6 ਸਾਲ ਦੀ ਬੱਚੀ ਨਾਲ ਦਰਿੰਦਗੀ, ਲੋਕਾਂ ਨੇ ਮੁਲਜ਼ਮ ਕੀਤਾ ਗ੍ਰਿਫ਼ਤਾਰ, ਕੀਤਾ ਇਹ ਹਾਲ
Monday, Oct 03, 2022 - 12:21 AM (IST)

ਜਲੰਧਰ (ਮ੍ਰਿਦੁਲ) : ਬਸਤੀ ਬਾਵਾ ਖੇਲ ਦੇ ਗੌਤਮ ਨਗਰ ’ਚ 6 ਸਾਲਾ ਬੱਚੀ ਨਾਲ ਦਰਿੰਦਗੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ 6 ਸਾਲ ਦੀ ਬੱਚੀ ਨਾਲ ਗੰਦੀ ਹਰਕਤ ਕਰਨ ਵਾਲੇ ਮੁਲਜ਼ਮ ਨੂੰ ਲੋਕਾਂ ਨੇ ਖ਼ੁਦ ਹੀ ਕਾਬੂ ਕਰ ਲਿਆ।
ਇਹ ਖਬਰ ਵੀ ਪੜ੍ਹੋ : ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 16 ਦੌੜਾਂ ਨਾਲ ਹਰਾਇਆ, ਸੀਰੀਜ਼ ’ਚ 2-0 ਨਾਲ ਬਣਾਈ ਅਜੇਤੂ ਬੜ੍ਹਤ
ਮੁਲਜ਼ਮ ਨੂੰ ਲੋਕਾਂ ਨੇ ਖੰਭੇ ਨਾਲ ਬੰਨ੍ਹ ਕੇ ਕੁੱਟਿਆ ਗਿਆ, ਜਿਸ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਫਿਲਹਾਲ ਪੁਲਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰਨ ਦੀ ਤਿਆਰੀ ’ਚ ਜੁੱਟ ਗਈ ਹੈ।