ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲਿਜਾਣ ਵਾਲੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ

Wednesday, Dec 11, 2024 - 12:33 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ )-ਟਾਂਡਾ ਉੜਮੁੜ ਦੇ ਕਿਸੇ ਵਾਰਡ ਨਾਲ ਸੰਬੰਧਤ 21 ਵਰ੍ਹਿਆਂ ਦੀ ਕੁੜੀ ਨੂੰ ਵਿਆਹ ਕਰਵਾਉਣ ਲਈ ਕਿਧਰੇ ਲਿਜਾਣ ਵਾਲੇ ਨੌਜਵਾਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੜੀ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਵਿਸ਼ਾਲ ਕੁਮਾਰ ਪੁੱਤਰ ਮਨਜੀਤ ਕੁਮਾਰ, ਮਨਜੀਤ ਕੁਮਾਰ ਪੁੱਤਰ ਦੌਲਤ ਰਾਮ, ਊਸ਼ਾ ਰਾਣੀ ਪਤਨੀ ਮਨਜੀਤ ਕੁਮਾਰ, ਪ੍ਰਿੰਸ ਕੁਮਾਰ ਪੁੱਤਰ ਮਨਜੀਤ ਕੁਮਾਰ, ਅਜੇ ਪੁੱਤਰ ਮਨਜੀਤ ਕੁਮਾਰ, ਪ੍ਰਿੰਸ ਦੀ ਪਤਨੀ ਦੇ ਖ਼ਿਲਾਫ਼ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਸ਼ਾਲ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਹਮ ਸਲਾਹ ਹੋ ਕੇ ਵਿਆਹ ਕਰਵਾਉਣ ਦੀ ਨੀਅਤ ਨਾਲ ਉਸ ਦੀ ਕੁੜੀ ਨੂੰ ਕਿਧਰੇ ਲੈ ਗਿਆ ਹੈ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਕੁੜੀ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰਵਾ ਦਿੱਤੀ ਹੈ। 

ਇਹ ਵੀ ਪੜ੍ਹੋ- ਫਗਵਾੜਾ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉੱਡੀ ਅਫ਼ਵਾਹ, ਸਖ਼ਤ ਐਕਸ਼ਨ ਦੀ ਤਿਆਰੀ 'ਚ ਪੁਲਸ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News