GST ਚੋਰੀ ਕਰਨ ਦਾ ਮਾਮਲਾ: ਮਕਸੂਦਾਂ ਦੇ ਬੰਟੀ ਤੇ ਬਬਲੀ ਲਾਇਸੈਂਸ ਸਸਪੈਂਡ ਹੋਣ ਮਗਰੋਂ ਹੋਏ ਅੰਡਰਗਰਾਊਂਡ
Wednesday, Aug 07, 2024 - 04:55 PM (IST)
ਜਲੰਧਰ (ਜ. ਬ.)–ਫਰਜ਼ੀ ਬਿੱਲ ਕੱਟ ਕੇ ਜੀ. ਐੱਸ. ਟੀ. ਵਿਭਾਗ ਨੂੰ ਚੂਨਾ ਲਗਾ ਚੁੱਕੇ ਮਕਸੂਦਾਂ ਖੇਤਰ ਦੇ ਬੰਟੀ ਅਤੇ ਬਬਲੀ ਸ਼ਹਿਰ ਛੱਡ ਕੇ ਅੰਡਰਗਰਾਊਂਡ ਹੋ ਚੁੱਕੇ ਹਨ। ਉਨ੍ਹਾਂ ਨੇ ਮਕਸੂਦਾਂ ਏਰੀਏ ਤੋਂ ਆਪਣਾ ਕੁਝ ਜ਼ਰੂਰੀ ਸਾਮਾਨ ਵੀ ਚੁੱਕ ਲਿਆ ਹੈ ਅਤੇ ਇਸ ਸਮੇਂ ਰੂਰਲ ਏਰੀਏ ਵਿਚ ਕਥਿਤ ਤੌਰ ’ਤੇ ਦਫ਼ਤਰ ਖੋਲ੍ਹ ਕੇ ਦੋਬਾਰਾ ਫਰਜ਼ੀ ਬਿੱਲ ਕੱਟਣ ਦਾ ਧੰਦਾ ਸ਼ੁਰੂ ਕਰ ਦਿੱਤਾ ਹੈ। ਓਧਰ ਜੀ. ਐੱਸ. ਟੀ. ਵਿਭਾਗ ਵੀ ਬੰਟੀ ਅਤੇ ਬਬਲੀ ’ਤੇ ਨਜ਼ਰ ਰੱਖ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਪਤੀ-ਪਤਨੀ ਦੀ ਇਸ ਜੋੜੀ ਦੀਆਂ ਬੈਂਕ ਸਟੇਟਮੈਂਟਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਉਨ੍ਹਾਂ ਨੇ ਐਂਟਰੀ ਕੀਤੀ ਹੋਈ ਹੈ। ਆਉਣ ਵਾਲੇ ਸਮੇਂ ਵਿਚ ਜੀ. ਐੱਸ. ਟੀ. ਵਿਭਾਗ ਇਨ੍ਹਾਂ ਦੋਵਾਂ ’ਤੇ ਸ਼ਿਕੰਜਾ ਕੱਸ ਸਕਦਾ ਹੈ। ਭਰੋਸੇਮੰਦ ਸੂਤਰਾਂ ਨੇ ਦੱਸਿਆ ਕਿ ਬੰਟੀ ਅਤੇ ਬਬਲੀ ਕੋਲ ਹੋਰ ਵੀ ਲੋਕਾਂ ਦੇ ਨਾਂ ਦੇ ਜੀ. ਐੱਸ. ਟੀ. ਨੰਬਰ ਹਨ, ਜਿਸ ਦੇ ਆਧਾਰ ’ਤੇ ਉਹ ਫਰਜ਼ੀ ਬਿੱਲ ਦੁਬਾਰਾ ਕੱਟਣ ਦਾ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ- ਭਿਆਨਕ ਹਾਦਸੇ 'ਚ ਉੱਡੇ ਕਾਰ ਦੇ ਪਰਖੱਚੇ, ਜਨਮ ਦਿਨ ਤੋਂ ਦੋ ਦਿਨ ਪਹਿਲਾਂ ਜਹਾਨੋਂ ਤੁਰ ਗਿਆ ਮਾਪਿਆਂ ਦਾ ਇਕਲੌਤਾ ਪੁੱਤ
