੁਰਦਿਆਲ ਰਾਜੂ ਦੇ ਟਿਕਾਣਿਆਂ ’ਤੇ ਵੀ ਰੇਡ ਕੀਤੀ ਗਈ ਪਰ ਉਹ ਨਹੀਂ ਮਿਲਿਆ। ਪੁਲਸ ਨੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਦਬਾਅ ਬਣਾਇਆ ਹੋਇਆ ਹੈ ਕਿ ਉਹ ਖੁਦ ਹੀ ਸਰੰਡਰ ਕਰ ਦੇਵੇ।

ਇਸ ਮਾਮਲੇ ਵਿਚ ਹੋਰ ਵੀ ਕਈ ਜਿਊਲਰਜ਼ ਦੇ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਪੁਲਸ ਜਨਤਕ ਨਹੀਂ ਕਰ ਰਹੀ ਪਰ ਜਲਦ ਪੁਲਸ ਉਨ੍ਹਾਂ ਦੇ ਨਾਂ ਉਜਾਗਰ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ 8 ਨਵੰਬਰ ਨੂੰ ਸੀ. ਆਈ. ਏ. ਸਟਾਫ਼ ਨੇ ਮਕਸੂਦਾਂ ਸਬਜ਼ੀ ਮੰਡੀ ਸਥਿਤ ਇਕ ਦਫ਼ਤਰ ਵਿਚ ਰੇਡ ਕਰਕੇ ਜਤਿਸ਼ ਅਰੋੜਾ ਅਤੇ ਉਸ ਦੇ 4 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਲੋਕ ਡੱਬਾ ਟ੍ਰੇਡਰਜ਼ ਵਿਚ ਲੋਕਾਂ ਦੀ ਬਲੈਕਮਨੀ ਇਨਵੈਸਟ ਕਰਕੇ ਸ਼ੇਅਰਾਂ ਦੀ ਖ਼ਰੀਦੋ-ਫਰੋਖ਼ਤ ਕਰਦੇ ਸਨ ਅਤੇ 3 ਤਰ੍ਹਾਂ ਦੇ ਟੈਕਸ ਚੋਰੀ ਕਰਦੇ ਸਨ।

ਇਹ ਵੀ ਪੜ੍ਹੋ- 26 ਨਵੰਬਰ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਐਲਾਨ

ਪੁਲਸ ਨੇ ਉਸ ਤੋਂ ਬਾਅਦ ਗੁਰਦਿਆਲ ਰਾਜੂ ਦੇ ਟਿਕਾਣੇ ’ਤੇ ਰੇਡ ਕੀਤੀ ਸੀ, ਜਿੱਥੋਂ 20 ਲੱਖ ਰੁਪਏ ਨਕਦੀ ਮਿਲੇ ਸਨ। ਇਸ ਤੋਂ ਇਲਾਵਾ ਮੰਡੀ ਵਾਲੇ ਦਫ਼ਤਰ ਵਿਚੋਂ 2 ਲੱਖ ਰੁਪਏ, 8 ਮੋਬਾਇਲ, 2 ਕੰਪਿਊਟਰ, ਰਿਕਾਰਡ ਰਜਿਸਟਰ ਆਦਿ ਦੇ ਪੁਲਸ ਨੇ ਜ਼ਬਤ ਕੀਤੇ ਸਨ। ਥਾਣਾ ਨੰਬਰ 1 ਵਿਚ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ 5 ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਸੀ, ਜਿਸ ਤੋਂ ਬਾਅਦ ਲੁਧਿਆਣਾ ਦੇ ਚਾਰਜੀ ਦਾ ਨਾਂ ਸਾਹਮਣੇ ਆਇਆ ਸੀ ਅਤੇ ਉਹ ਇਸ ਧੰਦੇ ਦਾ ਮਾਸਟਰਮਾਈਂਡ ਸੀ।
 

ਇਹ ਵੀ ਪੜ੍ਹੋ- ਹੱਸਦਾ-ਵੱਸਦਾ ਉੱਜੜਿਆ ਘਰ, ਮਾਪਿਆਂ ਦੇ ਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰੇਗੀ ਹੈਰਾਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News