ਚੌਲਾਂਗ ਟੋਲ ਪਲਾਜ਼ਾ ਧਰਨੇ ’ਤੇ ਡਟੇ ਕਿਸਾਨਾਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਦਿੱਤਾ ਹੋਕਾ

Thursday, Feb 25, 2021 - 04:06 PM (IST)

ਚੌਲਾਂਗ ਟੋਲ ਪਲਾਜ਼ਾ ਧਰਨੇ ’ਤੇ ਡਟੇ ਕਿਸਾਨਾਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਦਿੱਤਾ ਹੋਕਾ

ਟਾਂਡਾ ਉੜਮੁੜ ( ਵਰਿੰਦਰ ਪੰਡਿਤ)- ਦੋਆਬਾ ਕਿਸਾਨ ਕਮੇਟੀ ਵੱਲੋ ਹਾਈਵੇਅ ਚੌਲਾਂਗ ਟੋਲ ਪਲਾਜ਼ਾ ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਖੋਲ੍ਹੇ ਮੋਰਚੇ ਦੌਰਾਨ ਲਾਏ ਗਏ ਧਰਨੇ ਦੇ 143ਵੇਂ ਦਿਨ ਵੀ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਹੋਕਾ ਦਿੱਤਾ। 

ਇਹ ਵੀ ਪੜ੍ਹੋ:ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਜਥੇਬੰਦੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਲੱਗੇ ਇਸ ਧਰਨੇ ਦੌਰਾਨ  ਗੁਰਮਿੰਦਰ ਸਿੰਘ, ਪ੍ਰਿਥਪਾਲ ਸਿੰਘ ਗੁਰਾਇਆ ਰਤਨ ਸਿੰਘ, ਗੁਰਦਿਆਲ ਸਿੰਘ, ਦਿਲਰਾਜ ਸਿੰਘ, ਤਰਲੋਚਨ ਸਿੰਘ ਰਾਹੀ, ਡਾ. ਭੀਮਾਂ ਦੇਹਰੀਵਾਲ ਆਦਿ ਬੁਲਾਰਿਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਦੇ ਹੋਏ ਆਖਿਆ ਕਿ ਦੇਸ਼ ਦੇ ਕਰੋੜਾਂ ਕਿਸਾਨਾਂ ਦੀਆਂ ਭਾਵਨਾਵਾਂ ਦੀ ਸਾਰ ਨਾ ਲੈ ਕੇ ਮੋਦੀ ਸਰਕਾਰ ਹੁਣ ਵੀ ਆਪਣੇ ਭਾਈਵਾਲ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ, ਜਿਸ ਨਾਲ ਅੰਨਦਾਤਿਆਂ ਵਿੱਚ ਲਗਾਤਾਰ ਰੋਸ ਵੱਧ ਰਿਹਾ ਹੈ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਨੇ ਮੁੜ ਸ਼ਾਇਰਾਨਾ ਅੰਦਾਜ਼ ’ਚ ਕੇਂਦਰ ਸਰਕਾਰ ’ਤੇ ਟਵਿੱਟਰ ਰਾਹੀਂ ਵਿੰਨ੍ਹੇ ਨਿਸ਼ਾਨੇ

ਉਨ੍ਹਾਂ ਆਖਿਆ ਆਉਣ ਵਾਲੇ ਦਿਨਾਂ ਵਿੱਚ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ  ਕਰਨੈਲ ਸਿੰਘ, ਅਵਤਾਰ ਸਿੰਘ ਜਹੂਰਾ, ਹਰਬੰਸ ਸਿੰਘ ਕੰਗ, ਪਵਨਦੀਪ ਸਿੰਘ, ਰਾਜਬੀਰ ਸਿੰਘ, ਅਵਤਾਰ ਸਿੰਘ, ਹਰਕੀਰਤ ਸਿੰਘ, ਬਲਕਾਰ ਸਿੰਘ ਜਹੂਰਾ, ਪਰਗਟ ਸਿੰਘ ,ਅਮਰੀਕ ਸਿੰਘ, ਚੰਨਣ ਸਿੰਘ ਖੋਜਪੁਰ, ਗੁਰਦੇਵ ਸਿੰਘ, ਸਵਰਨ ਸਿੰਘ ,ਸਾਧੂ ਸਿੰਘ,ਜਗਤਾਰ ਸਿੰਘ ,ਹਰਭਜਨ ਸਿੰਘ ਰਾਪੁਰ, ਸਰਦੂਲ ਸਿੰਘ ਆਦਿ ਮੌਜੂਦ ਸਨ। 

ਇਹ ਵੀ ਪੜ੍ਹੋ: ਹਰਪਾਲ ਚੀਮਾ ਨੇ ਨੌਦੀਪ ਕੌਰ ਦੀ ਰਿਹਾਈ ਲਈ ਹਰਿਆਣਾ ਦੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ


author

shivani attri

Content Editor

Related News