ਮੁੱਦਾ ਸਵਦੇਸ਼ੀਕਰਨ ਦਾ ਪਰ ਸਵਦੇਸ਼ੀ ਨੂੰ ਹੀ ਕਰ ਦਿੱਤਾ ਬੈਨ

6/3/2020 12:40:26 PM

ਜਲੰਧਰ (ਕਮਲੇਸ਼)— ਗ੍ਰਹਿ ਮੰਤਰਾਲਾ ਦੇ ਸੈਂਟਰਲ ਆਰਮਡ ਪੁਲਸ ਫੋਰਸ ਦੀਆਂ ਕੰਟੀਨਾਂ 'ਚ ਇੰਪੋਰਟਡ ਆਈਟਮਸ ਨੂੰ ਬੈਨ ਕਰਨ ਦੇ ਹੁਕਮਾਂ ਤੋਂ ਬਾਅਦ ਕੇਂਦਰੀ ਪੁਲਸ ਕਲਿਆਣ ਭੰਡਾਰ ਨੇ ਇਕ ਲਿਸਟ ਜਾਰੀ ਕੀਤੀ, ਜਿਸ 'ਚ ਭਾਰਤ 'ਚ ਹੀ ਮੈਨਿਊਫੈਕਚਰਿੰਗ ਅਤੇ ਅਸੈਂਬਲ ਹੋ ਰਹੀਆਂ ਆਈਟਮਸ ਨੂੰ ਬੈਨ ਕਰ ਦਿੱਤਾ ਗਿਆ। ਗਲਤੀ ਦਾ ਅਹਿਸਾਸ ਹੋਣ 'ਤੇ 1 ਜੂਨ ਨੂੰ ਸਰਕਾਰ ਨੇ ਇਸ ਲਿਸਟ ਨੂੰ ਰੱਦ ਕਰ ਦਿੱਤਾ।

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਆਤਮਨਿਰਭਰਤਾ ਦਾ ਸੰਦੇਸ਼ ਜਾਰੀ ਕੀਤਾ ਸੀ ਅਤੇ ਸਵਦੇਸ਼ੀਕਰਨ 'ਤੇ ਜ਼ੋਰ ਦਿੱਤਾ ਸੀ, ਜਿਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 13 ਮਈ ਨੂੰ ਹੁਕਮ ਜਾਰੀ ਕੀਤੇ ਸਨ ਕਿ 1 ਜੂਨ ਤੋਂ ਬਾਅਦ ਕੇਂਦਰੀਕਰਨ ਹਥਿਆਰਬੰਦ ਪੁਲਸ ਫੋਰਸ ਨੂੰ ਇੰਪੋਰਟਡ ਆਈਟਮਸ ਦੀ ਵਿਕਰੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ 'ਤੇ ਅਮਲ ਕਰਦੇ ਹੋਏ ਕੇਂਦਰੀ ਪੁਲਸ ਕਲਿਆਣ ਭੰਡਾਰ ਦੇ ਸੀ. ਈ. ਓ. ਆਰ. ਐੱਮ. ਮੀਨਾ ਨੇ 29 ਮਈ ਨੂੰ ਇਕ ਲਿਸਟ ਜਾਰੀ ਕੀਤੀ, ਜਿਸ 'ਚ 1000 ਦੇ ਲਗਭਗ ਇੰਪੋਰਟਡ ਆਈਟਮਸ ਨੂੰ ਬੈਨ ਕੀਤਾ ਗਿਆ। 1 ਜੂਨ ਨੂੰ ਕੇਂਦਰੀ ਪੁਲਸ ਕਲਿਆਣ ਭੰਡਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਕਿ ਲਿਸਟ 'ਚ ਅਜਿਹੀਆਂ ਆਈਟਮਸ ਨੂੰ ਸ਼ਾਮਲ ਕਰ ਲਿਆ ਗਿਆ ਹੈ ਜੋ ਕਿ ਭਾਰਤ 'ਚ ਹੀ ਮੈਨਿਊਫੈਕਚਰ ਜਾਂ ਅਸੈਂਬਲ ਹੁੰਦੀਆਂ ਹਨ, ਜਿਸ ਤੋਂ ਬਾਅਦ ਸਰਕਾਰ ਵਲੋਂ ਇਸ ਲਿਸਟ ਨੂੰ ਰੱਦ ਕਰ ਦਿੱਤਾ ਗਿਆ।

