ਚੰਡੀਗੜ੍ਹ-ਨਵਾਂਸ਼ਹਿਰ ਹਾਈਵੇਅ ''ਤੇ ਵਾਪਰਿਆ ਹਾਦਸਾ, ਬੁਰੀ ਤਰ੍ਹਾਂ ਨੁਕਸਾਨੀ ਗਈ ਕਾਰ

Thursday, Dec 12, 2024 - 06:44 PM (IST)

ਕਾਠਗੜ੍ਹ (ਰਾਜੇਸ਼ ਸ਼ਰਮਾ)-ਚੰਡੀਗੜ੍ਹ ਨਵਾਂਸ਼ਹਿਰ ਹਾਈਵੇ ਮਾਰਗ ’ਤੇ ਇਕ ਸੜਕ ਹਾਦਸਾ ਹੋਣ ਦਾ ਸਮਾਚਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਐੱਫ਼. ਦੇ ਇੰਚਾਰਜ ਏ. ਐੱਸ. ਆਈ. ਪ੍ਰਵੀਨ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਕਿਸੇ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਹੈ ਕਿ ਕਾਰ ਪਿੰਡ ਰਾਏਪਰ ਨੰਗਲ ਦੇ ਢਾਬੇ ਸਾਹਮਣੇ ਹਾਦਸਾ ਹੋਇਆ ਹੈ, ਜਿਸ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਐੱਫ਼. ਦੀ ਟੀਮ ਮੌਕੇ ’ਤੇ ਪਹੁੰਚ ਗਈ ਤਾਂ ਵੇਖਿਆ ਕਿ ਕਿਸੇ ਅਣਪਛਾਤੇ ਵਾਹਨ ਨੇ ਕਾਰ ਨੂੰ ਸਾਈਡ ਮਾਰ ਦਿੱਤੀ ਜੋ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ, ਪੱਛਮੀ ਗੜਬੜੀ ਨੇ ਬਦਲਿਆ ਪੰਜਾਬ ਦਾ ਮੌਸਮ, ਅਲਰਟ ਜਾਰੀ
ਉਨ੍ਹਾਂ ਨੇ ਦੱਸਿਆ ਹੈ ਕਿ ਕਾਰ ਚੰਡੀਗੜ੍ਹ ਤੋਂ ਜਲੰਧਰ ਸਾਈਡ ਨੂੰ ਜਾ ਰਹੀ ਸੀ, ਜਿਸ ਵਿਚ ਚਾਰ ਨੌਜਵਾਨ ਸਵਾਰ ਸਨ। ਆਕਾਸ਼ਦੀਪ ਸਿੰਘ ਪੁੱਤਰ ਮਲਕੀਤ ਸਿੰਘ ਪਿੰਡ ਚੱਕ ਬੰਡਾਲਾ ਤਹਿਸੀਲ ਸ਼ਾਹਕੋਟ ਗੱਡੀ ਨੂੰ ਚਲਾ ਰਿਹਾ ਸੀ ਜਦੋਂ ਇਹ ਪਿੰਡ ਰਾਏਪੁਰ ਨੰਗਲ ਦੇ ਇਕ ਢਾਬੇ ਸਾਹਮਣੇ ਪਹੁੰਚੇ ਤਾਂ ਕੋਈ ਅਣਪਛਾਤੇ ਵਾਹਨ ਇਨ੍ਹਾਂ ਨੂੰ ਸਾਈਡ ਮਾਰ ਗਿਆ ਜਿਸ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇਸ ਹਾਦਸੇ ਦੌਰਾਨ ਕਾਰ ’ਚ ਸਵਾਰ ਚਾਰ ਨੌਜਵਾਨਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ, ਇਸ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਨੂੰ ਵੀ ਦਿੱਤੀ ਗਈ। ਹਾਦਸੇ ’ਚ ਨੁਕਸਾਨੀ ਗਈ ਕਾਰ ਨੂੰ ਸੜਕ ਤੋਂ ਹਟਾ ਕੇ ਸਾਈਡ ’ਤੇ ਕਰਵਾ ਦਿੱਤੀ ਗਈ ਅਤੇ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਾਲੂ ਕਰਵਾਇਆ ਗਿਆ।

ਇਹ ਵੀ ਪੜ੍ਹੋ- ਪੰਜਾਬ 'ਚ ਵੱਧਣ ਲੱਗਾ ਠੰਡ ਦਾ ਪ੍ਰਕੋਪ, ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਜਾਰੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News