ਵਿਦੇਸ਼ ਭੇਜਣ ਦੇ ਨਾਂ ’ਤੇ ਜ਼ਿਮੀਂਦਾਰ ਨਾਲ ਲੱਖਾਂ ਦੀ ਠੱਗੀ, ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ
Tuesday, Aug 06, 2024 - 04:51 PM (IST)
ਜਲੰਧਰ (ਰਮਨ)–ਲੋਹੀਆਂ ਦੇ ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ 10 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣਾ ਨੰਬਰ 2 ਦੀ ਪੁਲਸ ਨੇ ਗਗਨ ਵਿਹਾਰ ਦੇ ਟਰੈਵਲ ਏਜੰਟ ਸਤਵਿੰਦਰ ਸਿੰਘ ਉਰਫ ਸ਼ੰਟੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਨੰਬਰ 2 ਦੀ ਪੁਲਸ ਨੂੰ 8 ਫਰਵਰੀ 2023 ਨੂੰ ਦਿੱਤੀ ਸ਼ਿਕਾਇਤ ਵਿਚ ਜ਼ਿਮੀਂਦਾਰ ਹਰਬੰਸ ਸਿੰਘ ਨਿਵਾਸੀ ਲੋਹੀਆਂ ਨੇ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ। ਜਦੋਂ ਉਸ ਦੇ ਇਕ ਜਾਣਕਾਰ ਨੇ ਉਸਨੂੰ ਕਪੂਰਥਲਾ ਚੌਕ ਵਿਚ ਆਫਿਸ ਚਲਾਉਣ ਵਾਲੇ ਸਤਵਿੰਦਰ ਸਿੰਘ ਬਾਰੇ ਦੱਸਿਆ ਤਾਂ ਉਹ ਉਸ ਕੋਲ ਗਿਆ। ਉਸਨੇ ਉਸਦੇ ਬੇਟੇ ਗੁਰਮੀਤ ਸਿੰਘ ਨੂੰ ਅਮਰੀਕਾ ਭੇਜਣ ਦੀ ਗੱਲ ਕਹੀ ਅਤੇ ਦਸਤਾਵੇਜ਼ਾਂ ਦੇ ਨਾਲ 10 ਲੱਖ ਰੁਪਏ ਲੈ ਲਏ।
ਇਹ ਵੀ ਪੜ੍ਹੋ- ਮਾਲ ਗੱਡੀ 'ਤੇ ਚੜ੍ਹ ਕੇ ਰੀਲ ਬਣਾਉਂਦੇ ਵਿਦਿਆਰਥੀ ਨਾਲ ਵਾਪਰਿਆ ਹਾਦਸਾ, ਆਇਆ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ
ਇਸ ਤੋਂ ਬਾਅਦ ਏਜੰਟ ਨੇ ਨਾ ਤਾਂ ਉਸ ਦੇ ਬੇਟੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਲਗਭਗ ਡੇਢ ਸਾਲ ਦੀ ਲੰਮੀ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ, ਮੁਲਜ਼ਮ ਫ਼ਰਾਰ ਦੱਸਿਆ ਜਾ ਰਿਹਾ ਹੈ, ਜਿਸ ਦੀ ਭਾਲ ਵਿਚ ਪੁਲਸ ਛਾਪੇਮਾਰੀ ਕਰ ਰਹੀ ਹੈ। ਪੁਲਸ ਅਨੁਸਾਰ ਜਲਦ ਏਜੰਟ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- CM ਭਗਵੰਤ ਮਾਨ ਦੀ ਅਪੀਲ, ਮੁਫ਼ਤ ਬਿਜਲੀ ਲੈਣ ਵਾਲੇ ਕਿਸਾਨ ਖੇਤਾਂ 'ਚ ਜ਼ਰੂਰ ਲਗਾਉਣ 4-4 ਰੁੱਖ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