ਕੈਪਟਨ ਸਰਕਾਰ ਲੋਕਾਂ ਨੂੰ ਜਾਤੀ ਤੇ ਫਿਰਕੂ ਹਿੰਸਾ ''ਚ ਧੱਕਣ ਦੀ ਕਰ ਰਹੀ ਕੋਸ਼ਿਸ਼ : ਨੀਤੀ ਤਲਵਾੜ

10/28/2020 6:37:16 PM

ਗੜ੍ਹਸ਼ੰਕਰ,(ਸ਼ੋਰੀ)- ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਤੋਂ ਸੂਬੇ ਦੀ ਉਪ ਪ੍ਰਧਾਨ ਨੀਤੀ ਤਲਵਾੜ ਨੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਦੱਸਿਆ ਕਿ ਪਾਰਟੀ ਦੀ ਸੂਬਾ ਪ੍ਰਧਾਨ ਮੋਨਾ ਜਾਇਸਵਾਲ ਦੀ ਅਗਵਾਈ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੰਡੀਗੜ੍ਹ•'ਚ ਘਿਰਾਓ ਕਰਨ ਦਾ ਅੱਜ ਦੇ ਦਿਨ ਦਾ ਐਲਾਨ ਕਰ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਸਵੇਰੇ ਸੂਰਜ ਚੜਨ ਤੋਂ ਪਹਿਲਾਂ ਹੀ ਭਾਰੀ ਗਿਣਤੀ ਵਿਚ ਪੁਲਸ ਬਲ ਤਾਇਨਾਤ ਕਰ ਦਿੱਤਾ ਸੀ ਤਾਂ ਜੋ ਉਹ ਚੰਡੀਗੜ੍ਹ•ਲਈ ਨਾ ਨਿਕਲ ਸਕਣ ਪਰ ਆਪਣੀ ਸਮਝਦਾਰੀ ਨਾਲ ਉਥੋਂ ਨਿਕਲਣ ਵਿਚ ਉਹ ਸਫਲ ਹੋ ਹੋਈ ਅਤੇ ਚੰਡੀਗੜ੍ਹ ਧਰਨੇ 'ਚ ਸ਼ਾਮਲ ਹੋਈ।

ਨੀਤੀ ਤਲਵਾੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣਾਂ ਦੌਰਾਨ ਕੀਤਾ ਆਪਣਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੇ ਅਤੇ ਚਾਰ ਸਾਲਾਂ ਵਿੱਚ ਕਾਂਗਰਸ ਦੀ ਇਹ ਸਰਕਾਰ ਲੋਕਾਂ ਦੇ ਮਨੋਂ ਪੂਰੀ ਤਰ੍ਹਾਂ ਲੈ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਚੋਣਾਂ ਨਜ਼ਦੀਕ ਦੇਖ ਕੇ ਕੈਪਟਨ ਅਮਰਿੰਦਰ ਦੀ ਸਰਕਾਰ ਲੋਕਾਂ ਨੂੰ ਜਾਤੀ ਅਤੇ ਫਿਰਕੂ ਹਿੰਸਾ ਵਿਚ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੂੰ ਇਹ ਬਿਲਕੁਲ ਨਾਮਨਜ਼ੂਰ ਹੈ ਕਿ ਭਾਜਪਾ ਦੇ ਨਾਲ ਹੋਰ ਵਰਗਾਂ ਦੇ ਲੋਕ ਸ਼ਾਮਲ ਹੋਣ ਅਤੇ ਸ਼ਾਇਦ ਇਸੇ ਲਈ ਕਾਂਗਰਸ ਨੇ ਆਪਣੇ ਪਿਠੂਆਂ ਨੂੰ ਭੇਜ ਕੇ ਭਾਜਪਾ ਵੱਲੋਂ ਐਸ. ਸੀ. ਵਰਗ ਦੇ ਲਈ ਪਿਛਲੇ ਦਿਨੀਂ ਕੱਢੀ ਰੈਲੀ ਦੌਰਾਨ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਿਲਾ ਮੋਰਚਾ ਨੇ ਅੱਜ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਗੰਦੀ ਰਾਜਨੀਤੀ ਦਾ ਪਰਦਾਫਾਸ਼ ਕੀਤਾ ਹੈ ਤੇ ਐਸ. ਸੀ. ਵਿਦਿਆਰਥੀਆਂ ਦੀ ਸਕਾਲਰਸ਼ਿਪ ਸਬੰਧੀ ਆਵਾਜ਼ ਬੁਲੰਦ ਕੀਤੀ ਹੈ।


Deepak Kumar

Content Editor

Related News