ਕੇਂਦਰੀ ਹਥਿਆਰਬੰਦ ਪੁਲਸ ਫੋਰਸ ਦੇ ਡਾਇਰੈਕਟਰ ਜਨਰਲ ਏ. ਪੀ. ਮਹੇਸ਼ਵਰੀ ਦਾ ਬਿਆਨ ਆਇਆ ਕਿ ਲਿਸਟ 'ਚ ਕੁਝ ਪ੍ਰੋਡਕਟਸ ਗਲਤੀ ਨਾਲ ਐਡ ਹੋ ਗਏ ਸਨ। ਨਵੀਂ ਲਿਸਟ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ। ਜਾਂਚ ਹੋ ਰਹੀ ਹੈ ਕਿ ਗਲਤੀ ਕਿਥੇ ਹੋਈ ਹੈ ਅਤੇ ਮਾਮਲੇ 'ਚ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਉਥੇ ਹੀ ਇਸ ਮਾਮਲੇ ਨੂੰ ਲੈ ਕੇ ਸੀ. ਆਰ. ਪੀ. ਐੱਫ. ਨੇ ਇਕ ਟਵੀਟ ਵੀ ਕੀਤਾ ਅਤੇ ਉਸ 'ਚ ਕਿਹਾ ਹੈ ਕਿ ਗਲਤੀ ਕੇਂਦਰੀ ਪੁਲਸ ਕਲਿਆਣ ਭੰਡਾਰ ਦੇ ਸੀ. ਈ. ਓ. ਦੇ ਪੱਧਰ 'ਤੇ ਹੋਈ ਹੈ।
ਉਧਰ ਇਸ ਸਾਰੇ ਮਾਮਲੇ ਨੂੰ ਲੈ ਕੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸਾਰਾ ਮਾਮਲਾ ਜਲਦਬਾਜ਼ੀ 'ਚ ਲਿਆ ਗਿਆ ਫੈਸਲਾ ਹੈ। ਜ਼ਰੂਰੀ ਨਹੀਂ ਕਿ ਜੇ ਕਿਸੇ ਬ੍ਰਾਂਡ ਦਾ ਨਾਂ ਵਿਦੇਸ਼ੀ ਹੈ ਤਾਂ ਉਹ ਵਿਦੇਸ਼ 'ਚ ਬਣਿਆ ਹੋਵੇ। ਐੱਫ. ਡੀ. ਆਈ. ਦੇ ਤਹਿਤ ਕਈ ਬ੍ਰਾਂਡ ਭਾਰਤ 'ਚ ਵੀ ਬਣਾਏ ਜਾਂਦੇ ਹਨ।

