ਛੱਤ ''ਤੇ ਮੰਜਾ ਲੈਣ ਲਈ ਗਏ ਕਾਰ ਵਰਕਸ਼ਾਪ ਕਾਰੋਬਾਰੀ ਦਾ ਪੈਰ ਫਿਸਲਿਆ, ਮੌਤ
Sunday, Mar 01, 2020 - 11:20 AM (IST)
ਜਲੰਧਰ (ਮ੍ਰਿਦੁਲ)— ਕਿਸ਼ਨਪੁਰਾ ਮੁਹੱਲਾ 'ਚ ਰਹਿਣ ਵਾਲੇ ਕਾਰ ਵਰਕਸ਼ਾਪ ਕਾਰੋਬਾਰੀ ਨਿਤਿਨ ਜੋਸ਼ੀ ਮੀਂਹ ਦੇ ਪਾਣੀ ਕਾਰਨ ਘਰ ਦੀ ਛੱਤ ਤੋਂ ਪੈਰ ਸਲਿੱਪ ਕਰਨ ਕਾਰਨ ਡਿੱਗ ਗਏ, ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਮੀਂਹ ਕਾਫੀ ਪੈ ਰਿਹਾ ਸੀ। ਹਾਲਾਂਕਿ ਮਾਮਲੇ ਨੂੰ ਲੈ ਕੇ ਪਰਿਵਾਰ ਵਾਲਿਆਂ ਵੱਲੋਂ 174 ਦੀ ਕਾਰਵਾਈ ਕੀਤੀ ਗਈ ਹੈ।
ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਨਿਤਿਨ ਜੋਸ਼ੀ (40) ਦੀ ਪਤਨੀ ਪ੍ਰਿਯੰਕਾ ਨੇ ਦੱਸਿਆ ਕਿ ਪਤੀ ਨਿਤਿਨ ਗੋਬਿੰਦਗੜ੍ਹ ਮੁਹੱਲਾ 'ਚ ਕਾਰ ਵਰਕਸ਼ਾਪ ਕਾਰੋਬਾਰੀ ਸਨ ਅਤੇ ਉਸ ਦੀਆਂ ਦੋ ਬੇਟੀਆਂ 2 ਸਾਲ ਅਤੇ 7 ਸਾਲ ਦੀਆਂ ਹਨ। ਸਵੇਰੇ ਮੀਂਹ ਪੈਣ ਕਾਰਨ ਉਸ ਦੇ ਪਤੀ ਘਰ ਹੀ ਸਨ। ਮੀਂਹ ਦੌਰਾਨ ਉਹ ਛੱਤ 'ਤੇ ਪਏ ਮੰਜੇ ਨੂੰ ਲੈਣ ਲਈ ਗਏ। ਉਨ੍ਹਾਂ ਨੇ ਕੈਂਚੀ ਚੱਪਲ ਪਾਈ ਹੋਈ ਸੀ, ਮੰਜੇ ਲੈ ਕੇ ਹੇਠਾਂ ਲਿਆਉਂਦੇ ਸਮੇਂ ਅਚਾਨਕ ਉਨ੍ਹਾਂ ਦਾ ਪੈਰ ਸਲਿੱਪ ਹੋ ਗਿਆ ਅਤੇ ਮੰਜੇ ਸਮੇਤ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ ਸਮੇਂ ਇਹ ਹਾਦਸਾ ਹੋਇਆ ਸਾਹਮਣੇ ਵਾਲੇ ਮਕਾਨ 'ਚ ਰਹਿੰਦੀ ਔਰਤ ਨੇ ਉਨ੍ਹਾਂ ਨੂੰ ਡਿੱਗਦੇ ਹੋਏ ਦੇਖਿਆ ਸੀ, ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਹਾਦਸਾ ਹੋ ਗਿਆ ਹੈ। ਜਾਂਚ ਕਰ ਰਹੇ ਏ. ਐੱਸ. ਆਈ. ਅਜਮੇਰ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਸੂਚਨਾ ਆਈ ਸੀ ਕਿ ਕਿਸੇ ਵਿਅਕਤੀ ਨੇ ਸੁਸਾਈਡ ਕੀਤਾ ਹੈ ਜਦੋਂ ਜਾ ਕੇ ਜਾਂਚ ਕੀਤੀ ਤਾਂ ਹਾਦਸਾ ਪਾਇਆ ਗਿਆ।