ਪੰਜਾਬ ਕੇਸਰੀ ਸੈਂਟਰ ਆਫ ਐਕਸੀਲੈਂਸ ਵੱਲੋਂ ਚੈੱਸ ਮੁਕਾਬਲੇ ਦਾ ਆਯੋਜਨ
Saturday, Oct 13, 2018 - 12:45 PM (IST)

ਜਲੰਧਰ (ਸੋਨੂੰ)— ਪੰਜਾਬ ਕੇਸਰੀ ਸੈਂਟਰ ਆਫ ਐਕਸੀਲੈਂਸ ਵੱਲੋਂ ਦਿ ਗਲੇਰੀਆ ਡੀ. ਐੱਲ. ਐੱਫ. ਮਾਲ 'ਚ 12ਵੇਂ ਚੈੱਸ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ 'ਚ ਲਗਭਗ 400-450 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਮੁਕਾਬਲੇ 'ਚ ਪੰਜਾਬ, ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਤੋਂ ਖਿਡਾਰੀ ਸ਼ਾਮਲ ਹੋਏ ਹਨ।
ਇਸ ਮੌਕੇ ਜਲੰਧਰ ਚੈੱਸ ਐਸੋਸੀਏਸ਼ਨ ਦੇ ਸੈਕਟਰੀ ਮਨੀਸ਼ ਥਾਪਰ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਮੁਕਾਬਲੇ ਦਾ ਉਦਘਾਟਨ ਕੀਤਾ।