ਇਨ੍ਹਾਂ ਆਈਟਮਸ ਨੂੰ ਕਰ ਦਿੱਤਾ ਗਿਆ ਸੀ ਬੈਨ
ਕੇਂਦਰੀ ਪੁਲਸ ਕਲਿਆਣ ਭੰਡਾਰ ਵਲੋਂ ਜਾਰੀ ਲਿਸਟ 'ਚ ਡਾਬਰ ਦੇ ਪ੍ਰੋਡਕਟਸ, ਬਜਾਜ ਇਲੈਕਟ੍ਰਾਨਿਕਸ ਦੇ ਲਗਭਗ 30 ਪ੍ਰੋਡਕਟਸ, ਵੀ. ਆਈ. ਪੀ. ਇੰਡਸਟਰੀਜ਼ ਦੀ ਸੰਪੂਰਨ ਰੇਂਜ, ਟਾਈਮੈਕਸ ਘੜੀਆਂ, ਪਰੋਕਟਰ ਐਂਡ ਗੈਂਬਲਿੰਗ ਦੀ ਸ਼ੈਵਿੰਗ ਰੈਂਜ, ਫਿਲਿਪਸ ਹੋਮ ਅਪਲਾਇੰਸਿਸ, ਹਿੰਦੁਸਤਾਨ ਯੂਨੀਲਿਵਰ ਲਿਮਟਡ, ਪੈਨਾਸੋਨਿਕ ਵੈਕਿਊ ਕਲੀਨਰ, ਨੈਸਲੇ ਮਿਲਕ, ਐੱਲ. ਜੀ. ਰੈਂਜ, ਕੋਲਗੇਟ ਹਾਈਜਿਨ ਪ੍ਰੋਡਕਟਸ ਨੂੰ ਬੈਨ ਕਰ ਦਿੱਤਾ ਸੀ। ਜਾਣਕਾਰੀ ਮੁਤਾਬਕ ਕੰਟੀਨ 'ਚ ਵਿਕਣ ਵਾਲੇ ਸਮਾਨ ਨੂੰ ਕੈਟਾਗਰੀਜ਼ 'ਚ ਵੰਡਿਆ ਗਿਆ ਹੈ। ਪਹਿਲੀ ਕੈਟਾਗਰੀ ਅਜਿਹੀਆਂ ਆਈਟਮਸ ਹਨ, ਜਿਨ੍ਹਾਂ ਦੀ ਮੈਨਿਊਫੈਕਚਰਿੰਗ ਭਾਰਤ 'ਚ ਹੁੰਦੀ ਹੈ। ਦੂਜੀ ਕੈਟਾਗਰੀ 'ਚ ਸ਼ਾਮਲ ਪ੍ਰੋਡਕਟਸ ਨੂੰ ਭਾਰਤ 'ਚ ਅਸੈਂਬਲ ਕੀਤਾ ਜਾਂਦਾ ਹੈ ਅਤੇ ਅਸੈਂਬਲ ਕਰਨ ਲਈ ਇੰਪੋਰਟਡ ਰਾਅ ਮੈਟੀਰੀਅਲ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਤੀਜੀ ਕੈਟਾਗਰੀ 'ਚ ਸ਼ਾਮਲ ਸਾਰੇ ਪ੍ਰੋਡਕਟਸ ਨੂੰ ਵਿਦੇਸ਼ ਤੋਂ ਇੰਪੋਰਟ ਕੀਤਾ ਜਾਂਦਾ ਹੈ।

ਸਾਲਾਨਾ 2800 ਕਰੋੜ ਦਾ ਬਿਜ਼ਨੈਸ ਕਰਦੀਆਂ ਹਨ ਕੰਟੀਨਸ
13 ਮਈ ਨੂੰ ਜਾਰੀ ਬਿਆਨ 'ਚ ਅਮਿਤ ਸ਼ਾਹ ਨੇ ਕਿਹਾ ਕਿ ਕੰਟੀਨਸ ਸਾਲਾਨਾ ਲਗਭਗ 2800 ਕਰੋੜ ਦਾ ਬਿਜਨਸ ਕਰਦੀਆਂ ਹਨ। ਕੰਟੀਨਸ 50 ਲੱਖ ਦੇ ਲਗਭਗ ਸੁਰੱਖਿਆ ਫੋਰਸਾਂ ਦੇ ਪਰਿਵਾਰਾਂ ਨੂੰ ਸਰਵਿਸ ਦੇ ਰਹੀਆਂ ਹਨ, ਜਿਨ੍ਹਾਂ 'ਚ ਕੇਂਦਰੀ ਹਥਿਆਰਬੰਦ ਪੁਲਸ ਫੋਰਸ, ਬਾਰਡਰ ਸਿਕਿਓਰਿਟੀ ਫੋਰਸ, ਆਈ. ਟੀ. ਬੀ. ਪੀ., ਸੀ. ਆਈ. ਐੱਸ. ਐੱਫ. , ਹਥਿਆਰਬੰਦ ਸਰਹੱਦ ਫੋਰਸ, ਐੱਨ. ਐੱਸ. ਜੀ. ਅਤੇ ਅਸਾਮ ਰਾਈਫਲਸ ਸ਼ਾਮਲ ਹਨ। ਦੇਸ਼ 'ਚ ਲਗਭਗ 119 ਮਾਸਟਰ ਅਤੇ 1625 ਸਬਸੀਡਰੀ ਕੰਟੀਨਸ ਹਨ।
 


shivani attri

Content Editor shivani attri