ਜ਼ਿਕਰਯੋਗ ਹੈ ਕਿ ‘ਬੰਟੀ ਔਰ ਬਬਲੀ’ਫ਼ਿਲਮ ਵਿਚ ਜਿਸ ਤਰ੍ਹਾਂ ਦੋਵੇਂ ਅਦਾਕਾਰ ਲੋਕਾਂ ਨਾਲ ਫਰਾਡ ਕਰਦੇ ਵਿਖਾਈ ਦਿੰਦੇ ਹਨ, ਉਸੇ ਤਰ੍ਹਾਂ ਸ਼ਹਿਰ ਦੇ ਮਕਸੂਦਾਂ ਏਰੀਏ ਵਿਚ ਬੰਟੀ ਅਤੇ ਬਬਲੀ ਕਾਫ਼ੀ ਚਰਚਾ ਵਿਚ ਆ ਚੁੱਕੇ ਹਨ। ਇਸ ਪਤੀ-ਪਤਨੀ ਦੀ ਜੋੜੀ ਨੇ ਫਰਜ਼ੀ ਬਿੱਲ ਕੱਟ ਕੇ 15 ਤੋਂ 20 ਕਰੋੜ ਰੁਪਏ ਦੀ ਜੀ. ਐੱਸ. ਟੀ. ਚੋਰੀ ਕਰ ਲਈ, ਜਿਸ ਦੀ ਭਿਣਕ ਜੀ. ਐੱਸ. ਟੀ. ਵਿਭਾਗ ਨੂੰ ਲੱਗੀ ਤਾਂ ਜਾਂਚ ਕਰਨ ’ਤੇ ਜਾਣਕਾਰੀ ਸਹੀ ਨਿਕਲੀ। ਰੇਰੂ ਸਥਿਤ ਇਨ੍ਹਾਂ ਦੀ ਫਰਮ ਦੇ ਨਾਲ-ਨਾਲ 3 ਤੋਂ 4 ਹੋਰ ਫਰਮਾਂ ਦੇ ਵੀ ਨਾਂ ਸਾਹਮਣੇ ਆਏ ਹਨ, ਜਿਨ੍ਹਾਂ ਦੇ ਤਾਰ ਵੀ ਇਸ ਹੀ ਬੰਟੀ ਅਤੇ ਬਬਲੀ ਨਾਲ ਜੁੜੇ ਨਿਕਲੇ।
ਜੀ. ਐੱਸ. ਟੀ. ਵਿਭਾਗ ਨੇ ਇਸ ਸਾਰੇ ਮਾਮਲੇ ਦੀ ਰਿਪੋਰਟ ਬਣਾ ਕੇ ਦਿੱਲੀ ਭੇਜ ਦਿੱਤੀ ਹੈ, ਜਦਕਿ ਇਨ੍ਹਾਂ ਦਾ ਜੀ. ਐੱਸ. ਟੀ. ਨੰਬਰ ਵੀ ਸਸਪੈਂਡ ਕਰ ਦਿੱਤਾ ਹੈ, ਜੋ ਕਿਸੇ ਹੋਰ ਵਿਅਕਤੀ ਦੇ ਨਾਂ ਦਾ ਨਿਕਲਿਆ ਹੈ। ਅਸਲ ਵਿਚ ਇਹ ਬੰਟੀ ਅਤੇ ਬਬਲੀ ਫਰੀਦਾਬਾਦ ਨਾਲ ਸੰਬੰਧਤ ਹਨ, ਜਿਨ੍ਹਾਂ ਨੇ ਕਾਫ਼ੀ ਸਮਾਂ ਇਸੇ ਤਰ੍ਹਾਂ ਫਰੀਦਾਬਾਦ ਵਿਚ ਜੀ. ਐੱਸ. ਟੀ. ਦੀ ਚੋਰੀ ਕਰਕੇ ਵੱਡਾ ਮੁਨਾਫ਼ਾ ਕਮਾਇਆ, ਜਿਸ ਤੋਂ ਬਾਅਦ ਲਗਭਗ 2 ਸਾਲ ਪਹਿਲਾਂ ਉਹ ਜਲੰਧਰ ਆ ਕੇ ਰਹਿਣ ਲੱਗੇ।
ਇਨ੍ਹਾਂ ਦੋਵਾਂ ਨੇ ਸਕ੍ਰੈਪ ਆਦਿ ਦੇ ਫਰਜ਼ੀ ਬਿੱਲ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸੇ ਤਰ੍ਹਾਂ ਕਈ ਫਰਮਾਂ ਵੀ ਆਪਣੇ ਨਾਲ ਜੋੜ ਲਈਆਂ। ਇਹ ਦੋਵੇਂ ਪਤੀ-ਪਤਨੀ ਮਾਲ ਖ਼ਰੀਦਣ ਦਾ ਫਰਜ਼ੀ ਬਿੱਲ ਤਾਂ ਤਿਆਰ ਕਰ ਲੈਂਦੇ ਸਨ ਪਰ ਅਸਲ ਵਿਚ ਮਾਲ ਦੀ ਖ਼ਰੀਦਦਾਰੀ ਨਹੀਂ ਹੁੰਦੀ ਸੀ। ਇਸੇ ਤਰ੍ਹਾਂ ਹਾਲ ਹੀ ਵਿਚ ਉਕਤ ਪਤੀ-ਪਤਨੀ ਨੇ ਕਰੋੜਾਂ ਰੁਪਏ ਦੀ ਜੀ. ਐੱਸ. ਟੀ. ਚੋਰੀ ਕਰਕੇ ਵਿਭਾਗ ਨੂੰ ਚੂਨਾ ਲਗਾਇਆ। ਜਿਵੇਂ ਹੀ ਵਿਭਾਗ ਦੀ ਨਜ਼ਰ ਇਨ੍ਹਾਂ ’ਤੇ ਪਈ ਤਾਂ ਉਨ੍ਹਾਂ ਨੇ ਇਨ੍ਹਾਂ ਦੀ ਫਰਮ ਦੀ ਜਾਂਚ ਸ਼ੁਰੂ ਕੀਤੀ। ਜਿਨ੍ਹਾਂ ਲੋਕਾਂ ਦੇ ਨਾਂ ’ਤੇ ਉਨ੍ਹਾਂ ਨੇ ਜੀ. ਐੱਸ. ਟੀ. ਨੰਬਰ ਲਿਆ ਹੋਇਆ ਸੀ, ਉਨ੍ਹਾਂ ਨੂੰ ਜਾਂਚ ਲਈ ਬੁਲਾਇਆ ਗਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਜੀ. ਐੱਸ. ਟੀ. ਨੰਬਰ ਦੀ ਵਰਤੋਂ ਮਕਸੂਦਾਂ ਏਰੀਏ ਦੇ ਪਤੀ-ਪਤਨੀ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਫਿਰ ਵੱਡਾ ਹਾਦਸਾ, ਭਿਆਨਕ ਟੱਕਰ ਤੋਂ ਬਾਅਦ ਸਕੂਲ ਬੱਸ ਦੇ ਉੱਡੇ ਪਰਖੱਚੇ
ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਲੋਕਾਂ ਨੇ ਹੋਰ ਲੋਕਾਂ ਦੇ ਨਾਂ ’ਤੇ ਵੀ ਜੀ. ਐੱਸ. ਟੀ. ਨੰਬਰ ਲਏ ਹੋਏ ਹਨ। ਹਾਲ ਹੀ ਵਿਚ ਇਸੇ ਕਾਲੀ ਕਮਾਈ ਨਾਲ ਬੰਟੀ ਤੇ ਬਬਲੀ ਨੇ ਇਕ ਕਾਲੇ ਰੰਗ ਦੀ ਲਗਜ਼ਰੀ ਕਾਰ ਵੀ ਖ਼ਰੀਦੀ ਹੈ। ਫਿਲਹਾਲ ਇਹ ਦੋਵੇਂ ਸ਼ਹਿਰ ਵਿਚੋਂ ਅੰਡਰਗਰਾਊਂਡ ਹੋ ਚੁੱਕੇ। ਜੀ. ਐੱਸ. ਟੀ. ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਜੀ. ਐੱਸ. ਟੀ. ਨੰਬਰ ਸਸਪੈਂਡ ਕਰਕੇ ਰਿਪੋਰਟ ਅੱਗੇ ਭੇਜ ਦਿੱਤੀ ਹੈ।ਸੂਤਰਾਂ ਅਨੁਸਾਰ ਜਲਦ ਹੀ ਇਨ੍ਹਾਂ ਲੋਕਾਂ ’ਤੇ ਐਕਸ਼ਨ ਲਿਆ ਜਾ ਸਕਦਾ ਹੈ। ਇਸ ਪਤੀ-ਪਤਨੀ ਦੇ ਨਾਲ ਇਕ ਮਹਿਲਾ ਅਕਾਊਂਟੈਂਟ ਵੀ ਕੰਮ ਕਰਦੀ ਸੀ, ਜਿਸ ਨੂੰ ਇਨ੍ਹਾਂ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਸਾਰੀ ਜਾਣਕਾਰੀ ਹੈ। ਵਿਭਾਗ ਜੇਕਰ ਉਸ ਮਹਿਲਾ ਅਕਾਊਂਟੈਂਟ ਤੋਂ ਜਾਣਕਾਰੀ ਹਾਸਲ ਕਰੇ ਤਾਂ ਬੰਟੀ ਅਤੇ ਬਬਲੀ ਵੱਲੋਂ ਕੀਤੀ ਗਈ ਜੀ. ਐੱਸ. ਟੀ. ਚੋਰੀ ਦੀ ਰਕਮ 50 ਕਰੋੜ ਤੋਂ ਵੀ ਪਾਰ ਹੋ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢ 19 ਸਾਲਾ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